ਕੇਦਾਰਨਾਥ ਯਾਤਰਾ 'ਚ ਉਮੜਿਆ ਆਸਥਾ ਦਾ ਸੈਲਾਬ, ਬਾਬਾ ਬਰਫਾਨੀ ਦੇ ਦਰਸ਼ਨਾਂ ਲਈ 3 ਕਿਲੋਮੀਟਰ ਲੰਬੀ ਸ਼ਰਧਾਲੂਆਂ ਦੀ ਲਾਈਨ
Kedarnath: ਦੋ ਸਾਲਾਂ ਬਾਅਦ ਕੇਦਾਰਨਾਥ ਯਾਤਰਾ ਵਿੱਚ ਆਸਥਾ ਦਾ ਸੈਲਾਬ ਦੇਖਣ ਨੂੰ ਮਿਲ ਰਿਹਾ ਹੈ। ਯਾਤਰਾ ਦੇ ਵੱਖ-ਵੱਖ ਪੜਾਵਾਂ 'ਤੇ ਸ਼ਰਧਾਲੂਆਂ ਦੀ ਭੀੜ ਲੱਗੀ ਹੋਈ ਹੈ, ਉਥੇ ਹੀ ਸ਼ਰਧਾਲੂ ਕੇਦਾਰਨਾਥ ਮੰਦਰ ਤੋਂ ਲੈ ਕੇ ਹੈਲੀਪੈਡ ਤੱਕ ਤਿੰਨ ਕਿਲੋਮੀਟਰ ਲੰਬੀ ਕਤਾਰ 'ਚ ਇੰਤਜ਼ਾਰ ਕਰਕੇ ਬਾਬਾ ਦੇ ਦਰਸ਼ਨਾਂ ਦੀ ਉਡੀਕ ਕਰ ਰਹੇ ਹਨ। ਅਜਿਹਾ ਪਹਿਲੀ ਵਾਰ ਦੇਖਣ ਨੂੰ ਮਿਲ ਰਿਹਾ ਹੈ, ਜਦੋਂ ਸ਼ਰਧਾਲੂ ਬਾਬਾ ਦੇ ਦਰਸ਼ਨਾਂ ਲਈ ਇੰਨੀ ਲੰਬੀ ਕਤਾਰ ਵਿੱਚ ਖੜ੍ਹੇ ਹਨ।
Download ABP Live App and Watch All Latest Videos
View In Appਦੱਸ ਦੇਈਏ ਕਿ ਕੇਦਾਰਨਾਥ ਹਾਦਸੇ ਤੋਂ ਬਾਅਦ ਧਾਮ ਵਿੱਚ ਸ਼ਰਧਾਲੂਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਸਾਲ 2019 ਵਿੱਚ 10 ਲੱਖ ਤੋਂ ਵੱਧ ਸ਼ਰਧਾਲੂ ਬਾਬਾ ਕੇਦਾਰ ਦੇ ਦਰਸ਼ਨਾਂ ਲਈ ਆਏ ਸਨ। ਇਸ ਤੋਂ ਬਾਅਦ, ਕੋਰੋਨਾ ਮਹਾਮਾਰੀ ਨੇ ਦੋ ਸਾਲਾਂ ਤੱਕ ਯਾਤਰਾ ਨੂੰ ਪ੍ਰਭਾਵਿਤ ਕੀਤਾ।
ਇਸ ਵਾਰ ਦੱਸਿਆ ਜਾ ਰਿਹਾ ਹੈ ਕਿ ਕੇਦਾਰਨਾਥ ਯਾਤਰਾ ਪਿਛਲੇ ਸਾਰੇ ਰਿਕਾਰਡ ਤੋੜ ਦੇਵੇਗੀ ਤੇ ਅਜਿਹਾ ਵੀ ਦੇਖਿਆ ਜਾ ਰਿਹਾ ਹੈ। ਕੇਦਾਰਨਾਥ ਯਾਤਰਾ ਤਿੰਨ ਦਿਨਾਂ ਵਿੱਚ ਪੰਜਾਹ ਹਜ਼ਾਰ ਦਾ ਅੰਕੜਾ ਪਾਰ ਕਰ ਗਈ ਹੈ।
ਹਰ ਦਿਨ ਯਾਤਰਾ ਦੀਆਂ ਨਵੀਆਂ ਤਸਵੀਰਾਂ ਦੇਖਣ ਨੂੰ ਮਿਲ ਰਹੀਆਂ ਹਨ। ਐਤਵਾਰ ਨੂੰ ਕੇਦਾਰਨਾਥ ਯਾਤਰਾ ਦੇ ਸੋਨਪ੍ਰਯਾਗ ਅਤੇ ਕੇਦਾਰਨਾਥ ਧਾਮ ਦੀਆਂ ਤਸਵੀਰਾਂ ਦੇਖਣ ਨੂੰ ਮਿਲੀਆਂ ਜਿਸ ਵਿੱਚ ਸ਼ਰਧਾਲੂਆਂ 'ਚ ਬਾਬਾ ਬਰਪਾਨੀ ਪ੍ਰਤੀ ਅਟੁੱਟ ਸ਼ਰਧਾ ਦਿਖਾਈ ਦਿੱਤੀ।
ਪਹਿਲੀ ਤਸਵੀਰ ਕੇਦਾਰਨਾਥ ਯਾਤਰਾ ਸਟਾਪ, ਸੋਨਪ੍ਰਯਾਗ ਦੀ ਦੇਖਣ ਨੂੰ ਮਿਲੀ, ਜਿਸ 'ਚ ਹਜ਼ਾਰਾਂ ਸ਼ਰਧਾਲੂ ਸੋਨਪ੍ਰਯਾਗ ਬੈਰੀਅਰ 'ਚ ਬਾਬਾ ਦੇ ਧਾਮ 'ਚ ਜਾਣ ਲਈ ਬੈਰੀਅਰ 'ਚ ਖੜ੍ਹੇ ਸਨ। ਜਦੋਂਕਿ ਦੂਸਰੀ ਤਸਵੀਰ ਕੇਦਾਰਨਾਥ ਤੋਂ ਸਾਹਮਣੇ ਆਈ ਹੈ। ਇੱਥੇ ਸ਼ਰਧਾਲੂ ਤਿੰਨ ਕਿਲੋਮੀਟਰ ਲੰਬੀ ਲਾਈਨ ਵਿੱਚ ਖੜ੍ਹੇ ਹੋ ਕੇ ਬਾਬਾ ਦੇ ਦਰਸ਼ਨਾਂ ਲਈ ਉਡੀਕ ਕਰ ਰਹੇ ਹਨ।