IPL 13 ਲਈ ਜਲੰਧਰ 'ਚ ਤਿਆਰ ਹੋ ਰਹੀਆਂ ਹਨ ਖਾਸ ਕਿੱਟਾਂ, ਖਿਡਾਰੀਆਂ ਨੂੰ ਕੋਰੋਨਾ ਤੋਂ ਬਚਾਉਣ ਦਾ ਹੈ ਦਾਅਵਾ
ਦੱਸ ਦਈਏ ਕਿ ਕੋਰੋਨਾਵਾਇਰਸ ਨੇ ਬੇਸ਼ੱਕ ਪੂਰੀ ਦੁਨੀਆ ਨੂੰ ਡਰਾਇਆ ਹੈ, ਪਰ ਖੇਡ ਪ੍ਰੇਮੀ ਆਪਣੀ ਖੇਡ ਪ੍ਰਤੀ ਇੱਕ ਖਾਸ ਰਵੱਈਆ ਰੱਖਦੇ ਹਨ। ਇਸ ਦੇ ਮੱਦੇਨਜ਼ਰ ਪ੍ਰਯੋਜਕ ਲੋਕਾਂ ਦੀ ਸੂਚੀ ਨੂੰ ਧਿਆਨ ਵਿਚ ਰੱਖਦੇ ਹੋਏ ਖਿਡਾਰੀਆਂ ਦੀ ਸੁਰੱਖਿਆ ਲਈ ਸਪੈਸ਼ਨ ਕਿੱਟਸ ਵੀ ਤਿਆਰ ਕਰ ਰਹੇ ਹਨ, ਤਾਂ ਜੋ ਮਹਾਮਾਰੀ ਤੋਂ ਖਿਡਾਰੀ ਬਚੇ ਰਹਿਣ ਅਤੇ ਦਰਸ਼ਕਾਂ ਦਾ ਮਨੋਰੰਜਨ ਕਰ ਸਕਣ।
Download ABP Live App and Watch All Latest Videos
View In Appਇਸ ਦੇ ਨਾਲ ਹੀ ਦੱਸ ਦਈਏ ਕਿ ਪ੍ਰੋ-ਕਬੱਡੀ ਲੀਗ ਵਿੱਚ ਬਾਲੀਵੁੱਡ ਸਟਾਰ ਅਭਿਸ਼ੇਕ ਬੱਚਨ ਦੀ ਟੀਮ ਦੀਆਂ ਪਲੇਅਿੰਗ ਕਿੱਟਸ ਵੀ ਇੱਥੇ ਤਿਆਰ ਕੀਤੀਆਂ ਗਈਆਂ ਸੀ ਅਤੇ ਉਹ ਖੁਦ ਜਲੰਧਰ ਵਿੱਚ ਟੀਮ ਕਿੱਟਸ ਵੇਖਣ ਆਏ ਸੀ।
ਆਈਪੀਐਲ ਦੀਆਂ ਸਾਰੀਆਂ 8 ਨਵੀਂ ਦਿੱਲੀ, ਮੁੰਬਈ ਇੰਡੀਅਨਜ਼, ਚੇਨਈ ਸੁਪਰ ਕਿੰਗਜ਼ ਸਮੇਤ ਸਾਰੀਆਂ ਅੱਠ ਟੀਮਾਂ ਦੇ ਹੈਲਮੇਟ ਤਿਆਰ ਕਰਨ ਦਾ ਆਦੇਸ਼ ਭੇਜਿਆ ਗਿਆ ਹੈ।
ਲੈਦਰ ਕੰਪਲੈਕਸ ਵਿਚ ਸ਼੍ਰੇ ਕੰਪਨੀ ਦੇ ਹੈਲਮੈਟ ਭਾਰਤੀ ਕ੍ਰਿਕਟ ਟੀਮ ਦੇ ਨਾਲ-ਨਾਲ ਇੰਗਲੈਂਡ, ਆਸਟਰੇਲੀਆ, ਨਿਊਜ਼ੀਲੈਂਡ, ਦੱਖਣੀ ਅਫਰੀਕਾ ਸਮੇਤ ਕ੍ਰਿਕਟ ਖੇਡਣ ਵਾਲੇ ਤਕਰੀਬਨ 70 ਪ੍ਰਤੀਸ਼ਤ ਖਿਡਾਰੀ ਪਹਿਨਦੇ ਹਨ।
