ਬਟਾਲਵੀ ਬਾਬੇ ਦੇ ਇਸ ਫਾਰਮੂਲੇ ਨਾਲ ਬਣਾਓ ਸਿਹਤ ਤੇ ਬਚਾਓ ਪੈਸੇ, ਜਾਣੋ ਕਿਵੇਂ!
ਬਟਾਲਾ ਦੇ ਅਜੀਤ ਨਗਰ ਦੇ ਰਹਿਣ ਵਾਲੇ ਬਜ਼ੁਰਗ ਦਲਜੀਤ ਸਿੰਘ ਨੇ ਆਪਣੇ ਅਤੇ ਆਪਣੇ ਪਰਿਵਾਰ ਲਈ ਨਵਾਂ ਤਜ਼ਰਬਾ ਕਰ ਆਪਣੀ ਘਰ ਦੀ ਛੱਤ 'ਤੇ ਆਰਗੈਨਿਕ ਖੇਤੀ ਫਾਰਮ ਬਣਾਇਆ ਹੈ।
Download ABP Live App and Watch All Latest Videos
View In Appਗਮਲਿਆਂ ਅਤੇ ਕਬਾੜ ਦੇ ਸਮਾਨ ਵਿੱਚ ਸਬਜ਼ੀਆਂ ਅਤੇ ਫਲਾਂ ਦੇ ਪੌਦੇ ਲਾਏ ਹਨ।
ਬਜ਼ੁਰਗ ਦਲਜੀਤ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਛੋਟੀ ਖੇਤੀ ਹਰ ਘਰ ਵਿੱਚ ਹੋਣੀ ਜ਼ਰੂਰੀ ਹੈ ਤਾਂ ਜੋ ਹਰ ਘਰ ਨੂੰ ਚੰਗਾ ਖਾਣ ਲਈ ਮਿਲੇਗਾ ਅਤੇ ਨਾਲ ਹੀ ਬੱਚਿਆਂ ਨੂੰ ਕੁਦਰਤ ਨਾਲ ਬੜੇ ਸੌਖੇ ਤਰੀਕੇ ਨਾਲ ਜੋੜਿਆ ਜਾ ਸਕਦਾ ਹੈ।
ਦਲਜੀਤ ਸਿੰਘ ਨੇ ਦੱਸਿਆ ਕਿ ਘਰ ਵਿੱਚ ਆਪਣੇ ਅਤੇ ਪਰਿਵਾਰ ਦੇ ਖਾਣ ਲਈ ਚੁਕੰਦਰ, ਬੈਂਗਣ, ਪਿਆਜ਼, ਨਿੰਬੂ, ਭਿੰਡੀਆਂ ਆਦਿ ਗਮਲਿਆਂ ਆਦਿ ਵਿੱਚ ਲਾਈਆਂ ਹਨ। ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਦੀ ਰਸੋਈ ਦਾ ਬਜਟ ਕਾਫੀ ਘੱਟ ਗਿਆ ਹੈ।
ਉਨ੍ਹਾਂ ਕਿਹਾ ਕਿ ਉਹ ਤਾਜ਼ੀਆਂ ਅਤੇ ਜ਼ਹਿਰ ਮੁਕਤ ਫਲ-ਸਬਜ਼ੀਆਂ ਤਾਂ ਖਾ ਹੀ ਰਹੇ ਹਨ ਅਤੇ ਨਾਲ ਹੀ ਮੁਫ਼ਤ ਵਿੱਚ ਹਰਾ-ਭਰਾ ਤੇ ਆਕਸੀਜਨ ਵਾਲਾ ਵਾਤਾਵਰਨ ਮਿਲਦਾ ਹੈ ਜੋ ਸਿਹਤ ਲਈ ਬੇਹੱਦ ਗੁਣਕਾਰੀ ਹੈ।