ਉਚ ਪੜਾਈਆਂ ਕਰ ਚੁੱਕੇ ਇੱਕੋ ਪਰਿਵਾਰ ਦੇ ਤਿੰਨ ਜੀਅ ਕਰ ਰਹੇ ਝੋਨੇ ਦੇ ਖੇਤਾਂ ਵਿੱਚ ਮਜ਼ਦੂਰੀ
ਪੰਜਾਬ ਦੀ ਕਾਂਗਰਸ ਸਰਕਾਰ ਦੀ ਘਰ ਘਰ ਨੌਕਰੀ ਮੁਹਿੰਮ ਦੀ ਲਗਾਤਾਰ ਪੋਲ ਖੁੱਲ ਰਹੀ ਹੈ। ਝੋਨੇ ਦੇ ਸੀਜ਼ਨ ਦੌਰਾਨ ਉਚ ਪੜਾਈਆਂ ਕਰ ਚੁੱਕੇ ਨੌਜਵਾਨ ਨੌਕਰੀਆਂ ਨਾ ਮਿਲਣ ਕਾਰਨ ਝੋਨਾ ਲਗਾ ਕੇ ਮਜ਼ਦੂਰੀ ਕਰ ਰਹੇ ਹਨ।
Download ABP Live App and Watch All Latest Videos
View In Appਅਜਿਹਾ ਇੱਕ ਮਾਮਲਾ ਬਰਨਾਲਾ ਦੇ ਪਿੰਡ ਹਮੀਦੀ ਦਾ ਵੀ ਹੈ। ਜਿੱਥੇ ਇੱਕੋ ਪਰਿਵਾਰ ਦੇ ਪੜੇ ਲਿਖੇ ਤਿੰਨ ਮੈਂਬਰ ਝੋਨਾ ਲਗਾ ਕੇ ਮਜ਼ਦੂਰੀ ਕਰ ਰਹੇ ਹਨ।
ਪਰਿਵਾਰ ਵਿੱਚ ਸਰਬਜੀਤ ਕੌਰ ਈਟੀਟੀ/ਐਨਟੀਟੀ ਪਾਸ ਠੇਕਾ ਆਧਾਰਤ ਅਧਿਆਪਕਾ, ਮੈਕੈਨੀਕਲ ਇੰਜਨੀਅਰਿੰਗ ਕਰ ਰਿਹਾ ਉਸਦਾ ਪੁੱਤਰ ਹਰਮਨ ਸਿੰਘ ਅਤੇ ਸਰਬਜੀਤ ਦਾ ਐਮਏ ਪਾਸ ਭਤੀਜਾ ਗੁਰਪ੍ਰੀਤ ਸਿੰਘ ਝੋਨਾ ਲਗਾ ਕੇ ਮਜ਼ਦੂਰੀ ਕਰ ਰਹੇ ਹਨ।
ਸਰਬਜੀਤ ਦਾ ਕਹਿਣਾ ਹੈ ਕਿ ਉਹ 2003 ਵਿੱਚ ਕਾਂਗਰਸ ਸਰਕਾਰ ਸਮੇਂ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ’ਤੇ ਈਜੀਐਸ ਸੈਂਟਰਾਂ ਵਿੱਚ ਕੰਮ ਕੀਤਾ। ਜਿਸ ਤੋਂ ਬਾਅਦ ਈਟੀਟੀ ਅਤੇ ਐਨਟੀਟੀ ਪਾਸ ਅਤੇ ਲਗਾਤਾਰ ਨੌਕਰੀ ਲਈ ਸੰਘਰਸ਼ ਕੀਤਾ। ਹੁਣ ਉਸ ਨੂੰ ਸਿਰਫ਼ 6 ਹਜ਼ਾਰ ਤਨਖ਼ਾਹ ਸਰਕਾਰ ਤੋਂ ਮਿਲਦੀ ਹੈ, ਜਿਸ ਨਾਲ ਘਰ ਦਾ ਗੁਜ਼ਾਰਾ ਨਹੀਂ ਹੁੰਦਾ। ਜਿਸ ਕਰਕੇ ਉਹ ਘਰ ਦਾ ਗੁੁਜ਼ਾਰਾ ਕਰਨ ਲਈ ਝੋਨੇ ਦੇ ਖੇਤਾਂ ਵਿੱਚ ਮਜ਼ਦੂਰੀ ਕਰਨ ਲਈ ਮਜਬੂਰ ਹੈ।
ਉਥੇ ਗੁਰਪ੍ਰੀਤ ਅਤੇ ਹਰਮਨ ਨੇ ਕਿਹਾ ਕਿ ਉਨ੍ਹਾਂ ਨੇ ਨੌਕਰੀ ਲਈ ਕਈ ਥਾਵਾਂ ’ਤੇ ਅਪਲਾਈ ਕੀਤਾ, ਪਰ ਉਨ੍ਹਾਂ ਨੂੰ ਨੌਕਰੀ ਨਹੀਂ ਮਿਲੀ। ਘਰ ਦਾ ਗੁਜ਼ਾਰਾ ਕਰਨ ਲਈ ਮਜ਼ਦੂਰੀ ਕਰਨ ਲਈ ਮਜਬੂਰ ਹੋਣਾ ਪਿਆ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਸਿਰਫ਼ ਆਪਣੇ ਕਰੋੜਾਂਪਤੀ ਵਿਧਾਇਕਾਂ ਨੂੰ ਨੌਕਰੀ ਦੇ ਰਹੀ ਹੈ। ਆਮ ਲੋਕਾਂ ਲਈ ਸਰਕਾਰ ਕੋਲ ਕੋਈ ਨੌਕਰੀ ਨਹੀਂ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਜੋ ਨਵੀਆਂ 8393 ਪੋਸਟਾਂ ਨਿਕਲੀਆਂ ਹਨ, ਉਸ ਵਿੱਚ ਨੌਕਰੀ ਦਿੱਤੀ ਜਾਵੇ। ਉਨ੍ਹਾਂ ਵਲੋਂ ਆਉਣ ਵਾਲੀਆਂ ਚੋਣਾਂ ਵਿੱਚ ਵੋਟਾਂ ਦਾ ਬਾਈਕਾਟ ਕੀਤਾ ਜਾਵੇਗਾ।
ਉਚ ਪੜਾਈਆਂ ਕਰ ਚੁੱਕੇ ਇੱਕੋ ਪਰਿਵਾਰ ਦੇ ਤਿੰਨ ਜੀਅ ਕਰ ਰਹੇ ਝੋਨੇ ਦੇ ਖੇਤਾਂ ਵਿੱਚ ਮਜ਼ਦੂਰੀ
ਉਚ ਪੜਾਈਆਂ ਕਰ ਚੁੱਕੇ ਇੱਕੋ ਪਰਿਵਾਰ ਦੇ ਤਿੰਨ ਜੀਅ ਕਰ ਰਹੇ ਝੋਨੇ ਦੇ ਖੇਤਾਂ ਵਿੱਚ ਮਜ਼ਦੂਰੀ