ਕੋਰੋਨਾ ਖਿਲਾਫ ਜੰਗ ਲਈ ਮੈਦਾਨ 'ਚ ਉੱਤਰੀ ਫੌਜ, 4 ਦਿਨਾਂ 'ਚ 100 ਬੈੱਡ ਵਾਲਾ ਹਸਪਤਾਲ ਤਿਆਰ
ਡੀਗੜ੍ਹ: ਪੰਜਾਬ ਯੂਨੀਵਰਸਿਟੀ ਦੇ ਇੰਟਰਨੈਸ਼ਨਲ ਹੋਸਟਲ ਵਿੱਚ ਭਾਰਤੀ ਸੈਨਾ ਨੇ 100 ਬੈੱਡ ਦਾ ਕੋਵਿਡ ਹਸਪਤਾਲ ਸ਼ੁਰੂ ਕੀਤਾ ਹੈ। ਇਸ ਨੂੰ ਭਾਰਤੀ ਸੈਨਾ ਨੇ ਆਪਰੇਸ਼ਨ ਨਮਸਤੇ ਦਾ ਨਾਂ ਦਿੱਤਾ ਹੈ। ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਅੱਜ ਇਸ ਹਸਪਤਾਲ ਦੀ ਸ਼ੁਰੂਆਤ ਮੌਕੇ ਪਹੁੰਚੇ।
Download ABP Live App and Watch All Latest Videos
View In Appਲੈਫਟੀਨੈਂਟ ਜਨਰਲ ਆਰਪੀ ਸਿੰਘ ਨੇ ਦੱਸਿਆ ਕਿ ਕੋਵਿਡ 19 ਮਹਾਮਾਰੀ ਖਿਲਾਫ ਵੈਸਟਰਨ ਕਮਾਂਡ ਵੱਲੋਂ ਇਹ ਸਾਡਾ ਪਹਿਲਾ ਸਟੈਪ ਹੈ। ਅਸੀਂ ਬਹੁਤ ਸਾਰੇ ਇਹੋ ਜਿਹੇ ਕਦਮ ਚੁੱਕ ਰਹੇ ਹਾਂ। ਜਿਥੇ ਵੀ ਸਾਡੀ ਲੋੜ ਪਏਗੀ, ਅਸੀਂ ਸਿਵਲ ਸੇਵਾ ਲ਼ਈ ਤਿਆਰ ਹਾਂ।
ਇਹ ਇੱਕ ਵਾਕ ਇੰਨ ਹਸਪਤਾਲ ਹੈ। ਇਹ ਹਸਪਤਾਲ ਸਿਰਫ 4 ਦਿਨ ਵਿੱਚ ਤਿਆਰ ਹੋਇਆ ਹੈ। ਇੱਥੇ ਹਰ ਮਰੀਜ਼ ਦੀ ਦੇਖਭਾਲ ਕੀਤੀ ਜਾਏਗੀ।
ਉਨ੍ਹਾਂ ਕਿਹਾ ਕਿ ਇਸ ਹਸਪਤਾਲ ਨਾਲ ਬਾਕੀ ਹਸਪਤਾਲਾਂ ਦਾ ਬੋਝ ਘੱਟ ਜਾਏਗਾ। ਇਹ ਹਸਪਤਾਲ ਲੇਵਲ 1 ਹਸਪਤਾਲ ਲਈ ਬਿਲਕੁੱਲ ਸਮਰੱਥ ਹੈ। ਪਹਿਲੀ ਸਟੇਜ ਤੇ ਦੂਜੀ ਸਟੇਜ ਤੱਕ ਦੀ ਸਹੂਲਤ ਇਸ ਹਸਪਤਾਲ ਵਿੱਚ ਦਿੱਤੀ ਜਾਏਗੀ।
ਜੇਕਰ ਕੋਈ ਮਰੀਜ਼ ਜ਼ਿਆਦਾ ਸੀਰੀਅਸ ਹੋਏਗਾ ਤਾਂ ਉਸ ਨੂੰ ਮਲਟੀ ਸਪੈਸ਼ਲਿਟੀ ਹਸਪਤਾਲ ਵਿੱਚ ਰੈਫਰ ਕੀਤਾ ਜਾਏਗਾ। 110 ਕਰਮਚਾਰੀ ਇਸ ਹਸਪਤਾਲ ਵਿੱਚ ਕੰਮ ਕਰਨਗੇ।
ਮਰੀਜ਼ ਦੇ ਪਰਿਵਾਰ ਨੂੰ ਸਮੇਂ-ਸਮੇਂ ਤੇ ਮਰੀਜ਼ ਦੀ ਸਿਹਤ ਬਾਰੇ ਵੀ ਜਾਣਕਾਰੀ ਦਿੱਤੀ ਜਾਏਗੀ। ਪਟਿਆਲਾ ਵਿੱਚ ਵੀ 100 ਬੈੱਡ ਦਾ ਹਸਪਤਾਲ ਤਿਆਰ ਕੀਤਾ ਜਾ ਰਿਹਾ ਹੈ ਇੱਕ ਜਾਂ ਦੋ ਦਿਨਾਂ ਵਿੱਚ ਉਸ ਨੂੰ ਵੀ ਸ਼ੁਰੂ ਕਰ ਦਿੱਤਾ ਜਾਏਗਾ।