Asia Cup 2023: ਏਸ਼ੀਆ ਕੱਪ 'ਚ ਰੋਹਿਤ ਸ਼ਰਮਾ ਆਪਣੇ ਨਾਂ ਕਰ ਸਕਦੇ 5 ਵੱਡੇ ਰਿਕਾਰਡ, ਜਾਣੋ
ਸਾਰੇ ਪ੍ਰਸ਼ੰਸਕ ਏਸ਼ੀਆ ਕੱਪ ਦੇ ਸ਼ੁਰੂ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। 50 ਓਵਰਾਂ ਦੇ ਫਾਰਮੈਟ ਵਿੱਚ ਖੇਡ ਰਹੇ ਇਸ ਟੂਰਨਾਮੈਂਟ ਵਿੱਚ ਟੀਮ ਇੰਡੀਆ ਕੱਪ ਜਿੱਤਣ ਦੀ ਮਜ਼ਬੂਤ ਦਾਅਵੇਦਾਰ ਮੰਨੀ ਜਾ ਰਹੀ ਹੈ। ਭਾਰਤੀ ਟੀਮ ਕਪਤਾਨ ਰੋਹਿਤ ਸ਼ਰਮਾ ਦੀ ਅਗਵਾਈ 'ਚ ਖੇਡੇਗੀ। ਅਜਿਹੇ 'ਚ ਅਸੀਂ ਤੁਹਾਨੂੰ 5 ਰਿਕਾਰਡਾਂ ਬਾਰੇ ਦੱਸਣ ਜਾ ਰਹੇ ਹਾਂ ਜੋ ਰੋਹਿਤ ਸ਼ਰਮਾ ਤੋੜ ਸਕਦੇ ਹਨ।
Download ABP Live App and Watch All Latest Videos
View In Appਰੋਹਿਤ ਸ਼ਰਮਾ ਨੇ ਸਾਲ 2008 'ਚ ਪਹਿਲੀ ਵਾਰ ਏਸ਼ੀਆ ਕੱਪ ਟੂਰਨਾਮੈਂਟ ਖੇਡਿਆ ਸੀ। ਰੋਹਿਤ ਨੇ ਏਸ਼ੀਆ ਕੱਪ 'ਚ ਹੁਣ ਤੱਕ ਕੁੱਲ 22 ਮੈਚ ਖੇਡੇ ਹਨ। ਅਜਿਹੇ 'ਚ ਉਨ੍ਹਾਂ ਕੋਲ ਇਸ ਟੂਰਨਾਮੈਂਟ 'ਚ ਭਾਰਤ ਲਈ ਸਭ ਤੋਂ ਜ਼ਿਆਦਾ ਮੈਚ ਖੇਡਣ ਦਾ ਰਿਕਾਰਡ ਬਣਾਉਣ ਦਾ ਮੌਕਾ ਹੋਵੇਗਾ, ਜੋ ਏਸ਼ੀਆ ਕੱਪ 'ਚ 23 ਮੈਚ ਖੇਡ ਚੁੱਕੇ ਸਚਿਨ ਤੇਂਦੁਲਕਰ ਦੇ ਨਾਂ ਹੈ।
ਏਸ਼ੀਆ ਕੱਪ 'ਚ ਹੁਣ ਤੱਕ ਸਭ ਤੋਂ ਵੱਧ ਛੱਕਿਆਂ ਦੇ ਮਾਮਲੇ 'ਚ ਰੋਹਿਤ ਸ਼ਰਮਾ 17 ਛੱਕਿਆਂ ਨਾਲ ਚੌਥੇ ਨੰਬਰ 'ਤੇ ਹੈ। ਉਨ੍ਹਾਂ ਕੋਲ ਇਸ ਟੂਰਨਾਮੈਂਟ 'ਚ ਨੰਬਰ-1 'ਤੇ ਪਹੁੰਚਣ ਦਾ ਮੌਕਾ ਹੈ, ਜੋ ਇਸ ਸਮੇਂ 26 ਛੱਕਿਆਂ ਕਰਕੇ ਸ਼ਾਹਿਦ ਅਫਰੀਦੀ ਦੇ ਨਾਂ 'ਤੇ ਹੈ। ਇਸ ਰਿਕਾਰਡ ਆਪਣੇ ਨਾਂ ਕਰਨ ਲਈ ਰੋਹਿਤ ਨੂੰ 10 ਹੋਰ ਛੱਕੇ ਲਗਾਉਣੇ ਪੈਣਗੇ।
