Election Results 2024
(Source: ECI/ABP News/ABP Majha)
ਕਿਸਾਨਾਂ ਨੇ ਘੇਰਿਆ ਭਾਜਪਾ ਆਗੂ, ਵਿਰੋਧ ਕਰ ਪੁੱਟ ਸੁੱਟੇ ਤੰਬੂ-ਕਨਾਤਾਂ
ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਕਿਸਾਨਾਂ ਦਾ ਵਿਰੋਧ ਕੇਂਦਰ ਸਰਕਾਰ ਦੇ ਖਿਲਾਫ ਲਗਾਤਾਰ ਜਾਰੀ ਹੈ।ਇਸ ਦੌਰਾਨ ਭਾਜਪਾ ਲੀਡਰਾਂ ਦਾ ਜੰਮਕੇ ਵਿਰੋਧ ਕੀਤਾ ਜਾ ਰਿਹਾ ਹੈ।ਇਸਦੇ ਚੱਲਦਿਆਂ ਅੱਜ ਫਗਵਾੜਾ 'ਚ ਮਾਹੌਲ ਉਸ ਵੇਲੇ ਤਨਾਅਪੂਰਨ ਹੋ ਗਿਆਂ ਜਦੋਂ ਭਾਜਪਾ ਆਗੂ ‘ਤੇ ਕਿਸਾਨ ਆਹਮੋ ਸਾਹਮਣੇ ਹੋ ਗਏ।
Download ABP Live App and Watch All Latest Videos
View In Appਦਰਅਸਲ, ਭਾਜਪਾ ਆਗੂ ਵੱਲੋਂ ਆਪਣੀ ਦੁਕਾਨ ਦੇ ਉਦਘਾਟਨ ਦੇ ਲਈ ਸਮਾਗਮ ਕੀਤਾ ਜਾ ਰਿਹਾ ਸੀ,ਜਿੱਥੇ ਭਾਜਪਾ ਆਗੂ ਵਿਜੈ ਸਾਂਪਲਾ ਨੂੰ ਬੁਲਾਇਆਂ ਗਿਆ।ਵਿਜੈ ਸਾਂਪਲਾ ਦੇ ਪਹੁੰਚਣ ਦੀ ਕਿਸਾਨਾਂ ਨੂੰ ਭਿਣਕ ਲੱਗੀ ਤਾਂ ਉੱਥੇ ਕਿਸਾਨ ਪਹੁੰਚ ਗਏ।
ਕਿਸਾਨਾਂ ਵੱਲੋਂ ਜੰਮਕੇ ਵਿਰੋਧ ਕੀਤਾ ਗਿਆ।ਇਸ ਤੋਂ ਇਲਾਵਾਂ ਅਕਾਲੀ ਐਮਸੀ ਸਰਬਜੀਤ ਕੌਰ ਦਾ ਵੀ ਵਿਰੋਧ ਕੀਤਾ ਗਿਆ।ਭੜਕੇ ਕਿਸਾਨ ਆਗੂ ਪਾਲਾ ਮੌਲੀ ਨੇ ਸਰਬਜੀਤ ਕੌਰ ਦਾ ਆਉਣ ਵਾਲੀਆਂ ਚੋਣਾਂ 'ਚ ਵਿਰੋਧ ਕਰਨ ਦੀ ਵੀ ਗੱਲ ਆਖੀ।
ਇਸ ਦੇ ਨਾਲ ਹੀ ਮੌਕੇ ‘ਤੇ ਬਣੀ ਤਨਾਅਪੂਰਨ ਸਥਿਤੀ ‘ਤੇ ਠੱਲ ਪਾਉਣ ਲਈ ਐਸ ਪੀ ਫਗਵਾੜਾ ਸਰਬਜੀਤ ਸਿੰਘ ਬਾਹੀਆਂ,ਐਸ ਐਸ ਪੀ ਕਪੂਰਥਲਾ ਹਰਕੰਵਲਪ੍ਰੀਤ ਸਿੰਘ ਖੱਖ ਆਪਣੀ ਪੁਲਿਸ ਫੋਰਸ ਨਾਲ ਪਹੁੰਚੇ।
