ਅਸਮਾਨੀ ਬਿਜਲੀ ਨੇ ਢਾਹਿਆ ਕਹਿਰ, ਘਰ 'ਚ ਸੀ ਕੁੜੀ ਦਾ ਵਿਆਹ, ਅੱਗ ਲੱਗਣ ਨਾਲ ਸਭ ਸੜ੍ਹ ਕੇ ਸੁਆਹ
ਗੁਰਦਾਸਪੁਰ ਦੇ ਨਜ਼ਦੀਕੀ ਪਿੰਡ ਕਲੀਚਪੁਰ ਦੇ ਇਕ ਘਰ 'ਚ ਅਸਮਾਨੀ ਬਿਜਲੀ ਡਿੱਗਣ ਨਾਲ ਕਹਿਰ ਟੁੱਟ ਪਿਆ ਹੈ। ਪਰਿਵਾਰ 'ਚ ਅਗਲੇ ਮਹੀਨੇ ਵੱਡੀ ਕੁੜੀ ਦਾ ਵਿਆਹ ਰੱਖਿਆ ਗਿਆ ਸੀ ਅਤੇ ਵਿਆਹ ਲਈ ਕਰਜ਼ਾ ਚੁੱਕ ਕੇ ਕੱਪੜਾ ਲੀੜਾ ਅਤੇ ਹੋਰ ਸਮਾਨ ਵੀ ਜੋੜਿਆ ਗਿਆ ਸੀ। ਅਚਾਨਕ ਕੁਦਰਤ ਨੇ ਕਹਿਰ ਵਰ੍ਹਾ ਦਿੱਤਾ।
Download ABP Live App and Watch All Latest Videos
View In Appਇਕ ਦਮ ਅਸਮਾਨੀ ਬਿਜਲੀ ਡਿੱਗੀ ਅਤੇ ਘਰ ਨੂੰ ਅੱਗ ਲੱਗ ਗਈ। ਅੱਗ 'ਤੇ ਤਾਂ ਲੋਕਾਂ ਨੇ ਕਿਸੇ ਤਰ੍ਹਾਂ ਰਲ ਮਿਲ ਕੇ ਕਾਬੂ ਪਾ ਲਿਆ ਪਰ ਵਿਆਹ ਲਈ ਜੋੜਿਆ ਗਿਆ ਸਾਰੇ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਮਜ਼ਦੂਰ ਪਰਿਵਾਰ ਨੇ ਰੋ ਰੋ ਕੇ ਪ੍ਰਸ਼ਾਸਨ ਅਤੇ ਸਮਾਜ ਸੇਵੀ ਸੰਸਥਾਵਾਂ ਤੋਂ ਮਦਦ ਦੀ ਗੁਹਾਰ ਲਗਾਈ ਹੈ।
ਜਾਣਕਾਰੀ ਦਿੰਦਿਆਂ ਪਰਮਜੀਤ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਮਜ਼ਦੂਰੀ ਕਰਦਾ ਹੈ ਅਤੇ ਉਹ ਕੰਮ ਲਈ ਸ੍ਰੀਨਗਰ ਗਿਆ ਹੋਇਆ ਸੀ ਜਦਕਿ ਉਸ ਦਾ ਲੜਕਾ ਵੀ ਜੋ ਕੰਮ ਸਿੱਖ ਰਿਹਾ ਹੈ ਘਰ ਨਹੀਂ ਸੀ। ਉਸ ਦੀ ਵੱਡੀ ਲੜਕੀ ਦਾ ਵਿਆਹ ਨਵੰਬਰ ਮਹੀਨੇ ਦੇ ਪਹਿਲੇ ਹਫਤੇ ਹੈ ਜਿਸ ਲਈ ਕਰਜ਼ਾ ਚੁੱਕ ਕੇ ਉਨ੍ਹਾਂ ਨੇ ਘਰ ਦਾ ਸਮਾਨ ਅਤੇ ਕੱਪੜਾ ਲੀੜਾ ਜੋੜਿਆ ਸੀ।
ਉਨ੍ਹਾਂ ਦੱਸਿਆ ਕਿ ਅਚਾਨਕ ਬੀਤੀ ਰਾਤ ਦੇ ਤੂਫਾਨ ਦੌਰਾਨ ਉਨ੍ਹਾਂ ਦੇ ਘਰ ਅਸਮਾਨੀ ਬਿਜਲੀ ਡਿੱਗੀ ਅਤੇ ਸਾਰੇ ਦਾ ਸਾਰਾ ਸਾਮਾਨ ਅਤੇ ਕੱਪੜਾ ਲੀੜਾ ਤੱਕ ਸੜ ਕੇ ਸੁਆਹ ਹੋ ਗਿਆ। ਪਿੰਡ ਵਾਸੀਆਂ ਨੇ ਮਿਲ ਜੁਲ ਕੇ ਅੱਗ 'ਤੇ ਕਾਬੂ ਪਾ ਲਿਆ ਪਰ ਘਰ ਵਿੱਚ ਕੁੱਝ ਵੀ ਨਹੀਂ ਬਚਿਆ ਹੈ। ਪੀੜਤ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਸਮਾਜ ਸੇਵੀ ਸੰਸਥਾਵਾਂ ਅਤੇ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਅਗਲੇ ਮਹੀਨੇ ਉਨ੍ਹਾਂ ਦੀ ਕੁੜੀ ਦਾ ਵਿਆਹ ਹੋ ਸਕੇ।