Places to Travel in Punjab: ਪੰਜਾਬ ਆਏ ਹੋ ਤਾਂ ਇਨ੍ਹਾਂ ਥਾਵਾਂ 'ਤੇ ਜ਼ਰੂਰ ਜਾਣਾ
ਪੰਜਾਬ ਭਾਰਤ ਦਾ ਉਹ ਸੂਬਾ ਹੈ ਜੋ ਆਪਣੇ ਨਿਵੇਕਲੇ ਸੱਭਿਆਚਾਰ, ਰਹਿਣ-ਸਹਿਣ ਕਾਰਨ ਸਭ ਨੂੰ ਆਪਣੇ ਵੱਲ ਖਿੱਚਦਾ ਹੈ। ਪੰਜਾਬ 'ਚ ਕਈ ਸਾਰੀਆਂ ਧਾਰਮਿਕ ਤੇ ਇਤਿਹਾਸਕ ਥਾਵਾਂ ਹਨ ਜਿੱਥੇ ਜਾਇਆ ਜਾ ਸਕਦਾ ਹੈ। ਇੱਥੇ ਤਹਾਨੂੰ ਦੱਸਾਂਗੇ ਅਜਿਹੇ ਕੁਝ ਸਥਾਨ:
Download ABP Live App and Watch All Latest Videos
View In Appਵਾਹਘਾ ਬਾਰਡਰ: ਭਾਰਤ-ਪਾਕਿਸਤਾਨ ਦੀ ਸਰਹੱਦ 'ਤੇ ਸਥਿਤ ਵਾਹਘਾ ਬਾਰਡਰ। ਜਿੱਥੇ ਰੋਜ਼ਾਨਾ ਸ਼ਾਮ ਨੂੰ ਰਿਟਰੀਟ ਸੈਰੇਮਨੀ ਹੁੰਦੀ ਹੈ। ਜਿਸ ਨੂੰ ਦੇਖਣ ਲਈ ਲੋਕ ਦੂਰ-ਦੁਰੇਡਿਓਂ ਚੱਲ ਕੇ ਪਹੁੰਚਦੇ ਹਨ। ਇਹ ਅੰਮ੍ਰਿਤਸਰ ਤੋਂ 28 ਕਿਲੋਮੀਟਰ ਤੇ ਲਾਹੌਰ, ਪਾਕਿਸਤਾਨ ਤੋਂ 22 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ।
ਜਲ੍ਹਿਆਂਵਾਲਾ ਬਾਗ: ਹਰਿਮੰਦਰ ਸਾਹਿਬ ਤੋਂ ਕੁਝ ਕਦਮਾਂ ਦੀ ਦੂਰੀ 'ਤੇ ਸਥਿਤ ਜਲ੍ਹਿਆਂਵਾਲਾ ਬਾਗ ਹੈ। ਜਿੱਥੇ ਲੋਕ 1919, ਵਿਸਾਖੀ ਵਾਲੇ ਦਿਨ ਸ਼ਹੀਦ ਹੋਏ ਲੋਕਾਂ ਨੂੰ ਸ਼ਰਧਾਂਜਲੀ ਦੇਣ ਆਉਂਦੇ ਹਨ। ਇਸ ਥਾਂ ਦੀ ਆਪਣੀ ਇਤਿਹਾਸਕ ਮਹੱਤਤਾ ਹੈ।
ਆਨੰਦਪੁਰ ਸਾਹਿਬ: ਇਹ ਪੰਜਾਬ ਦਾ ਇਤਿਹਾਸਕ ਸ਼ਹਿਰ ਹੈ। ਇੱਥੇ ਹੀ 1699 ਈ: 'ਚ ਵਿਸਾਖੀ ਵਾਲੇ ਦਿਨ ਸਿੱਖਾਂ ਦੇ ਦਸਵੇਂ ਗੁਰੂ ਗੋਬਿਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਸੀ। ਇੱਥੇ ਤਖ਼ਤ ਸ੍ਰੀ ਕੇਸਗੜ੍ਹ ਸਮੇਤ ਕਈ ਇਤਿਹਾਸਕ ਗੁਰਦੁਆਰੇ ਸਥਿਤ ਹਨ।
