Mahashivratri 2023: ਜੇਕਰ ਮਹਾਸ਼ਿਵਰਾਤਰੀ ਤੋਂ ਪਹਿਲਾਂ ਤੁਹਾਨੂੰ ਸੁਪਨੇ 'ਚ ਨਜ਼ਰ ਆਉਂਦੀਆਂ ਇਹ ਚੀਜ਼ਾਂ, ਤਾਂ ਤੁਹਾਡੇ 'ਤੇ ਹੋਵੇਗੀ ਭੋਲੇਨਾਥ ਦੀ ਕਿਰਪਾ
ਸਵ੍ਪਨ ਸ਼ਾਸਤਰ ਵਿਚ ਕਿਹਾ ਗਿਆ ਹੈ ਕਿ ਮਹਾਸ਼ਿਵਰਾਤਰੀ ਤੋਂ ਪਹਿਲਾਂ ਸੁਪਨੇ ਵਿਚ ਸੱਪ ਦੇਵਤਾ ਦੇ ਨਜ਼ਰ ਆਉਣਾ ਧਨ-ਦੌਲਤ ਵਿਚ ਵਾਧੇ ਦਾ ਸੰਕੇਤ ਮੰਨਿਆ ਜਾਂਦਾ ਹੈ।
Download ABP Live App and Watch All Latest Videos
View In Appਜੇਕਰ ਤੁਸੀਂ ਆਪਣੇ ਸੁਪਨੇ 'ਚ ਸ਼ੰਕਰ-ਪਾਰਵਤੀ ਨੂੰ ਇਕੱਠੇ ਬੈਠਿਆਂ ਦੇਖਦੇ ਹੋ ਤਾਂ ਇਹ ਵਿਆਹੁਤਾ ਜੀਵਨ 'ਚ ਖੁਸ਼ਹਾਲੀ ਦੇ ਆਉਣ ਦਾ ਸੰਕੇਤ ਮੰਨਿਆ ਜਾਂਦਾ ਹੈ।
ਮਹਾਸ਼ਿਵਰਾਤਰੀ ਤੋਂ ਪਹਿਲਾਂ ਸੁਪਨੇ 'ਚ ਬੇਲਪੱਤਰ ਜਾਂ ਇਸ ਦਾ ਦਰੱਖਤ ਦੇਖਣਾ ਇਸ ਗੱਲ ਦਾ ਸੰਕੇਤ ਹੈ ਕਿ ਭਗਵਾਨ ਸ਼ਿਵ ਤੁਹਾਡੇ 'ਤੇ ਮਿਹਰਬਾਨ ਹੋਣਗੇ ਅਤੇ ਧਨ ਨਾਲ ਜੁੜੀ ਹਰ ਸਮੱਸਿਆ ਦੂਰ ਹੋ ਜਾਵੇਗੀ।
ਰੁਦਰਾਕਸ਼ ਨੂੰ ਸ਼ਿਵ ਦਾ ਰੂਪ ਮੰਨਿਆ ਗਿਆ ਹੈ। ਕਿਹਾ ਜਾਂਦਾ ਹੈ ਕਿ ਮਹਾਸ਼ਿਵਰਾਤਰੀ ਤੋਂ ਪਹਿਲਾਂ ਜੇਕਰ ਸੁਪਨੇ 'ਚ ਰੁਦਰਾਕਸ਼ ਦੀ ਮਾਲਾ ਜਾਂ ਇਕ ਮਣਕਾ ਵੀ ਦਿਖਾਈ ਦਿੰਦਾ ਹੈ ਤਾਂ ਇਸ ਨੂੰ ਭਗਵਾਨ ਸ਼ਿਵ ਦਾ ਵਰਦਾਨ ਮੰਨਿਆ ਜਾਂਦਾ ਹੈ। ਭਾਵ ਭੋਲੇਨਾਥ ਦੀ ਕਿਰਪਾ ਨਾਲ ਤੁਹਾਡੇ ਦੁੱਖ, ਰੋਗ, ਦੋਸ਼ ਦੂਰ ਹੋ ਜਾਣਗੇ।
ਸਵ੍ਪਨ ਸ਼ਾਸਤਰ ਦੇ ਅਨੁਸਾਰ, ਮਹਾਸ਼ਿਵਰਾਤਰੀ ਤੋਂ ਕੁਝ ਦਿਨ ਪਹਿਲਾਂ, ਜੇਕਰ ਤੁਸੀਂ ਆਪਣੇ ਸੁਪਨੇ ਵਿੱਚ ਸ਼ਿਵਲਿੰਗ ਨੂੰ ਦੁੱਧ ਨਾਲ ਅਭਿਸ਼ੇਕ ਕਰਦੇ ਹੋਏ ਦੇਖਦੇ ਹੋ, ਤਾਂ ਸਮਝੋ ਕਿ ਭੋਲੇਨਾਥ ਖੁਦ ਤੁਹਾਡੀਆਂ ਸਾਰੀਆਂ ਪ੍ਰੇਸ਼ਾਨੀਆਂ ਨੂੰ ਦੂਰ ਕਰ ਦੇਣਗੇ ਅਤੇ ਜੀਵਨ ਖੁਸ਼ੀਆਂ ਨਾਲ ਭਰ ਜਾਵੇਗਾ।
ਸਵ੍ਪਨ ਸ਼ਾਸਤਰ ਦੇ ਅਨੁਸਾਰ ਜਿਹੜੇ ਲੋਕ ਮਹਾਸ਼ਿਵਰਾਤਰੀ ਤੋਂ ਪਹਿਲਾਂ ਆਪਣੇ ਸੁਪਨੇ ਵਿੱਚ ਕਾਲਾ ਸ਼ਿਵਲਿੰਗ ਦੇਖਦੇ ਹਨ, ਇਹ ਉਨ੍ਹਾਂ ਦੀ ਨੌਕਰੀ ਵਿੱਚ ਤਰੱਕੀ ਦਾ ਸੰਕੇਤ ਮੰਨਿਆ ਜਾਂਦਾ ਹੈ। ਇਸ ਦੇ ਨਾਲ ਹੀ ਇਹ ਸੁਪਨਾ ਇਹ ਵੀ ਦਰਸਾਉਂਦਾ ਹੈ ਕਿ ਨੌਕਰੀਆਂ ਦੀ ਤਲਾਸ਼ ਕਰ ਰਹੇ ਲੋਕਾਂ ਨੂੰ ਨਵੇਂ ਮੌਕੇ ਮਿਲਣਗੇ। ਬਸ ਆਪਣਾ ਕੰਮ ਧੀਰਜ ਅਤੇ ਇਮਾਨਦਾਰੀ ਨਾਲ ਕਰੋ।