Women's day 2022: ਇਹ ਹਨ ਭਾਰਤ ਦੀਆਂ ਸਭ ਤੋਂ ਅਮੀਰ ਮਹਿਲਾਵਾਂ, ਦੇਖੋ ਕਿੰਨੀ ਸੰਪੱਤੀ ਦੀਆਂ ਮਾਲਕਣ
International Women's day 2022: ਅੱਜ, ਦੇਸ਼ ਤੇ ਪੂਰੀ ਦੁਨੀਆ ਵਿੱਚ ਮਹਿਲਾ ਸ਼ਕਤੀ ਦਾ ਸਨਮਾਨ ਕਰਨ ਲਈ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ। ਇਸ ਖਾਸ ਦਿਨ 'ਤੇ ਅੱਜ ਅਸੀਂ ਤੁਹਾਨੂੰ ਭਾਰਤ ਦੀਆਂ ਉਨ੍ਹਾਂ ਔਰਤਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੇ ਆਪਣੀ ਮਿਹਨਤ, ਲਗਨ ਦੇ ਦਮ 'ਤੇ ਨਾ ਸਿਰਫ ਅੰਤਰਰਾਸ਼ਟਰੀ ਮੰਚ 'ਤੇ ਆਪਣੀ ਪਛਾਣ ਬਣਾਈ ਹੈ ਸਗੋਂ ਦੇਸ਼ ਦਾ ਨਾਂ ਵੀ ਰੋਸ਼ਨ ਕੀਤਾ ਹੈ। ਦੇਸ਼ ਦੀਆਂ ਇਹਨਾਂ ਸ਼ਕਤੀਸ਼ਾਲੀ ਔਰਤਾਂ ਕੋਲ ਕਿੰਨੀ ਹੈ ਸੰਪੱਤੀ? ਆਓ ਦੱਸਦੇ ਹਾਂ-
Download ABP Live App and Watch All Latest Videos
View In Appਕਿਰਨ ਮਜ਼ੂਮਦਾਰ ਸ਼ਾਅ- ਸਭ ਤੋਂ ਪਹਿਲਾਂ Biocon ਦੀ ਸੰਸਥਾਪਕ ਕਿਰਨ ਮਜ਼ੂਮਦਾਰ ਸ਼ਾਅ ਦੀ ਗੱਲ ਕਰੀਏ। ਕਿਰਨ ਨੂੰ ਦੇਸ਼ ਦੀਆਂ ਸਭ ਤੋਂ ਅਮੀਰ ਔਰਤਾਂ 'ਚ ਗਿਣਿਆ ਜਾਂਦਾ ਹੈ। ਹੁਰੁਨ ਗਲੋਬਲ ਰਿਚ ਲਿਸਟ 2021 ਅਨੁਸਾਰ, ਕਿਰਨ ਦੀ ਕੁੱਲ ਜਾਇਦਾਦ $4.8 ਬਿਲੀਅਨ ਹੈ।
ਗੋਦਰੇਜ ਦੀ ਵਾਰਸ ਸਮਿਤਾ ਵੀ ਕ੍ਰਿਸ਼ਨਾ Hurun Global Rich List 2021 ਵਿੱਚ ਦੂਜੇ ਨੰਬਰ 'ਤੇ ਹੈ। ਉਸਦੀ ਕੁੱਲ ਜਾਇਦਾਦ 4.7 ਬਿਲੀਅਨ ਅਮਰੀਕੀ ਡਾਲਰ ਹੈ।
ਮੰਜੂ ਦੇਸ਼ਬੰਧੂ ਗੁਪਤਾ- Lupin Limited ਦੇ ਸਹਿ-ਸੰਸਥਾਪਕ ਦੇਸ਼ਬੰਧੂ ਗੁਪਤਾ ਦੀ ਪਤਨੀ ਮੰਜੂ ਦੇਸ਼ਬੰਧੂ ਗੁਪਤਾ ਵੀ ਬਹੁਤ ਅਮੀਰ ਔਰਤਾਂ ਵਿੱਚ ਗਿਣੀ ਜਾਂਦੀ ਹੈ। ਉਸ ਦੀ ਅਨੁਮਾਨਤ ਕੁੱਲ ਜਾਇਦਾਦ $3.3 ਬਿਲੀਅਨ ਹੈ।
ਲੀਨਾ ਗਾਂਧੀ ਤਿਵਾਰੀ- ਲੀਨਾ ਗਾਂਧੀ ਤਿਵਾਰੀ ਜੈਨਰਿਕ ਫਾਰਮਾਸਿਊਟੀਕਲ ਨਿਰਮਾਤਾ ਕੰਪਨੀ USV ਪ੍ਰਾਈਵੇਟ ਲਿਮਿਟੇਡ ਦੀ ਚੇਅਰਪਰਸਨ ਹੈ। ਉਸ ਦੀ ਅਨੁਮਾਨਤ ਕੁੱਲ ਜਾਇਦਾਦ $21 ਬਿਲੀਅਨ ਹੈ।
ਰਾਧਾ ਵੇਂਬੂ- ਜ਼ੋਹੋ ਕਾਰਪੋਰੇਸ਼ਨ ਵਿੱਚ ਬਹੁਗਿਣਤੀ ਹਿੱਸੇਦਾਰ, ਰਾਧਾ ਵੇਂਬੂ ਦੀ ਕੁੱਲ ਸੰਪਤੀ 1.7 ਅਮਰੀਕੀ ਡਾਲਰ ਦੱਸੀ ਗਈ ਹੈ।