ਏਸ਼ੀਆ ਕੱਪ ਦੇ ਇਤਿਹਾਸ 'ਚ ਹੁਣ ਤੱਕ ਸਿਰਫ 2 ਬੱਲੇਬਾਜ਼ ਹੀ 1000 ਦੌੜਾਂ ਦਾ ਅੰਕੜਾ ਪਾਰ ਕਰ ਸਕੇ ਹਨ। ਇਸ ਵਿੱਚ ਇੱਕ ਹਨ ਕੁਮਾਰ ਸੰਗਕਾਰਾ ਅਤੇ ਦੂਜੇ ਹਨ ਸਨਥ ਜੈਸੂਰਿਆ। ਰੋਹਿਤ ਕੋਲ ਆਗਾਮੀ ਟੂਰਨਾਮੈਂਟ 'ਚ ਤੀਜਾ ਖਿਡਾਰੀ ਬਣਨ ਦਾ ਮੌਕਾ ਹੈ। ਰੋਹਿਤ ਨੇ ਏਸ਼ੀਆ ਕੱਪ 'ਚ ਹੁਣ ਤੱਕ 745 ਦੌੜਾਂ ਬਣਾਈਆਂ ਹਨ।
ਕਪਤਾਨ ਰੋਹਿਤ ਕੋਲ ਏਸ਼ੀਆ ਕੱਪ 'ਚ ਆਪਣੇ ਵਨਡੇ ਕਰੀਅਰ 'ਚ 10,000 ਦੌੜਾਂ ਦਾ ਅੰਕੜਾ ਪੂਰਾ ਕਰਨ ਦਾ ਮੌਕਾ ਹੋਵੇਗਾ। ਰੋਹਿਤ ਨੇ ਹੁਣ ਤੱਕ 244 ਮੈਚਾਂ 'ਚ 9837 ਦੌੜਾਂ ਬਣਾਈਆਂ ਹਨ। ਜੇਕਰ ਰੋਹਿਤ ਇਹ ਕਾਰਨਾਮਾ ਕਰ ਲੈਂਦੇ ਹਨ ਤਾਂ ਉਹ ਸਚਿਨ, ਦ੍ਰਾਵਿੜ, ਗਾਂਗੁਲੀ, ਧੋਨੀ ਅਤੇ ਕੋਹਲੀ ਤੋਂ ਬਾਅਦ ਛੇਵੇਂ ਭਾਰਤੀ ਖਿਡਾਰੀ ਹੋਣਗੇ।
ਭਾਰਤੀ ਕਪਤਾਨ ਰੋਹਿਤ ਸ਼ਰਮਾ ਵਿੱਚ ਆਸਾਨੀ ਨਾਲ ਛੱਕੇ ਮਾਰਨ ਦੀ ਕਾਬਲੀਅਤ ਹੈ। ਇਸ ਕਾਰਨ ਰੋਹਿਤ ਦੇ ਨਾਂ ਵਿਸ਼ਵ ਕ੍ਰਿਕਟ 'ਚ ਤਿੰਨੋਂ ਫਾਰਮੈਟਾਂ ਸਮੇਤ ਕੁੱਲ 534 ਛੱਕੇ ਹਨ। ਹੁਣ ਰੋਹਿਤ ਕੋਲ ਵਿਸ਼ਵ ਕ੍ਰਿਕਟ 'ਚ ਸਭ ਤੋਂ ਵੱਧ ਛੱਕਿਆਂ ਦਾ ਰਿਕਾਰਡ ਤੋੜਨ ਦਾ ਮੌਕਾ ਹੈ, ਜੋ ਕ੍ਰਿਸ ਗੇਲ ਦੇ ਨਾਂ 'ਤੇ ਹੈ, ਜਿਨ੍ਹਾਂ ਨੇ ਕੁੱਲ 553 ਛੱਕੇ ਲਗਾਏ ਹਨ।