Air Force Day: ਹਵਾਈ ਫੌਜ ਦਿਵਸ ਮੌਕੇ IAF ਨੇ ਵਿਖਾਏ ਆਪਣੇ ਜਲਵੇ, ਕੀਤਾ ਸ਼ਕਤੀ ਪ੍ਰਦਰਸ਼ਨ, ਵੇਖੋ ਸ਼ਾਨਦਾਰ ਤਸਵੀਰਾਂ
ਅੱਜ ਬਾਲਾਕੋਟ ਏਅਰਸਟ੍ਰਾਈਕ ਦਾ ਜ਼ਿਕਰ ਕਰਦਿਆਂ ਆਰਕੇਐਸ ਭਦੋਰੀਆ ਨੇ ਕਿਹਾ ਕਿ ਅੱਤਵਾਦੀ ਹਮਲਿਆਂ ਤੋਂ ਨਜਿੱਠਣ ਲਈ ਸਰਕਾਰ ਦੇ ਤਰੀਕੇ ਵਿੱਚ ਵੱਡੀ ਤਬਦੀਲੀ ਆਈ ਹੈ।
Download ABP Live App and Watch All Latest Videos
View In Appਇਸ ਪ੍ਰੋਗਰਾਮ ਵਿੱਚ ਨਵੇਂ ਏਅਰ ਚੀਫ ਮਾਰਸ਼ਲ ਰਾਕੇਸ਼ ਕੁਮਾਰ ਸਿੰਘ ਭਦੌਰੀਆ ਨੇ ਵੀ ਹਵਾਈ ਸੈਨਾ ਦੇ ਚੀਫ਼ ਵਜੋਂ ਪਰੇਡ ਦੀ ਸਲਾਮੀ ਲਈ।
ਆਈਏਐਫ ਦੇ ਜਾਂਬਾਜ਼ਾ ਨੇ ਹੈਰਾਨ ਕਰਨ ਵਾਲੇ ਕਰਤਬ ਦਿਖਾਏ ਤੇ ਵਿਸ਼ਵ ਨੂੰ ਭਾਰਤ ਦੀ ਸ਼ਕਤੀ ਦਾ ਅਹਿਸਾਸ ਕਰਵਾਇਆ।
ਸਟੇਟਿਕ ਡਿਸਪਲੇਅ ਵਿੱਚ ਅਪਾਚੇ ਅਟੈਕ ਹੈਲੀਕਾਪਟਰਾਂ, ਅਕਾਸ਼ ਮਿਜ਼ਾਈਲ ਪ੍ਰਣਾਲੀਆਂ, ਪੁਨਰ ਜਾਗਰਣ ਜਹਾਜ਼ਾਂ ਦੇ ਅਵਕਸ ਤੇ ਦੇਸੀ ਰਾਡਾਰ ਪ੍ਰਣਾਲੀਆਂ ਰੋਹਿਨੀ ਦੇ ਹਿਡਨ ਏਅਰਬੇਸ 'ਤੇ ਦਿਖਾਈ ਦਿੱਤੇ।
ਇਸ ਵਾਰ ਹਿੰਡਨ ਏਅਰਬੇਸ 'ਤੇ ਕੁਲ 56 ਜਹਾਜ਼ਾਂ ਨੇ ਹਿੱਸਾ ਲਿਆ। ਇਸ ਵਿਚ ਰਾਫੇਲ, ਸੁਖੋਈ, ਮਿੱਗ 29, ਮਿਰਾਜ 2000, ਜੈਗੂਆਰ ਤੇ ਤੇਜਸ ਸ਼ਾਮਲ ਸੀ।
ਉੱਤਰ ਪ੍ਰਦੇਸ਼ ਦੇ ਹਿੰਡਨ ਏਅਰਬੇਸ ਵਿਖੇ ਭਾਰਤੀ ਹਵਾਈ ਸੈਨਾ ਦਿਵਸ ਦੇ ਜਸ਼ਨ ਮਨਾਏ ਗਏ।
ਦੱਸ ਦਈਏ ਕਿ ਭਾਰਤੀ ਹਵਾਈ ਸੈਨਾ ਦੀ ਸਥਾਪਨਾ 1932 ਵਿੱਚ ਕੀਤੀ ਗਈ ਸੀ ਤੇ ਭਾਰਤੀ ਹਵਾਈ ਸੈਨਾ ਦੀ ਸਥਾਪਨਾ ਦੇ ਯਾਦ ਵਿੱਚ ਹਰ ਸਾਲ ਹਵਾਈ ਫੌਜ ਦਿਵਸ ਮਨਾਇਆ ਜਾਂਦਾ ਹੈ।
ਅੱਜ ਭਾਰਤੀ ਹਵਾਈ ਸੈਨਾ ਦਿਵਸ ਹੈ। ਇਸ ਮੌਕੇ ਭਾਰਤੀ ਹਵਾਈ ਸੈਨਾ ਆਪਣਾ 88ਵਾਂ ਸਥਾਪਨਾ ਦਿਵਸ ਮਨਾ ਰਹੀ ਹੈ। ਦੇਸ਼ ਤੇ ਵਿਸ਼ਵ ਦੇ ਸਾਹਮਣੇ ਆਪਣੀ ਹਵਾਈ ਸ਼ਕਤੀ ਦਾ ਪ੍ਰਦਰਸ਼ਨ ਕੀਤਾ।
- - - - - - - - - Advertisement - - - - - - - - -