ਠੰਢ ਦੇ ਮੌਸਮ ਕਰਕੇ ਹੇਮਕੁੰਟ ਸਾਹਿਬ ਦੇ ਕਪਾਟ ਬੰਦ
ਹੇਮਕੁੰਟ ਸਾਹਿਬ ਦੇ ਕਪਾਟ ਅੱਜ ਸਰਦੀਆਂ ਲਈ ਬੰਦ ਕਰ ਦਿੱਤੇ ਗਏ ਹਨ। ਹੇਮਕੁੰਟ ਸਾਹਿਬ ਦੇ ਗੁਰਦੁਆਰਾ ਸਾਹਿਬ ਵਿਖੇ ਐਤਵਾਰ ਸਵੇਰੇ 9 ਵਜੇ ਤੋਂ ਸ਼ਬਦ ਕੀਰਤਨ ਆਰੰਭ ਹੋਇਆ ਜੋ ਦੁਪਹਿਰ 12 ਵਜੇ ਤੱਕ ਜਾਰੀ ਰਿਹਾ।
Download ABP Live App and Watch All Latest Videos
View In Appਇਸ ਤੋਂ ਬਾਅਦ ਇਸ ਸਾਲ ਦੀ ਅੰਤਿਮ ਅਰਦਾਸ ਦੁਪਹਿਰ 12.30 ਵਜੇ ਹੋਈ। ਪਵਿੱਤਰ ਗੁਰੂ ਗ੍ਰੰਥ ਸਾਹਿਬ ਦਾ ਹੁਕਮਨਾਮਾ ਦੁਪਹਿਰ 1 ਵਜੇ ਲਿਆ ਗਿਆ ਤੇ ਪਵਿੱਤਰ ਗੁਰੂ ਗ੍ਰੰਥ ਸਾਹਿਬ ਨੂੰ ਦਰਬਾਰ ਸਾਹਿਬ ਤੋਂ ਪੰਚ ਪਿਆਰਿਆਂ ਦੀ ਅਗਵਾਈ ਵਿੱਚ ਸੱਚਖੰਡ ਸਾਹਿਬ (ਗਰਭਗ੍ਰਹਿ) ਵਿਖੇ ਪੰਜਾਬ ਤੋਂ ਆਏ ਵਿਸ਼ੇਸ਼ ਬੈਂਡ ਦੀ ਧੁਨ ਵਿੱਚ ਲਿਆਂਦਾ ਗਿਆ।
ਇਸ ਨਾਲ ਹੇਮਕੁੰਟ ਸਾਹਿਬ ਦੇ ਦਰਵਾਜ਼ੇ ਸਰਦੀਆਂ ਲਈ ਦੁਪਹਿਰ 1.30 ਵਜੇ ਬੰਦ ਕਰ ਦਿੱਤੇ ਗਏ ਹਨ। ਹੇਮਕੁੰਟ ਸਾਹਿਬ ਦੇ ਦਰਵਾਜ਼ੇ ਬੰਦ ਕਰਨ ਲਈ 2200 ਤੋਂ ਵੱਧ ਸ਼ਰਧਾਲੂ ਗੋਵਿੰਦ ਘਾਟ ਤੇ ਘੰਗਰੀਆ ਪਹੁੰਚੇ।
ਹੇਮਕੁੰਟ ਸਾਹਿਬ ਦੀ ਯਾਤਰਾ ਇਸ ਸਾਲ 18 ਸਤੰਬਰ ਤੋਂ ਕੋਵਿਡ ਕਾਰਨ ਸ਼ੁਰੂ ਹੋਈ ਸੀ। ਇਸ ਦੇ ਬਾਵਜੂਦ, 10 ਹਜ਼ਾਰ ਤੋਂ ਵੱਧ ਸ਼ਰਧਾਲੂ ਇੱਥੇ ਦਰਸ਼ਨ ਲਈ ਪਹੁੰਚੇ।
ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਮੁੱਖ ਪ੍ਰਬੰਧਕ ਸਰਦਾਰ ਸੇਵਾ ਸਿੰਘ ਨੇ ਦੱਸਿਆ ਕਿ ਬਹੁਤ ਜ਼ਿਆਦਾ ਠੰਢ ਤੇ ਮਾੜੇ ਮੌਸਮ ਦੇ ਮੱਦੇਨਜ਼ਰ ਟਰੱਸਟ ਨੇ 10 ਅਕਤੂਬਰ ਨੂੰ ਦਰਵਾਜ਼ੇ ਬੰਦ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਦਰਵਾਜ਼ੇ ਬੰਦ ਕਰਨ ਸਮੇਂ ਟਰੱਸਟ ਦੇ ਮੁਖੀ ਸਰਦਾਰ ਜਨਕ ਸਿੰਘ, ਜਨਰਲ ਸਕੱਤਰ ਸਰਦਾਰ ਰਵਿੰਦਰ ਸਿੰਘ, ਫੌਜ ਦੀ ਇੰਜਨੀਅਰਿੰਗ ਕੰਪਨੀ ਦੇ ਅਧਿਕਾਰੀ ਤੇ ਸਿਪਾਹੀ ਵੀ ਮੌਜੂਦ ਰਹਿਣਗੇ।