Barnala News: ਧੂ-ਧੂ ਕਰਕੇ ਸੜੀ ਚੱਲਦੀ ਆਲਟੋ ਕਾਰ, ਅੰਦਰ ਬੈਠਾ ਵਿਅਕਤੀ ਅੱਗ 'ਚ ਜ਼ਿੰਦਾ ਸੜਿਆ, ਦੇਖੋ ਹਾਦਸੇ ਦੀਆਂ ਖੌਫ਼ਨਾਕ ਤਸਵੀਰਾਂ
ਦਿਲ ਦਹਿਲਾਉਣ ਵਾਲਾ ਮਾਮਲਾ ਬਰਨਾਲਾ ਮੋਗਾ ਹਾਈਵੇਅ ਤੋਂ ਸਾਹਮਣੇ ਆਇਆ ਹੈ। ਜਿੱਥੇ ਹਾਈਵੇਅ ਸੜਕ 'ਤੇ ਜਾ ਰਹੀ ਇੱਕ ਆਲਟੋ ਕਾਰ ਨੂੰ ਅਚਾਨਕ ਅੱਗ ਲੱਗਣ ਕਾਰਨ ਕਾਰ ਦਾ ਡਰਾਈਵਰ ਸੜ ਕੇ ਸੁਆਹ ਹੋ ਗਿਆ।
Download ABP Live App and Watch All Latest Videos
View In Appਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਵੇਂ ਆਲਟੋ ਕਾਰ ਗਰਮੀ ਕਰਕੇ ਅੱਗ ਦੀ ਸ਼ਿਕਾਰ ਹੋ ਗਈ।
ਸੜ੍ਹੀ ਹੋਈ ਗੱਡੀ ਨੂੰ ਅੱਗ ਬੁਝਾਉਣ ਲਈ ਮੌਕੇ 'ਤੇ ਪਹੁੰਚੇ ਚਸ਼ਮਦੀਦਾਂ ਨੇ ਦੱਸਿਆ ਕਿ ਅੱਗ ਇੰਨੀ ਭਿਆਨਕ ਸੀ ਕਿ ਗੱਡੀ ਦਾ ਡਰਾਈਵਰ ਸੀਟ 'ਤੇ ਬੈਠ ਕੇ ਵੀ ਸੜ ਕੇ ਸੁਆਹ ਹੋ ਗਿਆ
ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ 15-20 ਮਿੰਟਾਂ ਬਾਅਦ ਫਾਇਰ ਬ੍ਰਿਗੇਡ ਨੇ ਆ ਕੇ ਅੱਗ 'ਤੇ ਕਾਬੂ ਪਾਇਆ ਅਤੇ ਅੱਗ ਲੱਗਣ ਦਾ ਕਾਰਨ ਬਹੁਤ ਜ਼ਿਆਦਾ ਗਰਮੀ ਜਾਪਦਾ ਹੈ।
ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਪੁਲਿਸ ਮੁਤਾਬਕ ਕਾਰ ਚਾਲਕ ਦੀ ਪਹਿਚਾਣ ਪਿੰਡ ਦਰਾਜ ਵਾਸੀ ਹਰਚਰਨ ਸਿੰਘ ਵਜੋਂ ਹੋਈ ਹੈ। ਪਰਿਵਾਰ ਵਾਲਿਆਂ ਨੂੰ ਸੂਚਨਾ ਦੇ ਦਿੱਤੀ ਗਈ ਹੈ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਬਰਨਾਲਾ ਭੇਜ ਦਿੱਤਾ ਗਿਆ ਹੈ।
ਸੜ ਕੇ ਸੁਆਹ ਹੋ ਗਈ ਅਲਟੋ ਕਾਰ।