ਪਾਕਿਸਤਾਨੀ ਲੋਕਾਂ ਤੋਂ ਪਰੇਸ਼ਾਨ ਟਿਕਟੌਕ ਸਟਾਰ ਨੇ ਸੋਸ਼ਲ ਮੀਡੀਆ 'ਤੇ ਦੇਸ਼ ਛੱਡਣ ਦਾ ਕੀਤਾ ਐਲਾਨ
ਸਾਰੀਆਂ ਤਸਵੀਰਾਂ ਜੰਨਤ ਮਿਰਜਾ ਦੇ ਅਧਿਕਾਰਤ ਇੰਸਟਾਗ੍ਰਾਮ ਪੇਜ ਤੋਂ ਲਈਆਂ ਗਈਆਂ ਹਨ।
Download ABP Live App and Watch All Latest Videos
View In Appਖੂਬਸੂਰਤ ਇਸ ਸਟਾਰ ਦੀ ਇੰਸਟਾਗ੍ਰਾਮ 'ਤੇ ਵੀ ਜ਼ਬਰਦਸਤ ਫੈਨ ਫੌਲੋਇੰਗ ਹੈ। ਇੰਸਟਾਗ੍ਰਾਮ 'ਤੇ ਵੀ ਜੰਨਤ ਦੇ ਇਕ ਮਿਲੀਅਨ ਫੌਲੋਅਰਸ ਹਨ।
ਮਿਰਜਾ ਨੇ ਕਿਹਾ ਕਿ ਇਸ ਐਪਲੀਕੇਸ਼ਨ ਨੂੰ ਲੈਕੇ ਕੁਝ ਜ਼ਰੂਰੀ ਕਦਮ ਚੁੱਕਣ ਤੋਂ ਬਾਅਦ ਟਿਕਟੌਕ ਬੈਨ ਹਟਾਇਆ ਜਾ ਸਕਦਾ ਹੈ। ਪਾਕਿਸਤਾਨ ਤੋਂ ਪਹਿਲਾਂ ਭਾਰਤ 'ਚ ਵੀ ਟਿਕਟੌਕ ਬੈਨ ਕੀਤਾ ਜਾ ਚੁੱਕਾ ਹੈ।
ਇਸ ਤੋਂ ਪਹਿਲਾਂ ਜੰਨਤ ਮਿਰਜਾ ਨੇ ਪਾਕਿਸਤਾਨ 'ਚ ਟਿਕਟੌਕ ਬੈਨ ਨੂੰ ਸਪੋਰਟ ਕੀਤਾ ਸੀ। ਉਨ੍ਹਾਂ ਕਿਹਾ ਸੀ ਮੈਂ ਖੁਦ ਪਾਕਿਸਤਾਨ 'ਚ ਟਿਕਟੌਕ 'ਤੇ ਪਾਬੰਦੀ ਚਾਹੁੰਦੀ ਸੀ ਪਰ ਇਸ ਨੂੰ ਸਥਾਈ ਤੌਰ 'ਤੇ ਨਹੀਂ ਹੋਣਾ ਚਾਹੀਦਾ।
ਜੰਨਤ ਤੋਂ ਇਕ ਫੈਨ ਨੇ ਪੁੱਛਿਆ ਸੀ ਕਿ ਤੁਸੀਂ ਪਾਕਿਸਤਾਨ ਕਿਉਂ ਛੱਡ ਰਹੇ ਹੋ? ਇਸ 'ਤੇ ਜੰਨਤ ਨੇ ਕਿਹਾ ਸੀ-ਪਾਕਿਸਤਾਨ ਬਹੁਤ ਪਿਆਰਾ ਤੇ ਬਹੁਤ ਚੰਗਾ ਹੈ ਪਰ ਪਾਕਿਸਤਾਨ ਦੇ ਲੋਕਾਂ ਦੀ ਮਾਨਸਿਕਤਾ ਚੰਗੀ ਨਹੀਂ।
ਪਾਕਿਸਤਾਨ ਤੋਂ ਜਾਪਾਨ ਸ਼ਿਫਟ ਹੋਣ ਦਾ ਕਾਰਨ ਦੱਸਦਿਆਂ ਜੰਨਤ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਲੋਕਾਂ ਦੀ ਮਾਨਸਿਕਤਾ ਖਰਾਬ ਹੈ।
ਜੰਨਤ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਤਸਵੀਰ ਸ਼ੇਅਰ ਕੀਤੀ ਸੀ ਜਿੱਥੇ ਕਈ ਪ੍ਰਸ਼ੰਸਕਾਂ ਨੇ ਉਨ੍ਹਾਂ ਤੋਂ ਪੁੱਛਿਆ ਕਿ ਉਹ ਵਾਪਸ ਪਾਕਿਸਤਾਨ ਕਦੋਂ ਆ ਰਹੀ ਹੈ। ਮਿਰਜਾ ਨੇ ਇਸ ਸਵਾਲ 'ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਉਹ ਜਾਪਾਨ ਸ਼ਿਫਟ ਕਰ ਚੁੱਕੀ ਹੈ।
ਜੰਨਤ ਦੇ ਪਾਕਿਸਤਾਨ ਤੋਂ ਜਪਾਨ 'ਚ ਸ਼ਿਫਟ ਹੋਣ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਪਰੇਸ਼ਾਨ ਹਨ।
ਦਰਅਸਲ ਜੰਨਤ ਨੇ ਹਾਲ ਹੀ 'ਚ ਸ਼ੇਅਰ ਕੀਤਾ ਸੀ ਕਿ ਜਦੋਂ ਪਾਕਿਸਤਾਨ 'ਚ ਟਿਕਟੌਕ 'ਤੇ ਬੈਨ ਲੱਗਾ ਸੀ ਉਦੋਂ ਉਹ ਜਾਪਾਨ 'ਚ ਸੀ। ਜੰਨਤ ਨੇ ਹੁਣ ਸਾਫ ਕੀਤਾ ਹੈ ਕਿ ਉਨ੍ਹਾਂ ਫੈਸਲਾ ਕਰ ਲਿਆ ਕਿ ਉਹ ਜਪਾਨ 'ਚ ਹੀ ਰਹੇਗੀ।
ਪਾਕਿਸਤਾਨੀ ਟਿਕਟੌਕ ਸਟਾਰ ਜੰਨਤ ਮਿਰਜਾ ਇਨ੍ਹਾਂ ਦਿਨਾਂ 'ਚ ਕਾਫੀ ਸੁਰਖੀਆਂ 'ਚ ਹੈ। ਦਰਅਸਲ 22 ਸਾਲ ਦੀ ਜੰਨਤ ਪਹਿਲੀ ਪਾਕਿਸਤਾਨੀ ਟਿਕਟੌਕ ਸਟਾਰ ਹੈ ਜਿੰਨ੍ਹਾਂ ਦੇ 10 ਮਿਲੀਅਨ ਤੋਂ ਜ਼ਿਆਦਾ ਫੌਲੋਅਰਸ ਹਨ। ਪਰ ਉਨ੍ਹਾਂ 'ਤੇ ਬੈਨ ਲੱਗਣ ਤੋਂ ਬਾਅਦ ਇਹ ਸਟਾਰ ਕਾਫੀ ਲਾਈਮਲਾਈਟ 'ਚ ਆ ਗਈ।
- - - - - - - - - Advertisement - - - - - - - - -