ਦੁਸ਼ਮਣਾਂ 'ਚ ਰਾਫੇਲ ਦੀ ਦਹਿਸ਼ਤ! 30 ਹਜ਼ਾਰ ਫੁੱਟ ਦੀ ਉਚਾਈ 'ਤੇ ਕੀਤੀ ਟੈਂਕੀ ਫੁੱਲ, ਦੇਖੋ ਸ਼ਾਨਦਾਰ ਤਸਵੀਰਾਂ
ਇਸ ਯਾਤਰਾ ਦੌਰਾਨ ਜਹਾਜ਼ਾਂ ਨੂੰ ਹਵਾ ਵਿੱਚ ਰੀਫਿਊਲ ਕੀਤਾ ਗਿਆ।
Download ABP Live App and Watch All Latest Videos
View In Appਫਰਾਂਸ 'ਚ ਭਾਰਤ ਦੀ ਐਮਬੇਸੀ ਦੇ ਟਵਿੱਟਰ ਹੈਂਡਲ ਤੋਂ ਹੈਰਾਨਕੁਨ ਫੋਟੋਆਂ ਟਵੀਟ ਕੀਤੀਆਂ ਗਈਆਂ ਹਨ।
ਇੰਡੀਅਨ ਐਮਬੇਸੀ ਨੇ ਲਿਖਿਆ ਕਿ 30,000 ਫੁੱਟ ਤੋਂ ਕੁਝ ਸ਼ਾਟ! ਭਾਰਤ ਵੱਲ ਆਉਣ ਵਾਲੇ ਇਨ੍ਹਾਂ ਰਾਫੇਲ ਜਹਾਜ਼ਾਂ 'ਚ ਤੇਲ ਭਰਿਆ ਜਾ ਰਿਹਾ ਹੈ। ਦੋ ਫ੍ਰੈਂਚ ਫਿਊਲ ਟੈਂਕਰ ਰਾਫੇਲ ਲੜਾਕੂ ਜਹਾਜ਼ਾਂ ਦੇ ਨਾਲ ਆ ਰਹੇ ਹਨ। ਇਸ ਦੇ ਜ਼ਰੀਏ ਅਸਮਾਨ ਵਿੱਚ ਹੀ ਰਿਫਿਊਲਿੰਗ ਕੀਤੀ ਗਈ।
ਹਵਾਈ ਸੈਨਾ ਦੇ ਸਾਬਕਾ ਬੁਲਾਰੇ, ਗਰੁੱਪ ਕੈਪਟਨ ਸੰਦੀਪ ਮਹਿਤਾ ਅਨੁਸਾਰ ਪੰਜ ਰਾਫੇਲ ਜਹਾਜ਼ ਸਿੱਧੇ ਅੰਬਾਲਾ ਲਿਆਉਣ ਲਈ ਘੱਟੋ ਘੱਟ ਅੱਠ (08) ਰਿਫਿਊਲ ਟੈਂਕਰ (ਏਅਰਕ੍ਰਾਫਟ) ਦੀ ਜ਼ਰੂਰਤ ਪੈਂਦੀ ਹੈ।
ਅੱਜ ਪੰਜ ਲੜਾਕੂ ਜਹਾਜ਼ ਰਾਫੇਲ ਅੰਬਾਲਾ ਪਹੁੰਚ ਰਹੇ ਹਨ। ਰਾਫੇਲ ਜਹਾਜ਼ ਅੱਜ ਅੰਬਾਲਾ ਏਅਰ ਫੋਰਸ ਸਟੇਸ਼ਨ ਪਹੁੰਚ ਰਹੇ ਹਨ। ਰਾਫੇਲ ਫਰਾਂਸ ਤੋਂ 7,364 ਕਿਲੋਮੀਟਰ ਦਾ ਸਫ਼ਰ ਕਰਨਗੇ।
- - - - - - - - - Advertisement - - - - - - - - -