ਪ੍ਰਾਚੀ ਨੇ ਚੁੱਪ-ਚੁਪੀਤੇ ਕਰਵਾ ਲਿਆ ਵਿਆਹ, ਦਿੱਲੀ ਦੇ ਵਪਾਰੀ ਨਾਲ ਲਏ ਸੱਤ ਫੇਰੇ
ਪ੍ਰਾਚੀ ਤਹਿਲਾਨ
Download ABP Live App and Watch All Latest Videos
View In Appਪ੍ਰਾਚੀ ਤਹਿਲਾਨ
ਸਾਲ 2016 ਵਿੱਚ ਉਸ ਨੇ ਸੀਰੀਅਲ 'ਦੀਆ ਔਰ ਬਾਤੀ' ਨਾਲ ਆਪਣੀ ਐਕਟਿੰਗ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਇਲਾਵਾ ਉਸ ਨੇ ਪੰਜਾਬੀ ਤੇ ਮਲਿਆਲਮ ਫਿਲਮਾਂ ਵਿੱਚ ਕੰਮ ਕੀਤਾ ਹੈ।
ਟੈਲੀਵਿਜ਼ਨ ਦੀ ਦੁਨੀਆ 'ਚ ਜਾਣ ਤੋਂ ਪਹਿਲਾਂ ਪ੍ਰਾਚੀ ਭਾਰਤੀ ਨੈੱਟਬਾਲ ਟੀਮ ਦਾ ਕਪਤਾਨ ਸੀ। ਉਸ ਨੇ ਭਾਰਤ ਵਿੱਚ 2010 ਦੀਆਂ ਕਾਮਨਵੈਲਥ ਖੇਡਾਂ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਸੀ।
ਉਧਰ, ਹਲਦੀ ਦੀਆਂ ਰਸਮਾਂ ਦੌਰਾਨ ਪ੍ਰਾਚੀ ਨੇ ਪਰੰਪਰਾ ਮੁਤਾਬਕ ਇੱਕ ਗੰਧਲਾ ਪੀਲਾ ਲਹਿੰਗਾ ਪਾਇਆ ਸੀ। ਤਸਵੀਰ ਸ਼ੇਅਰ ਕਰਦਿਆਂ ਉਸ ਨੇ ਵਿਆਹ ਦੀਆਂ ਰਵਾਇਤਾਂ ਬਾਰੇ ਖੁਸ਼ੀ ਜ਼ਾਹਰ ਕੀਤੀ।
ਪ੍ਰਾਚੀ ਨੇ ਆਪਣੀਆਂ ਮਹਿੰਦੀ ਦੀਆਂ ਰਸਮਾਂ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ। ਇਸ ਦੌਰਾਨ ਉਸ ਨੇ ਡਾਰਕ ਗ੍ਰੀਨ ਕਲਰ ਦਾ ਆਉਟਫਿੱਟ ਪਾਇਆ ਹੋਇਆ ਸੀ।
ਪ੍ਰਾਚੀ ਨੇ ਆਪਣੇ ਵਿਆਹ ਦੇ ਲਹਿੰਗਾ ਦੇ ਨਾਲ-ਨਾਲ ਉਸ ਦੇ ਮੈਚਿੰਗ ਗਹਿਣੇ ਪਾਏ। ਉਸ ਦੇ ਗਹਿਣਿਆਂ ਨੂੰ ਡਿਜ਼ਾਈਨਰ ਅਰਚਨਾ ਅਗਰਵਾਲ ਨੇ ਡਿਜ਼ਾਇਨ ਕੀਤਾ ਸੀ।
ਪ੍ਰਾਚੀ ਨੇ ਇਨ੍ਹਾਂ ਵਿੱਚੋਂ ਇੱਕ ਤਸਵੀਰ ਨੂੰ ਸ਼ੇਅਰ ਕਰਦਿਆਂ ‘ਮਿਸਟਰ ਐਂਡ ਮਿਸਜ਼ ਸਰੋਹਾ’ ਵੀ ਲਿਖਿਆ। ਇਸ ਦੇ ਨਾਲ ਹੀ ਕੁਝ ਤਸਵੀਰਾਂ ਵਿੱਚ ਉਸ ਨੇ 'ਮਿਸਟਰ ਸਰੋਹਾ ਦੇ ਨਾਲ' ਲਿਖਿਆ।
ਪ੍ਰਾਚੀ ਤੇ ਰੋਹਿਤ ਦੇ ਵਿਆਹ 'ਚ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਸਣੇ ਕੁਝ ਕਰੀਬੀ ਦੋਸਤ ਸ਼ਾਮਲ ਹੋਏ। ਪ੍ਰਾਚੀ ਨੇ ਆਪਣੇ ਵਿਆਹ ਦੀਆਂ ਕੁਝ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ।
ਟੀਵੀ ਸੀਰੀਅਲ 'ਦੀਆ ਔਰ ਬਾਤੀ ਹਮ' ਦੀ ਪ੍ਰਸਿੱਧ ਅਦਾਕਾਰਾ ਪ੍ਰਾਚੀ ਤਹਿਲਾਨ ਨੇ ਸ਼ੁੱਕਰਵਾਰ (7 ਅਗਸਤ) ਨੂੰ ਦਿੱਲੀ ਦੇ ਕਾਰੋਬਾਰੀ ਤੇ ਜੰਗਲੀ ਜੀਵ ਸੰਭਾਲ ਐਕਟੀਵਿਸਟ ਰੋਹਿਤ ਸਰੋਹਾ ਨਾਲ ਵਿਆਹ ਕਰ ਲਿਆ।
- - - - - - - - - Advertisement - - - - - - - - -