ਗੱਲਬਾਤ ਕਰਦੇ ਹੋਏ ਭਾਜਪਾ ਸਮਰਥਕ ਆਸ਼ੂ ਸਾਂਪਲਾ ਨੇ ਕਿਹਾ ਕਿ ਅੱਜ ਕਿਸਾਨਾਂ ਦੀ ਆੜ ਦੇ ਵਿੱਚ ਕੁਝ ਗੁੰਢਿਆਂ ਨੇ ਆ ਕੇ ਇਸ ਨਿੱਜੀ ਪ੍ਰਗਰਾਮ ‘ਚ ਮਾਹੌਲ ਨੂੰ ਖਰਾਬ ਕੀਤਾ ਹੈ। ਜਿਸਦਾ ਉਹ ਪ੍ਰਸ਼ਾਸ਼ਨ ਤੋਂ ਜਵਾਬ ਮੰਗਦੇ ਹਨ।
ਦੂਜੇ ਪਾਸੇ ਇਸ ਸੰਬੰਧੀ ਗੱਲਬਾਤ ਕਰਦੇ ਹੋਏ ਅਠੋਲੀ ਪਿੰਡ ਦੇ ਸਰਪੰਚ ਕੁਲਵਿੰਦਰ ਸਿੰਘ ਕਾਲਾ ਨੇ ਕਿਹਾ ਕਿ ਉਹਨਾਂ ਕਰੀਬ 4 ਮਹੀਨੇ ਤੋਂ ਫਗਵਾੜਾ ਸ਼ਹਿਰ ‘ਚ ਸ਼ਾਂਤੀ ਬਣਾਈ ਰੱਖੀ ਹੋਈ ਸੀ।ਪਰ ਇਹ ਸਭ ਦੇਖ ਕੇ ਵਿਰੋਧੀ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆਏ,ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਵਿਜੈ ਸਾਂਪਲਾ ਜੋ ਇੱਥੇ ਨਿੱਕੇ ਨਿੱਕੇ ਉਦਘਾਟਨ ਕਰਨ ਆ ਰਹੇ ਹਨ ਉਹ ਉਨਾਂ ਦੇ ਜਖਮਾਂ ਤੇ ਪੱਟੀ ਨਹੀਂ ਬਲਕਿ ਲੂਣ ਛਿੜਕਣ ਆ ਰਹੇ ਹਨ।
ਇਸ ਧਰਨੇ ਨੂੰ ਖਤਮ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਸਾਨ ਪਾਲਾ ਮੋਲੀ ਨੇ ਕਿਹਾ ਕਿ ਉਹ ਸ਼ਹਿਰਵਾਸੀਆਂ ਨੂੰ ਅਪੀਲ ਕਰਦੇ ਨੇ ਕਿ ਬੀ ਜੇ ਪੀ ਦੇ ਲੀਡਰਾਂ ਤੋਂ ਉਨ੍ਹਾਂ ਚਿਰ ਦੂਰੀ ਬਣਾ ਕੇ ਰੱਖੋ ਜਿਨ੍ਹਾਂ ਚਿਰ ਅੰਦੋਲਨ ਚੱਲ ਰਿਹਾ ਹੈ
ਇਸ ਸਾਰੇ ਮਾਮਲੇ ਬਾਰੇ ਗੱਲਬਾਤ ਕਰਦੇ ਹੋਏ ਐਸ ਐਸ ਪੀ ਕਪੂਰਥਲਾਂ ਹਰਕੰਵਲਪ੍ਰੀਤ ਸਿੰਘ ਖੱਖ ਨੇ ਕਿਹਾ ਕਿ ਦੋਵਾਂ ਧਿਰਾਂ ਦੇ ਗੱਲਬਾਤ ਹੋ ਚੁੱਕੀ ਹੈ ਬਾਕੀ ਉਨ੍ਹਾਂ ਤੱਕ ਜੋ ਵੀ ਐਪਲੀਕੇਸ਼ਨ ਆਉਣਗੀਆਂ ਉਸਦੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ।