48 ਸਾਲਾ ਦੇ ਹੋਏ ਸੌਰਵ ਗਾਂਗੁਲੀ, ਵੇਖੋ ਉਨ੍ਹਾਂ ਦੇ ਕ੍ਰਿਕਟ ਕਰੀਅਰ ਦੀਆਂ ਕੁਝ ਖਾਸ ਤਸਵੀਰਾਂ
ਸੌਰਵ ਗਾਂਗੁਲੀ ਦਾ ਸ਼ਾਨਦਾਰ ਪਲ, ਲਾਰਡਸ ਦੀ ਬਾਲਕੋਨੀ ਵਿੱਚ ਆਪਣੀ ਟੀ-ਸ਼ਰਟ ਲਹਿਰਾਉਂਦੇ ਹੋਏ।
Download ABP Live App and Watch All Latest Videos
View In Appਭਾਰਤ ਅਤੇ ਆਸਟਰੇਲੀਆ ਵਿਚਾਲੇ ਤੀਜੇ ਟੈਸਟ ਮੈਚ ਦੇ ਪੰਜਵੇਂ ਦਿਨ ਸੀਰੀਜ਼ ਜਿੱਤਣ ਤੋਂ ਬਾਅਦ ਐਮ.ਏ. ਚਿਦੰਬਰਮ ਸਟੇਡੀਅਮ, ਚੇਨਈ 'ਚ ਕਪਤਾਨ ਸੌਰਵ ਗਾਂਗੁਲੀ ਨੇ ਟਰਾਫੀ ਚੁੱਕਦੇ ਹੋਏ।
ਯੁਵਰਾਜ ਸਿੰਘ ਤੇ ਭਾਰਤ ਦੇ ਸੌਰਵ ਗਾਂਗੁਲੀ ਨੇ 25 ਸਤੰਬਰ, 2002 ਨੂੰ ਸ਼੍ਰੀਲੰਕਾ ਦੇ ਕੋਲੰਬੋ ਵਿੱਚ ਆਰ. ਪ੍ਰੇਮਦਾਸਾ ਸਟੇਡੀਅਮ ਵਿੱਚ ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਆਈਸੀਸੀ ਚੈਂਪੀਅਨਜ਼ ਟਰਾਫੀ ਦੇ ਸੈਮੀਫਾਈਨਲ ਮੈਚ ਤੋਂ ਬਾਅਦ ਜਿੱਤ ਦਾ ਜਸ਼ਨ ਮਨਾਇਆ।
ਗਾਂਗੁਲੀ ਨੇ 22 ਸਤੰਬਰ, 2002 ਨੂੰ ਸ਼੍ਰੀਲੰਕਾ ਦੇ ਆਰ. ਪ੍ਰੇਮਦਾਸਾ ਸਟੇਡੀਅਮ, 'ਚ ਇੰਗਲੈਂਡ ਅਤੇ ਭਾਰਤ ਵਿਚਾਲੇ ਆਈਸੀਸੀ ਚੈਂਪੀਅਨਜ਼ ਟਰਾਫੀ ਮੈਚ ਦੌਰਾਨ ਆਪਣਾ ਸੈਂਕੜਾ ਪੂਰਾ ਕਰ ਜਸ਼ਨ ਮਨਾਇਆ।
ਸੌਰਵ ਗਾਂਗੁਲੀ ਨੇ 13 ਅਗਸਤ, 2007 ਨੂੰ ਓਵਲ 'ਚ ਇੰਗਲੈਂਡ ਅਤੇ ਭਾਰਤ ਵਿਚਾਲੇ ਤੀਜੇ ਟੈਸਟ ਮੈਚ ਦੇ ਪੰਜਵੇਂ ਦਿਨ ਪਾਵਰ ਟਰਾਫੀ ਨਾਲ ਜਸ਼ਨ ਮਨਾਇਆ।
ਸਾਬਕਾ ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਸੌਰਵ ਗਾਂਗੁਲੀ ਨੇ ਬੀਸੀਸੀਆਈ ਦੇ ਨਵੇਂ ਪ੍ਰਧਾਨ ਵਜੋਂ ਬੀਸੀਸੀਆਈ ਦੇ ਮੁੱਖ ਦਫਤਰ ਮੁੰਬਈ ਵਿੱਚ ਅਹੁਦਾ ਸੰਭਾਲਿਆ।
ਸੌਰਵ ਗਾਂਗੁਲੀ ਇੰਗਲੈਂਡ ਦੇ ਲੀਸਟਰ ਵਿੱਚ ਖੇਡੇ ਗਏ ਜ਼ਿੰਬਾਬਵੇ ਖਿਲਾਫ ਕ੍ਰਿਕਟ ਵਰਲਡ ਕੱਪ ਗਰੁੱਪ ਏ ਮੈਚ ਦੌਰਾਨ ਗੇਂਦਬਾਜ਼ੀ ਕਰਦੇ ਹੋਏ।
ਸੌਰਵ ਗਾਂਗੁਲੀ ਬਰਮਿੰਘਮ ਦੇ ਏਜਬੈਸਟਨ ਵਿਖੇ ਇੰਗਲੈਂਡ ਖਿਲਾਫ ਕ੍ਰਿਕਟ ਵਰਲਡ ਕੱਪ ਮੈਚ ਤੋਂ ਪਹਿਲਾਂ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ।
ਸੌਰਵ ਗਾਂਗੁਲੀ ਸੋਮਰਸੇਟ ਦੇ ਟੌਨਟਨ ਵਿੱਚ ਖੇਡੇ ਗਏ ਭਾਰਤ ਬਨਾਮ ਸ਼੍ਰੀਲੰਕਾ ਕ੍ਰਿਕਟ ਵਰਲਡ ਕੱਪ ਮੈਚ ਦੌਰਾਨ ਸ਼੍ਰੀਲੰਕਾ ਦੀ ਗੇਂਦਬਾਜ਼ੀ ਖਿਲਾਫ ਖੇਡਦੇ ਹੋਏ।
ਸਾਬਕਾ ਕਪਤਾਨ ਸੌਰਵ ਗਾਂਗੁਲੀ 13 ਜੁਲਾਈ, 2002 ਨੂੰ ਲੰਡਨ, ਇੰਗਲੈਂਡ ਦੇ ਲਾਰਡਸ ਮੈਦਾਨ ਵਿਖੇ ਨੈਟਵੈਸਟ ਵਨ ਡੇ ਸੀਰੀਜ਼ ਫਾਈਨਲ ਤੋਂ ਬਾਅਦ ਟਰਾਫੀ ਦੇ ਨਾਲ।
- - - - - - - - - Advertisement - - - - - - - - -