ਕੰਪਨੀ ਦੇ ਐਮਡੀ ਨੇ ਦੱਸਿਆ ਕਿ ਭਾਰਤ ਵਿਚ ਪਹਿਲੀ ਵਾਰ ਹੈਲਮਟ ਸਾਡੀ ਤਰਫੋਂ ਤਿਆਰ ਕੀਤਾ ਗਿਆ ਹੈ, ਜਿਸ ਨੂੰ ਬ੍ਰਿਟਿਸ਼-ਭਾਰਤ ਤੋਂ ਮਨਜ਼ੂਰੀ ਮਿਲਦੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਜਲੰਧਰ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਵਧੇਰੇ ਮਾਨਤਾ ਮਿਲੇਗੀ।
ਇਸ ਸਾਲ ਆਈਪੀਐਲ ਦਾ ਟਾਈਟਲ ਸਪਾਂਸਰ ਵੀ ਬਦਲ ਗਿਆ ਹੈ। ਆਈਪੀਐਲ ਦਾ ਪਹਿਲਾ ਸਪਾਂਸਰ ਚੀਨੀ ਫੋਨ ਕੰਪਨੀ ਵੀਵੋ ਸੀ ਪਰ ਪੂਰਬੀ ਲਦਾਖ ਸਰਹੱਦ 'ਤੇ ਹੋਈ ਝੜਪ ਕਰਕੇ ਇਸ ਵਾਰ ਟਾਈਟਲ ਸਪਾਂਸਰਸ਼ਿਪ 'ਡ੍ਰੀਮ 11' ਨੇ ਹਾਸਲ ਕੀਤੀ ਹੈ। ਜਿਸ ਕਰਕੇ ਕਿੱਟਸ 'ਚ ਬਦਲਾਅ ਕੀਤਾ ਗਿਆ ਹੈ ਇਸ ਤੋਂ ਇਲਾਵਾ ਇਨ੍ਹਾਂ ਲਈ ਸਪੈਸ਼ਲ ਕਲਰ ਦੀ ਵੀ ਵਰਤੋਂ ਕੀਤੀ ਜਾ ਰਹੀ ਹੈ।
ਸਪੋਰਟਸ ਹੱਬ ਜਲੰਧਰ ਵਿੱਚ ਖੇਡਾਂ ਦੀਆਂ ਕਿੱਟਸ ਦੇ ਨਾਲ ਤੇਜ਼ ਗੇਂਦਬਾਜ਼ਾਂ ਦੇ ਬਾਊਂਸਰਾਂ ਤੋਂ ਬੱਲੇਬਾਜ਼ਾਂ ਨੂੰ ਬਚਾਉਣ ਵਾਲਾ ਹੈਲਮੇਟ ਵੀ ਤਿਆਰ ਕੀਤਾ ਜਾ ਰਿਹਾ ਹੈ।