ਸ਼ੀਸ਼ ਮਹਿਲ ਪਟਿਆਲਾ: ਸ਼ੀਸ਼ ਮਹਿਲ ਪਟਿਆਲੇ ਦੀਆਂ ਪ੍ਰਮੁੱਖ ਵਿਰਾਸਤੀ ਇਮਾਰਤਾਂ ਵਿਚੋਂ ਇੱਕ ਹੈ। ਇਸ ਨੂੰ ਮਹਾਰਾਜਾ ਨਰਿੰਦਰ ਸਿੰਘ ਨੇ 1847 'ਚ ਬਣਵਾਇਆ ਸੀ। ਸ਼ੀਸ਼ ਮਹਿਲ 'ਚ ਇਕ ਅਜਾਇਬ ਘਰ, ਇਕ ਆਰਟ ਗੈਲਰੀ ਤੇ ਨੌਰਥ ਜ਼ੋਨ ਕਲਚਰ ਸੈਂਟਰ ਵੀ ਸਥਾਪਿਤ ਹੈ। ਮਹਿਲ ਵਿਚ ਭਾਰੀ ਗਿਣਤੀ ਵਿੱਚ ਨਕਾਸ਼ੀ, ਬਰਤਨ, ਫਰਨੀਚਰ ਤੇ ਚਿੱਤਰਕਾਰੀ ਆਦਿ ਉਪਲਬਧ ਹਨ। ਇਥੇ ਇੱਕ ਮੈਡਲ ਗੈਲਰੀ ਬਣੀ ਹੋਈ ਹੈ, ਜਿਸ ਵਿਚ ਵਿਰਾਸਤ ਨਾਲ ਸਬੰਧਿਤ ਸੈਂਕੜੇ ਮੈਡਲ ਤੇ ਹੋਰ ਪੁਰਾਤਨ ਸਿੱਕਿਆਂ ਦੀ ਕੁਲੈਕਸ਼ਨ ਮੌਜੂਦ ਹੈ। ਮਹਿਲ ਦੇ ਸਾਹਮਣੇ ਇਕ ਝੀਲ ਸੁੰਦਰਤਾ ਵਿਚ ਵਾਧਾ ਕਰਦੀ ਹੈ। ਲਕਸ਼ਮਣ ਝੁੱਲਾ, ਜੋ ਕਿ ਝੀਲ ਦੇ ਉੱਪਰ ਬਣਿਆ ਹੋਇਆ ਹੈ, ਇੱਕ ਮਸ਼ਹੂਰ ਖਿੱਚ ਦਾ ਕੇਂਦਰ ਹੈ।
ਛੱਤਬੀੜ੍ਹ ਚਿੜੀਆਘਰ: ਇਹ ਜੀਵ-ਵਿਗਿਆਨਕ ਪਾਰਕ ਜ਼ੀਰਕਪੁਰ ਕੋਲ ਸਥਿਤ ਹੈ। ਸ਼ੇਰ ਸਫਾਰੀ ਛੱਤਬਾੜੀ ਚਿੜੀਆਘਰ ਦਾ ਸਭ ਤੋਂ ਦਿਲਚਸਪ ਹਿੱਸਾ ਹੈ। ਇਹ ਚਿੜ੍ਹੀਆਘਰ ਸੋਮਵਾਰ ਨੂੰ ਛੱਡਕੇ ਸਾਰਾ ਹਫ਼ਤਾ ਖੁੱਲਾ ਰਹਿੰਦਾ ਹੈ। ਇਸ 'ਚ ਜੰਗਲੀ ਜੀਵ ਸ਼ੇਰ, ਚੀਤੇ, ਹਾਥੀਆਂ ਤੋਂ ਬਿਨਾਂ ਵੰਨ-ਸੁਵੰਨੇ ਪੰਛੀ ਤੇ ਹੋਰ ਜਾਨਵਰ ਮੌਜੂਦ ਹਨ। ਬੱਚੇ ਇਸ ਚਿੜੀਆਘਰ 'ਚ ਖਾਸ ਆਨੰਦ ਲੈਂਦੇ ਹਨ।
ਪੁਸ਼ਪਾ ਗੁਜਰਾਲ ਸਾਇੰਸ ਸਿਟੀ: ਇਹ ਕਪੂਰਥਲਾ ਵਿਖੇ ਸਥਿਤ ਹੈ। ਜੋ ਵਿਗਿਆਨ 'ਚ ਦਿਲਚਸਪੀ ਰੱਖਣ ਵਾਲਿਆਂ ਲਈ ਖਾਸ ਖਿੱਚ ਦਾ ਕੇਂਦਰ ਹੈ। ਵਿਗਿਆਨ ਦੇ ਵਿਦਿਆਰਥੀਆਂ ਲਈ ਵੀ ਇਹ ਦੇਖਣਯੋਗ ਸਥਾਨ ਹੈ।
ਸ੍ਰੀ ਦੇਵੀ ਤਲਾਬ ਮੰਦਰ: ਇਹ ਜਲੰਧਰ 'ਚ ਸਥਿਤ ਹੈ। ਜੋ ਹਿੰਦੂਆਂ ਦਾ ਪਵਿੱਤਰ ਤੀਰਥ ਸਥਾਨ ਹੈ। ਇੱਹ ਮੰਦਰ ਸਰੋਵਰ 'ਚ ਸਥਿਤ ਹੈ। ਇੱਥੇ ਗੁਫਾ ਵੀ ਮੌਜੂਦ ਹੈ।
