US Capitol: ਅਮਰੀਕਾ 'ਚ ਹਿੰਸਾ ਮਗਰੋਂ ਦੁਨੀਆ ਦੇ ਲੀਡਰਾਂ ਦਾ ਰੋਸ, ਮੋਦੀ ਤੋਂ ਲੈ ਕੇ ਓਬਾਮਾ ਨੇ ਕੀਤੀਆਂ ਸਖਤ ਟਿੱਪਣੀਆਂ
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਸਵੇਰੇ ਟਵੀਟ ਕੀਤਾ, “ਵਾਸ਼ਿੰਗਟਨ ਡੀਸੀ ਵਿੱਚ ਹੋਏ ਦੰਗਿਆਂ ਤੇ ਹਿੰਸਾ ਦੀਆਂ ਖ਼ਬਰਾਂ ਵੇਖ ਕੇ ਮੈਂ ਪ੍ਰੇਸ਼ਾਨ ਹਾਂ। ਯੋਜਨਾਬੱਧ ਤੇ ਸ਼ਾਂਤਮਈ ਢੰਗ ਨਾਲ ਸੱਤਾ ਦਾ ਤਬਾਦਲਾ ਜਾਰੀ ਰਹਿਣਾ ਚਾਹੀਦਾ ਹੈ। ਜਮਹੂਰੀ ਪ੍ਰਕਿਰਿਆ ਨੂੰ ਗੈਰਕਨੂੰਨੀ ਵਿਰੋਧ ਪ੍ਰਦਰਸ਼ਨਾਂ ਰਾਹੀਂ ਪ੍ਰਭਾਵਿਤ ਨਹੀਂ ਹੋਣ ਦਿੱਤਾ ਜਾ ਸਕਦਾ।
Download ABP Live App and Watch All Latest Videos
View In Appਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੈਂਸ ਨੇ ਹਿੰਸਕ ਘਟਨਾ ਨੂੰ ਰਾਜਧਾਨੀ ਲਈ ਕਾਲਾ ਦਿਨ ਕਰਾਰ ਦਿੱਤਾ। ਪੈਂਸ ਨੇ ਕਿਹਾ, “ਹਿੰਸਾ ਕਰਨ ਵਾਲੇ ਨਹੀਂ ਜਿੱਤਦੇ, ਕਿਉਂਕਿ ਹਿੰਸਾ ਕਦੇ ਨਹੀਂ ਜਿੱਤਦੀ। ਕਾਂਗਰਸ ਦੀ ਮੀਟਿੰਗ ਦੁਬਾਰਾ ਸ਼ੁਰੂ ਹੋਣ ਤੋਂ ਪਤਾ ਲੱਗਦਾ ਹੈ ਕਿ ਅਸੀਂ ਇੱਕ ਮਜ਼ਬੂਤ ਲੋਕਤੰਤਰ ਹਾਂ ਤੇ ਇਹ ਲੋਕਾਂ ਦਾ ਸਦਨ ਹੈ। ਚਲੋ ਹੁਣ ਕੰਮ ਸ਼ੁਰੂ ਕਰੀਏ।”
ਜੋਅ ਬਾਇਡੇਨ ਨੇ ਆਪਣੇ ਬਿਆਨ ਵਿੱਚ ਕਿਹਾ, “ਇਹ ਕੋਈ ਵਿਰੋਧ ਪ੍ਰਦਰਸ਼ਨ ਨਹੀਂ ਹੈ। ਇਹ ਇੱਕ ਬਗਾਵਤ ਹੈ।” ਬਾਇਡੇਨ ਨੇ ਡੋਨਾਲਡ ਟਰੰਪ ਨੂੰ ਹੰਗਾਮਾ ਖ਼ਤਮ ਕਰਨ ਲਈ ਕਿਹਾ। ਬਾਇਡੇਨ ਨੇ ਕਿਹਾ,“ ਮੈਂ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਆਪਣਾ ਸਹੁੰ ਪੂਰਾ ਕਰਨ ਤੇ ਇਸ ਘੇਰਾਬੰਦੀ ਦੇ ਅੰਤ ਦੀ ਮੰਗ ਕਰਨ ਦੀ ਅਪੀਲ ਕਰਦਾ ਹਾਂ। ਬਾਇਡੇਨ ਨੇ ਅੱਗੇ ਕਿਹਾ, ਮੈਂ ਇਹ ਸਪੱਸ਼ਟ ਕਰ ਦੇਵਾਂ ਕਿ ਕੈਪੀਟੋਲ ਦੀ ਇਮਾਰਤ 'ਤੇ ਅਸੀਂ ਜੋ ਹੰਗਾਮਾ ਦੇਖਿਆ ਸੀ ਉਹ ਸਹੀ ਢੰਗ ਨਹੀਂ ਹੈ। ਇਹ ਉਹ ਲੋਕ ਹਨ ਜੋ ਕਾਨੂੰਨ ਦੀ ਪਾਲਣਾ ਨਹੀਂ ਕਰਦੇ।
