Holi 2024 Date: ਸਾਲ 2024 'ਚ ਹੋਲੀ ਕਦੋਂ? ਜਾਣੋ ਇਤਿਹਾਸ ਅਤੇ ਹੋਰ ਮਹੱਤਵਪੁਰਣ ਜਾਣਕਾਰੀ
ਹੀਰਣਕਸ਼ਯਪ ਨੇ ਬ੍ਰਹਮਾ ਜੀ ਤੋਂ ਵਰਦਾਨ ਮੰਗਿਆ ਸੀ ਕਿ ਉਸ ਦੀ ਮੌਤ ਮਨੁੱਖ ਜਾਂ ਜਾਨਵਰ ਦੇ ਹੱਥੋਂ ਨਾ ਹੋਵੇ ਅਤੇ ਨਾ ਹੀ ਕਿਸੇ ਹਥਿਆਰ ਨਾਲ। ਬ੍ਰਹਮਾ ਜੀ ਨੇ ਉਨ੍ਹਾਂ ਨੂੰ ਇਹ ਵਰਦਾਨ ਦਿੱਤਾ।
Download ABP Live App and Watch All Latest Videos
View In Appਪਰ ਜਦੋਂ ਹੀਰਣਯਕਸ਼ਯਪ ਨੂੰ ਪ੍ਰਹਿਲਾਦ ਦੀ ਵਿਸ਼ਨੂੰ ਪ੍ਰਤੀ ਸ਼ਰਧਾ ਦਾ ਪਤਾ ਲੱਗਿਆ ਤਾਂ ਉਸ ਨੇ ਆਪਣੇ ਪੁੱਤਰ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਪ੍ਰਹਿਲਾਦ ਨੇ ਉਨ੍ਹਾਂ ਦੀ ਗੱਲ ਨਹੀਂ ਮੰਨੀ ਤਾਂ ਉਦੋਂ ਹੀਰਣਯਕਸ਼ਯਪ ਨੇ ਪ੍ਰਹਿਲਾਦ ਨੂੰ ਮਾਰਨ ਦਾ ਫੈਸਲਾ ਕੀਤਾ।
ਹੀਰਣਯਕਸ਼ਯਪ ਨੇ ਆਪਣੀ ਭੈਣ ਹੋਲਿਕਾ ਨੂੰ ਕਿਹਾ ਕਿ ਉਹ ਪ੍ਰਹਿਲਾਦ ਨੂੰ ਆਪਣੀ ਗੋਦ ਵਿੱਚ ਲੈ ਕੇ ਅੱਗ ਵਿੱਚ ਬੈਠ ਜਾਵੇ ਤਾਂ ਜੋ ਪ੍ਰਹਿਲਾਦ ਭੱਜ ਨਾ ਸਕੇ ਅਤੇ ਉਹ ਅੱਗ ਵਿੱਚ ਸੜ ਕੇ ਸੁਆਹ ਹੋ ਜਾਵੇ। ਹੋਲਿਕਾ ਨੇ ਵੀ ਅਜਿਹਾ ਹੀ ਕੀਤਾ। ਹੋਲਿਕਾ ਨੂੰ ਬ੍ਰਹਮਾ ਦਾ ਵਰਦਾਨ ਸੀ ਅਤੇ ਅੱਗ ਉਸ ਨੂੰ ਸਾੜ ਨਹੀਂ ਸਕਦੀ ਸੀ। ਹੋਲਿਕਾ ਦੇ ਕੱਪੜਿਆਂ ਵਿੱਚੋਂ ਇੱਕ ਕੱਪੜੇ ਵਿੱਚ ਇਹ ਸ਼ਕਤੀ ਸੀ ਕਿ ਉਹ ਨੂੰ ਅੱਗ ਨਹੀਂ ਲੱਗ ਸਕਦੀ ਸੀ। ਪਰ ਜਦੋਂ ਹੋਲਿਕਾ ਪ੍ਰਹਿਲਾਦ ਨੂੰ ਆਪਣੀ ਗੋਦੀ ਵਿੱਚ ਲੈ ਕੇ ਬੈਠੀ ਤਾਂ ਤੇਜ਼ ਹਵਾ ਦੇ ਕਾਰਨ ਪ੍ਰਹਿਲਾਦ ਨੂੰ ਕੱਪੜੇ ਨੇ ਢੱਕ ਲਿਆ ਅਤੇ ਹੋਲਿਕਾ ਅੱਗ ਵਿੱਚ ਸੜ ਕੇ ਸੁਆਹ ਹੋ ਗਈ ਅਤੇ ਪ੍ਰਹਿਲਾਦ ਦਾ ਬਚਾਅ ਹੋ ਗਿਆ।
ਹੋਲਿਕਾ ਨਾਲ ਸਬੰਧਤ ਹੋਣ ਕਰਕੇ ਇਸ ਤਿਉਹਾਰ ਦਾ ਨਾਂ ਹੋਲੀ ਪੈ ਗਿਆ। ਇਸ ਦਿਨ ਨੂੰ ਤਿਉਹਾਰ ਦੇ ਤੌਰ ‘ਤੇ ਮਨਾਇਆ ਜਾਣ ਲੱਗ ਪਿਆ।
ਹੀਰਣਕਸ਼ਯਪ ਨੇ ਆਪਣੇ ਪੁੱਤਰ ਪ੍ਰਹਿਲਾਦ ਨੂੰ ਮਾਰਨ ਲਈ ਇੱਕ ਥੰਮ੍ਹ ਨਾਲ ਬੰਨ੍ਹ ਦਿੱਤਾ, ਫਿਰ ਨਰਸਿੰਘ ਅਵਤਾਰ ਵਿੱਚ ਭਗਵਾਨ ਵਿਸ਼ਨੂੰ ਨੇ ਆਪਣੇ ਨਹੁੰਆਂ ਨਾਲ ਆਪਣੀ ਗੋਦ ਵਿੱਚ ਰੱਖ ਕੇ ਹੀਰਣਕਸ਼ਯਪ ਨੂੰ ਮਾਰ ਦਿੱਤਾ। ਇਸ ਤਰ੍ਹਾਂ ਬ੍ਰਹਮਾ ਦਾ ਵਰਦਾਨ ਵੀ ਨਹੀਂ ਟੁੱਟਿਆ।