ਕੰਪਨੀ ਵਲੋਂ ਸਨਰਾਈਜਸ ਹੈਦਰਾਬਾਦ ਦੇ ਖਿਡਾਰੀਆਂ ਲਈ 3000 ਕਿੱਟਸ ਤਿਆਰ ਕੀਤੀਆਂ ਜਾ ਰਹੀਆਂ ਹਨ। ਜਿਸ ਲਈ ਕੰਮ 'ਤੇ ਵੱਡੇ ਪੱਧਰ 'ਤੇ ਕੰਮ ਚਲ ਰਿਹਾ ਹੈ। ਇਸ ਦੇ ਨਾਲ ਹੀ ਕੰਪਨਾ ਵਲੋਂ ਪਹਿਲਾ ਸਲੌਟ ਭੇਜਿਆ ਜਾ ਚੁੱਕਿਆ ਹੈ। ਟੀਮ ਦੇ ਅਧਿਕਾਰੀਆਂ ਵਲੋਂ ਕੰਪਨੀ ਦੇ ਸਾਰੇ ਖਿਡਾਰੀ, ਕੋਚ ਅਤੇ ਟੀਮ ਦੇ ਹੋਰ ਮੈਂਬਰਾਂ ਦਾ ਆਕਾਰ, ਨਾਂ ਅਤੇ ਸਪੈਸ਼ਲ ਨੰਬਰ ਵੀ ਮੇਲ ਰਾਹੀਂ ਕੰਪਨੀ ਨੂੰ ਪ੍ਰਦਾਨ ਕੀਤੇ ਗਏ ਹਨ।
ਹੁਣ ਤੱਕ ਇਹ ਸਿਰਫ ਵਿਦੇਸ਼ਾਂ ਵਿੱਚ ਬਣਾਇਆ ਜਾਂਦਾ ਸੀ ਪਰ ਇਹ ਪਹਿਲੀ ਵਾਰ ਹੈ ਜਦੋਂ ਇਸ ਹੈਲਮੇਟ ਨੂੰ ਬਣਾਉਣ ਲਈ ਜਲੰਧਰ ਦੀ ਟੀਕੇ ਕੰਪਨੀ ਨੂੰ ਮਨਜ਼ੂਰੀ ਦਿੱਤੀ ਗਈ ਹੈ।
ਹੋਰਸ ਪੋਲੋ ਖੇਡ ਨੂੰ ਬ੍ਰਿਟਿਸ਼ ਦੌਰ ਵਿੱਚ ਮਾਨਤਾ ਮਿਲੀ ਸੀ। ਇਸ ਵਿੱਚ ਖਿਡਾਰੀਆਂ ਨੇ ਪਲਾਸਟਿਕ ਜਾਂ ਲੱਕੜ ਦੀ ਗੇਂਦ ਨੂੰ ਹਾਕੀ ਵਰਗੇ ਡੰਡੇ ਨਾਲ ਮਾਰਦੇ ਤੇ ਸਾਹਮਣੇ ਵਾਲੀ ਟੀਮ ਦੇ ਟੀਚੇ ਵਿੱਚ ਪਾਉਂਦੇ। ਇਹ ਖੇਡ ਵਿਦੇਸ਼ਾਂ ਵਿੱਚ ਵਧੇਰੇ ਮਸ਼ਹੂਰ ਹੈ ਕਿਉਂਕਿ ਇਹ ਬਹੁਤ ਮਹਿੰਗੀ ਹੈ ਅਤੇ ਇਸ ਵਿੱਚ ਵਰਤੇ ਘੋੜਿਆਂ ਦੀ ਕੀਮਤ ਲੱਖਾਂ-ਕਰੋੜਾਂ 'ਚ ਹੁੰਦੀ ਹੈ। ਇਸ 'ਚ ਖਿਡਾਰੀਆਂ ਲਈ ਵਰਤਿਆ ਜਾਂਦਾ ਹੈਲਮੇਟ ਵੀ ਖਾਸ ਹੁੰਦਾ ਹੈ।
ਇਸ ਦੇ ਨਾਲ ਹੀ ਕੋਰੋਨਾਵਾਇਰਸ ਦੇ ਚਲਦਿਆਂ ਇਸ ਵਾਰ ਸਪੈਸ਼ਲ ਫੈਬਰਿਕ ਅਤੇ 'ਐਂਟੀ ਵਾਇਰਸ ਰੇਂਜ'ਰਹਿਤ ਕਿੱਟਸ ਤਿਆਰ ਕੀਤੀਆਂ ਜਾ ਰਹੀਆਂ ਹਨ। ਇਸ ਦੇ ਨਾਲ ਕੰਪਨੀ ਦਾਅਵਾ ਕਰ ਰਹੀ ਹੈ ਕਿ ਇਨ੍ਹਾਂ ਕਿੱਟਸ ਨੂੰ ਪਾਉਣ ਨਾਲ 99.9% ਤਕ ਕੋਰੋਨਾ ਖਿਡਾਰੀਆਂ ਤੋਂ ਦੂਰ ਰਹੇਗਾ।
