CM Mann Marriage Photos: ਮੁੱਖ ਮੰਤਰੀ ਮਾਨ ਨੇ ਲਈਆਂ ਡਾ: ਗੁਰਪ੍ਰੀਤ ਕੌਰ ਨਾਲ ਲਾਵਾਂ, ਵੇਖੋ ਵਿਆਹ ਦੀਆਂ ਤਸਵੀਰਾਂ
ਮੁੱਖ ਮੰਤਰੀ ਭਗਵੰਤ ਮਾਨ ਡਾ: ਗੁਰਪ੍ਰੀਤ ਕੌਰ ਨਾਲ ਵਿਆਹ ਦੇ ਬੰਧਨ 'ਚ ਬੱਝ ਚੁੱਕੇ ਹਨ।ਸੀਐਮ ਹਾਊਸ ਅੰਦਰੋਂ ਵਿਆਹ ਸਮਾਗਮ ਦੀਆਂ ਤਸਵੀਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ।
Download ABP Live App and Watch All Latest Videos
View In Appਇਸ ਮੌਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਪਾਰਟੀ ਦੇ ਚੋਟੀ ਦੇ ਨੇਤਾ ਅਤੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਪਰਿਵਾਰ ਸਮੇਤ ਪਹੁੰਚੇ ਹਨ।
ਮੁੱਖ ਮੰਤਰੀ ਪੀਲੇ ਰੰਗ ਦੀ ਪੁਸ਼ਾਕ ਅਤੇ ਪੀਲੀ ਦਸਤਾਰ ਸਜਾ ਵਿਆਹ ਲਈ ਫੱਬੇ।
ਉਨ੍ਹਾਂ ਦੀ ਲਾੜੀ ਵੀ ਲਾਲ ਰੰਗੇ ਦੇ ਜੋੜੇ 'ਚ ਬੇਹੱਦ ਖੂਬਸੂਰਤ ਲਗ ਰਹੀ ਸੀ।
ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਮੁੱਖ ਮੰਤਰੀ ਦਾ ਸੀਐਮ ਹਾਊਸ ਦੇ ਅੰਦਰ ਹੀ ਵਿਆਹ ਹੋਇਆ ਹੋਵੇ।
ਸਿੱਖ ਰੀਤੀ ਰਿਵਾਜਾਂ ਅਨੁਸਾਰ ਹੋ ਰਿਹਾ ਸੀਐਮ ਮਾਨ ਦਾ ਵਿਆਹ, ਸੀਐਮ ਹਾਊਸ 'ਚ ਹੋ ਰਹੇ ਆਨੰਦ ਕਾਰਜ
ਸਿੱਖ ਰੀਤੀ ਰਿਵਾਜਾਂ ਅਨੁਸਾਰ ਸੀਐਮ ਮਾਨ ਨੇ ਸੀਐਮ ਹਾਊਸ ਅੰਦਰ ਆਨੰਦ ਕਾਰਜ ਕਰਵਾਏ।
ਭਗਵੰਤ ਮਾਨ ਦੀ ਪਤਨੀ ਗੁਰਪ੍ਰੀਤ ਕੌਰ ਉਨ੍ਹਾਂ ਦੇ ਪਰਿਵਾਰ ਨਾਲ ਕਾਫੀ ਕਰੀਬੀ ਹੈ। ਇਹ ਲੋਕ ਪਹਿਲਾਂ ਹੀ ਇੱਕ ਦੂਜੇ ਨੂੰ ਜਾਣਦੇ ਹਨ।
ਭਗਵੰਤ ਮਾਨ ਦੀ ਮਾਂ ਵੀ ਗੁਰਪ੍ਰੀਤ ਕੌਰ ਨੂੰ ਪਸੰਦ ਕਰਦੀ ਹੈ। ਜੇਕਰ ਗੁਰਪ੍ਰੀਤ ਕੌਰ ਦੀ ਗੱਲ ਕਰੀਏ ਤਾਂ ਉਹ ਆਪਣੇ ਪਰਿਵਾਰ ਵਿੱਚ ਸਭ ਤੋਂ ਛੋਟੀ ਹੈ।
ਉਸਦੀ ਇੱਕ ਭੈਣ ਆਸਟ੍ਰੇਲੀਆ ਵਿੱਚ ਰਹਿੰਦੀ ਹੈ ਅਤੇ ਦੂਜੀ ਭੈਣ ਅਮਰੀਕਾ ਵਿੱਚ ਰਹਿੰਦੀ ਹੈ। ਗੁਰਪ੍ਰੀਤ ਨੇ ਡਾਕਟਰੀ ਦੀ ਪੜ੍ਹਾਈ ਕੀਤੀ ਹੈ।
1993 ਵਿੱਚ ਜਨਮੀ ਗੁਰਪ੍ਰੀਤ ਕੌਰ ਨੇ ਹਰਿਆਣਾ ਦੇ ਮੁਲਾਣਾ ਵਿੱਚ ਸਥਿਤ ਮਹਾਰਿਸ਼ੀ ਮਾਰਕੰਡੇਸ਼ਵਰ ਯੂਨੀਵਰਸਿਟੀ ਤੋਂ ਆਪਣੀ ਐਮਬੀਬੀਐਸ ਪੂਰੀ ਕੀਤੀ ਹੈ।
ਗੁਰਪ੍ਰੀਤ ਕੌਰ ਦੀ ਉਮਰ 32 ਸਾਲ ਹੈ ਅਤੇ ਉਹ ਕੁਰੂਕਸ਼ੇਤਰ ਜ਼ਿਲ੍ਹੇ ਦੇ ਪਿਹੋਵਾ ਦੀ ਰਹਿਣ ਵਾਲੀ ਹੈ।