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਾਰਜ ਡਬਲਯੂ ਬੁਸ਼ ਨੇ ਕਿਹਾ, ਇਹ ਸਭ ਦਿਲ ਦਹਿਲਾ ਦੇਣ ਵਾਲਾ ਹੈ। ਇਹ ਕਿਵੇਂ ਹੈ ਕਿ 'ਬਨਾਨਾ ਰਿਪਬਲਿਕ' (ਚੋਣਵੇਂ ਲੋਕਤੰਤਰ) ਦੇ ਨਤੀਜਿਆਂ ਨੂੰ ਵਿਵਾਦਿਤ ਬਣਾ ਦਿੱਤਾ ਜਾਂਦਾ ਹੈ, ਸਾਡੇ ਲੋਕਤੰਤਰੀ ਗਣਰਾਜ ਵਿੱਚ ਨਹੀਂ। ਮੈਂ ਕੁਝ ਨੇਤਾਵਾਂ ਦੇ ਅਵਿਸ਼ਵਾਸੀ ਵਤੀਰੇ, ਸਾਡੇ ਅਦਾਰਿਆਂ, ਸਾਡੀ ਪਰੰਪਰਾਵਾਂ ਤੇ ਸਾਡੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦਾ ਨਿਰਾਦਰ ਤੋਂ ਹੈਰਾਨ ਹਾਂ।”
ਸੰਯੁਕਤ ਰਾਸ਼ਟਰ ਦੇ ਮੁਖੀ ਐਂਟੋਨੀਓ ਗੁਤੇਰਸ ਨੇ ਕਿਹਾ, ਅਜਿਹੀਆਂ ਸਥਿਤੀਆਂ ਵਿੱਚ ਇਹ ਮਹੱਤਵਪੂਰਨ ਹੈ ਕਿ ਰਾਜਨੀਤਕ ਨੇਤਾ ਆਪਣੇ ਪੈਰੋਕਾਰਾਂ ਨੂੰ ਹਿੰਸਾ ਕਰਨ ਤੋਂ ਰੋਕਣ, ਨਾਲ ਹੀ ਲੋਕਤੰਤਰੀ ਕਦਰਾਂ ਕੀਮਤਾਂ ਦੀ ਰਾਖੀ ਕਰਨ ਤੇ ਸੰਵਿਧਾਨਕ ਪ੍ਰਕਿਰਿਆਵਾਂ ਅਤੇ ਕਾਨੂੰਨ ਦੇ ਸ਼ਾਸਨ ਦਾ ਸਨਮਾਨ ਕਰਨ।
ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਡੋਨਾਲਡ ਟਰੰਪ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਹ ਦੇਸ਼ ਲਈ ਅਥਾਹ ਅਪਮਾਨ ਤੇ ਨਮੋਸ਼ੀ ਦਾ ਪਲ ਹੈ। ਓਬਾਮਾ ਨੇ ਇੱਕ ਬਿਆਨ ਵਿੱਚ ਕਿਹਾ, ਇਤਿਹਾਸ ਅੱਜ ਦੀ ਕੈਪੀਟੋਲ ਵਿੱਚ ਹੋਈ ਹਿੰਸਾ ਨੂੰ ਯਾਦ ਰੱਖੇਗਾ ਜਿਸ ਨੂੰ ਲਗਾਤਾਰ ਜਾਇਜ਼ ਚੋਣ ਨਤੀਜਿਆਂ ਬਾਰੇ ਝੂਠ ਬੋਲਣ ਵਾਲੇ ਰਾਸ਼ਟਰਪਤੀ ਨੇ ਭੜਕਾਇਆ। ਇਹ ਅਮਰੀਕਾ ਲਈ ਬਹੁਤ ਵੱਡਾ ਅਪਮਾਨ ਤੇ ਸ਼ਰਮਨਾਕ ਗੱਲ ਹੈ।
ਭਾਰਤ ਦੇ ਨੇਤਾ ਦਿਗਵਿਜੇ ਸਿੰਘ ਨੇ ਬਿੱਲ ਕਲਿੰਟਨ ਦੇ ਟਵੀਟ ਨੂੰ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ 'ਤੇ ਟੈਗ ਕਰਦਿਆਂ ਲਿਖਿਆ ਕਿ, ਅਸੀਂ ਤੁਹਾਡੇ ਵਿਚਾਰ ਸਾਂਝੇ ਕਰਦੇ ਹਾਂ, ਮਿਸਟਰ ਬਿੱਲ ਕਲਿੰਟਨ, ਟਰੰਪ ਅਮਰੀਕਾ ਵਿਚ ਜੋ ਕਰ ਰਹੇ ਹਨ, ਉਸ ਦਾ ਦੋਸਤ ਮੋਦੀ ਵੀ ਇੰਡੀਆ ਵਿਚ ਉਹੀ ਕਰ ਰਹੇ ਹਨ। ਉਹ ਭਾਰਤੀ ਲੋਕਾਂ ਨੂੰ ਵੰਡਣ ਤੇ ਭਾਰਤੀ ਸੰਵਿਧਾਨ ਨੂੰ ਢਾਹ ਲਾਉਣ 'ਤੇ ਤੁਲੇ ਹਨ।
- - - - - - - - - Advertisement - - - - - - - - -