ਪੰਜਾਬ 'ਚ 18 ਤੋਂ 44 ਸਾਲ ਦੇ ਲੋਕਾਂ ਨੂੰ ਨਹੀਂ ਲੱਗੀ ਕੋਰੋਨਾ ਵੈਕਸਿਨ, ਟੀਕਾ ਕੇਂਦਰ 'ਚ ਸੋਸ਼ਲ ਡਿਸਟੈਂਸਿੰਗ ਦਾ ਨਹੀਂ ਕੋਈ ਪਾਲਣ
ਪੰਜਾਬ ਵਿੱਚ 1 ਮਈ ਤੋਂ 18 ਤੋਂ 44 ਸਾਲ ਦੇ ਲੋਕਾਂ ਨੂੰ ਟੀਕਾ ਨਹੀਂ ਲਗਾਇਆ ਜਾ ਰਿਹਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁਕਰਵਾਰ ਨੂੰ ਕਿਹਾ ਸੀ ਕਿ ਕੋਵਿਡ ਵੈਕਸਿਨ ਦੀ ਘਾਟ ਕਾਰਨ ਨਵੇਂ ਉਮਰ ਸਮੂਹ ਨੂੰ ਟੀਕਾ ਲਗਾਉਣ ਵਿੱਚ ਸਰਕਾਰ ਅਸਮਰੱਥ ਹੈ।
Download ABP Live App and Watch All Latest Videos
View In Appਇਸ ਕਰਕੇ ਕੋਵਿਡ ਵੈਕਸਿਨ ਦਾ ਤੀਜਾ ਫੇਸ ਪੰਜਾਬ 'ਚ ਸ਼ੁਰੂ ਨਹੀਂ ਹੋ ਸਕਿਆ ਅਤੇ ਨੌਜਵਾਨਾਂ ਨੂੰ ਮਾਯੂਸ ਹੋ ਘਰ ਪਰਤਣਾ ਪਿਆ।ਇਸ ਦੌਰਾਨ ਦੂਜੇ ਫੇਸ ਅਧੀਨ ਲੋਕਾਂ ਦਾ ਟੀਕਾਕਰਨ ਜਾਰੀ ਹੈ ਪਰ ਸੋਸ਼ਲ ਡਿਸਟੈਸਿੰਗ ਦੇ ਨਿਯਮ ਦੀ ਪਾਲਣ ਇੱਥੇ ਵੀ ਨਹੀਂ ਹੋ ਰਿਹਾ।
ਪੰਜਾਬ ਨੇ ਕੋਵਿਸ਼ੀਲਡ ਦੀਆਂ 3 ਮਿਲੀਅਨ ਖੁਰਾਕਾਂ ਦਾ ਆਡਰ ਸੀਰਮ ਇੰਸਟੀਚਿਊਟ ਨੂੰ ਭੇਜਿਆ ਸੀ। ਇਹ ਆਡਰ 26 ਅਪ੍ਰੈਲ ਨੂੰ ਭੇਜਿਆ ਗਿਆ ਸੀ। ਸੀਰਮ ਨੇ ਆਡਰ ਦੇਣ ਲਈ ਚਾਰ ਹਫ਼ਤਿਆਂ ਦਾ ਸਮਾਂ ਮੰਗਿਆ ਹੈ। ਨਾਲ ਹੀ ਸੀਰਮ ਨੇ ਅਗਲੇ ਤਿੰਨ ਤੋਂ ਚਾਰ ਮਹੀਨਿਆਂ ਲਈ ਮੰਗ ਅਤੇ ਟੀਕੇ ਦੀ ਐਡਵਾਂਸ ਪੇਮੈਂਟ ਦਾ ਪ੍ਰਬੰਧ ਕਰਨ ਲਈ ਵੀ ਕਿਹਾ ਹੈ।
ਇਸ ਲਈ 1 ਮਈ ਤੋਂ 18 ਸਾਲ ਤੋਂ 44 ਸਾਲ ਦੀ ਉਮਰ ਸਮੂਹ ਨੂੰ ਅਜੇ ਟੀਕਾ ਨਹੀਂ ਲੱਗ ਸਕੇਗਾ।ਪੰਜਾਬ ਸਰਕਾਰ ਕੋਲ ਟੀਕਾ ਦੇ ਸਟਾਕ ਨਾਕਾਫੀ ਹੈ।ਇਹ ਸਿਰਫ ਉਦੋਂ ਸ਼ੁਰੂ ਹੋ ਸਕੇਗਾ ਜਦੋਂ ਸਟਾਕ ਆ ਜਾਵੇਗਾ।ਪੰਜਾਬ ਵਿੱਚ ਪ੍ਰਾਈਵੇਟ ਟੀਕਾਕਰਨ ਕੇਂਦਰਾਂ ਵਿੱਚ ਵੀ ਕੱਲ੍ਹ ਤੋਂ ਟੀਕਾ ਨਹੀਂ ਲੱਗ ਸਕੇਗਾ।
ਵੈਕਸਿਨ ਦਾ ਸਟਾਕ ਆਉਣ ਤੇ ਹੀ 18 ਸਾਲ ਤੋਂ ਉਪਰ ਦੇ ਲੋਕਾਂ ਨੂੰ ਕੋਰੋਨਾ ਟੀਕਾ ਲੱਗੇਗਾ।