Bigg Boss ਦੇ ਘਰ ਬਣੀਆਂ ਇੰਨੀਆਂ ਜੋੜੀਆਂ, ਸ਼ੋਅ ਖ਼ਤਮ ਹੋਣ ਮਗਰੋਂ ਹੁੰਦਾ ਇਹ ਹਸ਼ਰ
Madhurima Tuli-Vishal Aditya Singh- ਹਾਲਾਂਕਿ, ਇਸ ਜੋੜੀ ਨੇ ਪਿਆਰ ਕਰਕੇ ਨਹੀਂ ਸਗੋਂ 'ਬਿੱਗ ਬੌਸ' ਦੇ ਆਖਰੀ ਸੀਜ਼ਨ 'ਚ ਆਪਣੇ ਝਗੜਿਆਂ ਕਰਕੇ ਸੁਰਖੀਆਂ ਬਟੋਰੀਆਂ ਸੀ।
Download ABP Live App and Watch All Latest Videos
View In AppKushal Tandon- Gauhar Khan- 'ਬਿੱਗ ਬੌਸ 7' 'ਚ ਗੌਹਰ ਖ਼ਾਨ ਤੇ ਕੁਸ਼ਲ ਟੰਡਨ ਦੀ ਜੋੜੀ ਵੀ ਖਬਰਾਂ 'ਚ ਰਹੀ ਸੀ। ਸ਼ੋਅ ਦੇ ਦੌਰਾਨ ਦੋਵਾਂ ਨੂੰ ਇੱਕ-ਦੂਜੇ ਨਾਲ ਪਿਆਰ ਵੀ ਹੋਇਆ। 'ਬਿੱਗ ਬੌਸ' ਤੋਂ ਬਾਅਦ ਦੋਹਾਂ ਨੇ ਮਿਊਜ਼ਿਕ ਐਲਬਮ 'ਚ ਇਕੱਠੇ ਕੰਮ ਵੀ ਕੀਤਾ ਸੀ ਪਰ ਅਚਾਨਕ ਦੋਵਾਂ ਦੇ ਬ੍ਰੈਕਅੱਪ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ।
Karishma Tanna-Upen Patel:- ਕ੍ਰਿਸ਼ਮਾ ਤੰਨਾ ਤੇ ਉਪਨ ਪਟੇਲ ਦੀ ਜੋੜੀ 'ਬਿੱਗ ਬੌਸ' ਦੇ ਘਰ' 'ਚ ਕਾਫੀ ਸੁਰਖੀਆਂ ‘ਚ ਰਹੀ ਸੀ। ਦੋਵਾਂ ਦੀ ਨੇੜਤਾ ਨੇ ਫੈਨਸ ਦਾ ਧਿਆਨ ਆਪਣੇ ਵੱਲ ਖਿੱਚਿਆ। ਇੰਨਾ ਹੀ ਨਹੀਂ, 'ਬਿੱਗ ਬੌਸ' ਤੋਂ ਬਾਅਦ ਇਹ ਦੋਵੇਂ ਡਾਂਸ ਰਿਐਲਿਟੀ ਸ਼ੋਅ 'ਨੱਚ ਬੱਲੀਏ' 'ਚ ਵੀ ਇਕੱਠੇ ਨਜ਼ਰ ਆਏ ਸੀ। ਹਾਲਾਂਕਿ, ਇਸ ਤੋਂ ਬਾਅਦ ਦੋਵਾਂ ਦਾ ਰਿਸ਼ਤਾ ਟੁੱਟ ਗਿਆ।
Gautam Gulati-Diandra Soares- 'ਬਿੱਗ ਬੌਸ 8' 'ਚ ਗੌਤਮ ਗੁਲਾਟੀ ਤੇ ਫੈਸ਼ਨ ਡਿਜ਼ਾਈਨਰ ਡਾਇਡਰਾਂ ਸੋਰੇਸ ਦੀ ਜੋੜੀ ਦੀ ਵੀ ਕਾਫੀ ਚਰਚਾ ਹੋਈ ਸੀ। ਗੌਤਮ ਨੇ ਸ਼ੋਅ ਦੌਰਾਨ ਹੀ ਡਾਇਡਰਾਂ ਪ੍ਰਤੀ ਆਪਣਾ ਪਿਆਰ ਵੀ ਜ਼ਾਹਰ ਕੀਤਾ ਸੀ। ਹਾਲਾਂਕਿ ਸ਼ੋਅ ਦੀ ਸਮਾਪਤੀ ਤੋਂ ਬਾਅਦ ਦੋਵਾਂ ਦਾ ਰਿਸ਼ਤਾ ਵੀ ਖ਼ਤਮ ਹੋ ਗਿਆ।
Ashmit Patel-Veena Malik- ਵੀਨਾ ਤੇ ਅਸ਼ਿਤਾ ਦਾ ਨਾਂ ਵੀ ਸੂਚੀ ਵਿੱਚ ਸ਼ਾਮਲ ਹਨ। ਇਹ ਦੋਵੇਂ ‘ਬਿੱਗ ਬੌਸ’ ਦੇ ਘਰ ਵੀ ਮਿਲੇ ਤੇ ਦੋਵੇਂ ਇਸ ਸ਼ੋਅ ਦੌਰਾਨ ਇੱਕ ਦੂਜੇ ਦੇ ਨੇੜੇ ਆਏ ਸੀ ਪਰ ਸ਼ੋਅ ਤੋਂ ਬਾਅਦ ਉਨ੍ਹਾਂ ਦਾ ਰਿਸ਼ਤਾ ਵੀ ਖ਼ਤਮ ਹੋ ਗਿਆ।
- - - - - - - - - Advertisement - - - - - - - - -