ਅੰਮ੍ਰਿਤਸਰ ਦੇ ਲੋਕਾਂ ਨੂੰ ਦਿੱਤਾ ਜਾ ਰਿਹੈ ਜ਼ਹਿਰ! ਤੁੰਗਢਾਬ ਨਾਲਾ ਬਣਿਆ ਲੱਖਾਂ ਦੀ ਸਿਹਤ ਲਈ ਖਤਰਾ
ਵਿਸ਼ਵ ਵਾਤਾਵਰਣ ਦਿਵਸ ਮੌਕੇ, ਅੰਮ੍ਰਿਤਸਰ ਦੀਆਂ ਕਾਲੋਨੀਆਂ ਦੇ ਵਸਨੀਕਾਂ ਨੇ ਅੰਮ੍ਰਿਤਸਰ ਵਿਕਾਸ ਮੰਚ ਦੇ ਸਹਿਯੋਗ ਨਾਲ ਤੁੰਗਢਾਬ ਨਾਲੇ ਵਿੱਚ ਹੋ ਰਹੇ ਹਵਾ ਤੇ ਪਾਣੀ ਦੇ ਪ੍ਰਦੂਸ਼ਣ ਨੂੰ ਉਜਾਗਰ ਕਰਨ ਲਈ ਇਕੱਤਰਤਾ ਕੀਤੀ। ਤੁੰਗਢਾਬ ਡਰੇਨ ਗੁਰਦਾਸਪੁਰ ਦੇ ਪਿੰਡ ਤਲਵੰਡੀ ਭਾਰਥ ਤੋਂ ਸ਼ੁਰੂ ਹੋ ਕੇ ਅੰਮ੍ਰਿਤਸਰ ਦੀਆਂ ਬਹੁਤ ਸਾਰੀਆਂ ਨਗਰ ਨਿਗਮ ਦੇ ਅਧੀਨ ਆਉਂਦੀਆਂ ਕਾਲੋਨੀਆਂ 'ਚੋਂ ਨਿਕਲ ਕੇ ਪੁਡਿਆਲਾ ਡ੍ਰੇਨ ਰਾਹੀਂ ਪਾਕਿਸਤਾਨ ਵਿੱਚ ਦਾਖ਼ਲ ਹੁੰਦਾ ਹੈ।
Download ABP Live App and Watch All Latest Videos
View In Appਪਿਛਲੇ ਕਈ ਸਾਲਾਂ ਤੋਂ ਇਸ ਬਰਸਾਤੀ ਨਾਲੇ ’ਚ ਨਗਰ ਨਿਗਮ ਤੋਂ ਇਲਾਵਾ ਕੁਝ ਪਿੰਡਾਂ ਦੇ ਸੀਵਰੇਜ ਦਾ ਪਾਣੀ ਤੇ ਕੁਝ ਫੈਕਟਰੀਆਂ ਦਾ ਰਸਾਇਣ ਮਿਲਿਆ ਪਾਣੀ ਸੁੱਟਿਆ ਜਾਂਦਾ ਹੈ, ਜਿਸ ਕਰਕੇ ਇਹ ਗੰਦੇ ਨਾਲੇ ਦਾ ਰੂਪ ਅਖਤਿਆਰ ਕਰ ਗਿਆ ਹੈ। ਇਹ ਨਾਲਾ ਕੱਚਾ ਹੋਣ ਕਰਕੇ ਇਸ 'ਚ ਲੰਘਣ ਵਾਲਾ ਪਾਣੀ ਜ਼ਮੀਨ 'ਚ ਰਿਸ ਕੇ ਜ਼ਮੀਨ ਹੇਠਲੇ ਪਾਣੀ ਨੂੰ ਦੂਸ਼ਿਤ ਕਰ ਰਿਹਾ ਹੈ ਜਿਸ ਨਾਲ ਨਾਲੇ ਦੇ ਆਸੇ ਪਾਸੇ ਵਸੀਆਂ ਦਰਜਨਾਂ ਕਾਲੋਨੀਆਂ ਦੇ ਵਸਨੀਕ ਪ੍ਰਭਾਵਿਤ ਹੋ ਰਹੇ ਹਨ।
ਇੱਥੋਂ ਦੇ ਵਸਨੀਕਾਂ ਨੇ ਦੱਸਿਆ ਕਿ ਨਾਲ਼ੇ 'ਚ ਪਹਿਲਾਂ ਮੌਸਮੀ ਮੀਂਹ ਦੇ ਪਾਣੀ ਦੀ ਨਿਕਾਸੀ ਹੁੰਦੀ ਸੀ ਪਰ ਫੈਕਟਰੀਆਂ ਦਾ ਰਸਾਇਣ ਮਿਲਿਆ ਗੰਦਾ ਪਾਣੀ ਤੇ ਸੀਵਰੇਜ ਦੇ ਪਾਣੀ ਦਾ ਰਲਾਅ ਹੋਣ ਕਰਕੇ ਇਹ ਗੰਦੇ ਨਾਲੇ ਦਾ ਰੂਪ ਅਖਤਿਆਰ ਕਰ ਗਿਆ।