ਸ਼ਾਈਦ ਕਈ ਕ੍ਰਿਕਟ ਪ੍ਰੇਮੀਆਂ ਨੂੰ ਨਹੀਂ ਪਤਾ ਹੋਏਗਾ ਕਿ ਆਈਪੀਐਲ ਲਈ ਪਲੇਇੰਗ ਕਿੱਟਸ ਅਤੇ ਟ੍ਰੈਕ ਸੂਟਸ ਜਲੰਧਰ ਦੀ ਟੀਕੇ ਸਪੇਰਟਸ ਕੰਪਨੀ ਵਲੋਂ ਤਿਆਰ ਕੀਤੇ ਜਾ ਰਹੇ ਹਨ।
IPL ਦੇ 13ਵੇਂ ਸੀਜ਼ਨ ਦਾ ਐਲਾਨ ਹੋ ਚੁੱਕਿਆ ਹੈ। ਜਿਸ ਦੀਆਂ ਤਿਆਰੀਆਂ 'ਚ ਟੀਮ ਮੈਂਬਰਾਂ ਤੋਂ ਲੈ ਕੇ ਸਪੋਰਟਸ ਇੰਡਸਟਰੀ ਲੱਗੀ ਹੋਈ ਹੈ। ਜੀ ਹਾਂ, ਜਲੰਧਰ ਦੀ ਸਪੋਰਟਸ ਇੰਡਸਟਰੀ ਆਈਪੀਐਲ ਮੈਚਾਂ ਖੇਡਣ ਵਾਲੀਆਂ ਟੀਮਾਂ ਲਈ ਕਿੱਟਸ ਤਿਆਰ ਕਰ ਰਹੀ ਹੈ।
ਦੱਸ ਦਈਏ ਕਿ ਪਲੇਇੰਗ ਕਿੱਟਸ ਵਾਇਰਲ ਆਫ਼ ਨਾਂ ਦੇ ਕੈਮੀਕਲ ਨਾਲ ਤਿਆਰ ਹੋ ਰਹੀਆਂ ਹਨ ਤਾਂ ਜੋ ਖਿਡਾਰੀਆਂ ਨੂੰ ਕੋਰੋਨਾ ਤੋਂ ਬਚਾਇਆ ਜਾ ਸਕੇ।
ਅਗਲੇ ਮਹੀਨੇ ਤੋਂ ਆਈਪੀਐਲ ਮੈਚਾਂ ਦੀ ਸੀਰੀਜ਼ ਸ਼ੁਰੂ ਹੋ ਰਹੀ ਹੈ, ਜਿਸ ਦੀਆਂ ਤਿਆਰੀਆਂ ਇੱਕ ਪਾਸੇ ਤਾਂ ਮੈਦਾਨ 'ਤੇ ਖਿਡਾਰੀ ਕਰ ਰਹੇ ਹਨ, ਜਦਕਿ ਦੂਜੇ ਪਾਸੇ ਇਨ੍ਹਾਂ ਮੈਚਾਂ 'ਚ ਵਰਤੋਂ 'ਚ ਆਉਣ ਵਾਲਿਆਂ ਕਿੱਟਸ ਦੀ ਤਿਆਰੀ ਪੰਜਾਬ ਦੇ ਜਲੰਧਰ 'ਚ ਚਲ ਰਹੀ ਹੈ। ਆਓ ਹੁਣ ਜਾਣਦੇ ਹਾਂ ਕਿ ਇਹ ਤਿਆਰੀ ਕਿਵੇਂ ਦੀ ਚਲ ਰਹੀ ਹੈ।
- - - - - - - - - Advertisement - - - - - - - - -