ਹਵੇਲੀ: ਇਹ ਜਲੰਧਰ ਵਿਖੇ ਸਥਿਤ ਹੈ। ਜਿੱਥੇ ਪੰਜਾਬੀ ਸੱਭਿਆਚਾਰ ਦੀ ਝਲਕ ਦੇਖਣ ਨੂੰ ਮਿਲਦੀ ਹੈ। ਪੁਰਾਣੇ ਰਵਾਇਤੀ ਰਹਿਣ-ਸਹਿਣ ਦਾ ਨਜ਼ਾਰਾ ਇੱਥੇ ਪੇਸ਼ ਹੁੰਦਾ ਹੈ। ਦੂਰ-ਦੁਰੇਡਿਓਂ ਜੇਕਰ ਤੁਸੀਂ ਜਲੰਧਰ ਆਏ ਹੋ ਤਾਂ ਹਵੇਲੀ ਜਾਣਾ ਤਾਂ ਬਣਦਾ ਹੀ ਹੈ। ਇੱਥੇ ਤੁਸੀਂ ਪੰਜਾਬੀ ਲਾਜੀਜ਼ ਪਕਵਾਨਾਂ ਦਾ ਵੀ ਸੁਆਦ ਚਖ ਸਕਦੇ ਹੋ।
ਵੰਡਰਲੈਂਡ: ਇਹ ਬੱਚਿਆਂ ਦੀ ਮਨਪਸੰਦ ਥਾਂ ਹੈ ਜੋ ਜਲੰਧਰ ਤੋਂ ਨਕੋਦਰ ਜਾਂਦਿਆਂ ਰਸਤੇ ਚ ਸਥਿਤ ਹੈ। ਇੱਥੇ ਵੰਨ-ਸੁਵੰਨੇ ਝੂਲਿਆਂ ਤੋਂ ਇਲਾਵਾ ਵਾਟਰ ਪਾਰਕ ਵੀ ਸਥਿਤ ਹੈ। ਵਾਟਰ ਪਾਰਕ ਸਰਦੀ ਦੇ ਕੁਝ ਮਹੀਨੇ ਬੰਦ ਰਹਿੰਦਾ ਹੈ। ਪਰ ਗਰਮੀਆਂ ਚ ਤੁਸੀਂ ਇਸ ਦਾ ਖੂਬ ਆਨੰਦ ਮਾਣ ਸਕਦੇ ਹੋ।
ਸਾਡਾ ਪਿੰਡ: ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦਾ ਇਹ ਮਿਊਜ਼ੀਅਮ ਅੰਮ੍ਰਿਤਸਰ ਵਿਖੇ ਸਥਿਤ ਹੈ। ਇੱਥੇ ਤੁਸੀਂ ਪੰਜਾਬ ਦਾ ਰਹਿਣ-ਸਹਿਣ, ਪੰਜਾਬੀਆਂ ਦਾ ਜੀਵਨ ਢੰਗ ਦੇਖ ਸਕਦੇ ਹੋ। ਇਹ ਸੈਰ ਸਪਾਟਾ ਲਈ ਅਜਿਹਾ ਸਥਾਨ ਹੈ ਜਿੱਥੇ ਤੁਸੀਂ ਪੰਜਾਬੀ ਗੀਤ-ਸੰਗੀਤ ਤੇ ਲੋਕ-ਨਾਚ ਗਿੱਧਾ ਭੰਗੜਾ ਦੀ ਵੀ ਆਨੰਦ ਮਾਣ ਸਕਦੇ ਹੋ। ਇੱਥੇ ਮਹਿਮਾਨ ਕਮਰੇ ਮੌਜੂਦ ਹਨ। ਸੋ ਤੁਸੀਂ ਜੇਕਰ ਕਿਤੇ ਦੂਰੋਂ ਆਏ ਹੋ ਤਾਂ ਇੱਥੇ ਰਹਿਣ ਦਾ ਵੀ ਆਨੰਦ ਲੈ ਸਕਦੇ ਹੋ।
ਹਰਿਮੰਦਰ ਸਾਹਿਬ: ਅੰਮ੍ਰਿਤਸਰ ਵਿਖੇ ਸਥਿਤ ਹਰਿਮੰਦਰ ਸਾਹਿਬ ਦੁਨੀਆਂ 'ਚ ਪ੍ਰਸਿੱਧ ਤੀਰਥ ਅਸਥਾਨ ਹੈ। ਇੱਥੇ ਦੇਸ਼-ਵਿਦੇਸ਼ ਤੋਂ ਸੰਗਤ ਨਤਮਸਤਕ ਹੋਣ ਆਉਂਦੀ ਹੈ।
ਵਿਰਾਸਤ-ਏ-ਖਾਲਸਾ: ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ 'ਤੇ ਸਥਿਤ ਵਿਰਾਸਤ-ਏ-ਖਾਲਸਾ ਇਕ ਤਰ੍ਹਾਂ ਦਾ ਮਿਊਜ਼ੀਅਮ ਹੈ। ਜਿੱਥੇ ਪੰਜਾਬੀ ਰਹਿਣ-ਸਹਿਣ ਤੇ ਸਿੱਖ ਧਰਮ ਨਾਲ ਸਬੰਧਤ ਹਰ ਜਾਣਕਾਰੀ ਮਿਲਦੀ ਹੈ।
- - - - - - - - - Advertisement - - - - - - - - -