ਡਰੇਨ ਵਿੱਚੋਂ ਪੈਦਾ ਹੋ ਰਹੀਆਂ ਜ਼ਹਿਰੀਲੀਆਂ ਗੈਸਾਂ ਇਲਾਕਾ ਨਿਵਾਸੀਆਂ ਵਿੱਚ ਗੰਭੀਰ ਤੇ ਭਿਆਨਕ ਬਿਮਾਰੀਆਂ ਦਾ ਕਾਰਨ ਬਣ ਰਹੀਆਂ ਹਨ। ਕਾਰਪੋਰੇਸ਼ਨ ਨੂੰ ਲਗਾਤਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ।
ਉਨ੍ਹਾਂ ਕਿਹਾ ਕਿ ਨਾਲੇ ਦੇ ਪਾਣੀ 'ਚ ਮੀਥੇਨ ਤੇ ਸਲਫਰ ਡਾਇਆਕਸਾਈਡ ਗੈਸ ਬਣਨ ਨਾਲ ਜਿੱਥੇ ਇਸ ਨਾਲੇ ਤੋਂ ਗੰਦੀ ਬਦਬੂ ਦੂਰ ਦੂਰ ਤੱਕ ਫੈਲਦੀ ਹੈ, ਇਸ ਦੇ ਘੇਰੇ 'ਚ ਆਉਣ ਵਾਲੇ ਲੋਕ ਕੈਂਸਰ, ਜਿਗਰ, ਸਾਹ, ਚਮੜੀ ਤੇ ਕਈ ਹੋਰ ਘਾਤਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ।
ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਕਿਹਾ ਕਿ ਜਪਾਨ ਅੰਤਰਰਾਸ਼ਟਰੀ ਸਹਿਕਾਰਤਾ ਏਜੰਸੀ ਦੁਆਰਾ ਫੰਡ ਕੀਤੇ ਜਾ ਰਹੇ ਭੂਮੀਗਤ ਸੀਵਰੇਜ ਪ੍ਰਾਜੈਕਟ 'ਤੇ ਖਰਚ ਕੀਤੇ ਗਏ ਸੈਂਕੜੇ ਕਰੋੜ ਰੁਪਏ ਦੇ ਬਾਵਜੂਦ ਨਗਰ ਨਿਗਮ ਵਾਟਰ (ਪ੍ਰਦੂਸ਼ਣ ਰੋਕਥਾਮ ਤੇ ਨਿਯੰਤਰਣ) ਐਕਟ 1974, ਨੈਸ਼ਨਲ ਗਰੀਨ ਟ੍ਰਿਬਿਊਨਲ ਤੇ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਨਿਯਮਾਂ ਦੀ ਉਲੰਘਣਾ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਨੈਸ਼ਨਲ ਗਰੀਨ ਟ੍ਰਿਬਿਊਨਲ ਤੇ ਪ੍ਰਦੂਸ਼ਨ ਕੰਟਰੋਲ ਬੋਰਡ ਵਲੋਂ ਨਗਰ ਨਿਗਮ ਅੰਮ੍ਰਿਤਸਰ ਨੂੰ ਸੀਵਰੇਜ ਦਾ ਪਾਣੀ ਇਸ 'ਚ ਪਾਉਣ ਤੋਂ ਰੋਕਿਆ ਗਿਆ ਹੈ ਤੇ ਇਸ ਸਬੰਧ 'ਚ ਕਈ ਬੈਠਕਾਂ ਵੀ ਹੋ ਚੁੱਕੀਆਂ ਹਨ ਜਿਸ 'ਚ ਨਗਰ ਨਿਗਮ ਵਲੋਂ 31 ਮਾਰਚ ਤੋਂ ਸੀਵਰੇਜ ਦਾ ਪਾਣੀ ਇਸ ਨਾਲੇ 'ਚ ਪਾਉਣਾ ਬੰਦ ਕੀਤੇ ਜਾਣ ਦਾ ਭਰੋਸਾ ਦਿੱਤਾ ਗਿਆ ਹੈ ਪਰ ਅਜੇ ਵੀ ਉਸੇ ਤਰ੍ਹਾਂ ਬਟਾਲਾ ਰੋਡ ਤੇ ਮਜੀਠਾ ਰੋਡ ਸੀਵਰੇਜ਼ ਦਾ ਪਾਣੀ ਇਸ ਨਾਲੇ ਵਿਚ ਪਾ ਕੇ ਨਗਰ ਨਿਗਮ ਵੱਲੋਂ ਜਿਥੇ ਸਰਕਾਰੀ ਵਿਭਾਗਾਂ ਨੂੰ ਅੱਗੇ ਝੂਠ ਪੇਸ਼ ਕਰਕੇ ਗੁੰਮਰਾਹ ਕੀਤਾ ਜਾ ਰਿਹਾ ਹੈ।