Virat Kohli: ਵਿਰਾਟ ਕੋਹਲੀ ਦੀਆਂ ਅੱਖਾਂ ਚੋਂ ਝਲਕੇ ਹੰਝੂ, ਅਨੁਸ਼ਕਾ ਸ਼ਰਮਾ ਨੇ ਕ੍ਰਿਕਟਰ ਨੂੰ ਇੰਝ ਦਿੱਤਾ ਦਿਲਾਸਾ
ਇਸ ਮੈਚ ਨੂੰ ਹਾਰਨ ਤੋਂ ਬਾਅਦ ਵਿਰਾਟ ਕੋਹਲੀ ਤੋਂ ਲੈ ਕੇ ਰੋਹਿਤ ਸ਼ਰਮਾ ਅਤੇ ਸਿਰਾਜ ਤੱਕ ਭਾਵੁਕ ਨਜ਼ਰ ਆਏ। ਇਸ ਦੌਰਾਨ ਇੱਕ ਤਸਵੀਰ ਸਾਹਮਣੇ ਆਈ ਹੈ, ਜਿਸ 'ਚ ਵਿਰਾਟ ਦੀ ਪਤਨੀ ਅਨੁਸ਼ਕਾ ਸ਼ਰਮਾ ਆਪਣੇ ਪਤੀ ਨੂੰ ਸੰਭਾਲਦੇ ਹੋਏ ਨਜ਼ਰ ਆ ਰਹੀ ਹੈ।
Download ABP Live App and Watch All Latest Videos
View In Appਵਾਇਰਲ ਫੋਟੋ ਵਿੱਚ ਅਨੁਸ਼ਕਾ ਸ਼ਰਮਾ ਪਤੀ ਵਿਰਾਟ ਕੋਹਲੀ ਨੂੰ ਗਲੇ ਲਗਾਉਂਦੀ ਨਜ਼ਰ ਆ ਰਹੀ ਹੈ। ਫੋਟੋ 'ਚ ਅਨੁਸ਼ਕਾ ਦੇ ਚਿਹਰੇ 'ਤੇ ਉਦਾਸੀ ਸਾਫ ਦਿਖਾਈ ਦੇ ਰਹੀ ਹੈ, ਜਿਸ ਨੂੰ ਦੇਖ ਕੇ ਪ੍ਰਸ਼ੰਸਕਾਂ ਦਾ ਵੀ ਦਿਲ ਟੁੱਟ ਗਿਆ ਹੈ। ਫੋਟੋ 'ਤੇ ਯੂਜ਼ਰਸ ਕਾਫੀ ਕਮੈਂਟ ਕਰ ਰਹੇ ਹਨ।
ਇਕ ਯੂਜ਼ਰ ਨੇ ਲਿਖਿਆ- ਇਨ੍ਹਾਂ ਦੋਹਾਂ ਨੇ ਸਾਬਤ ਕਰ ਦਿੱਤਾ ਹੈ ਕਿ 'ਅਸੀਂ ਇਕੱਠੇ ਹਾਂ'। ਇਕ ਹੋਰ ਯੂਜ਼ਰ ਨੇ ਲਿਖਿਆ- 'ਅਨੁਸ਼ਕਾ ਨੇ ਜਿਸ ਤਰ੍ਹਾਂ ਵਿਰਾਟ ਨੂੰ ਸਪੋਰਟ ਕੀਤਾ ਹੈ ਉਹ ਸੱਚਮੁੱਚ ਦਿਲ ਜਿੱਤਣ ਵਾਲਾ ਹੈ।' ਇਕ ਹੋਰ ਯੂਜ਼ਰ ਨੇ ਲਿਖਿਆ- 'ਹਰ ਕਿਸੇ ਨੂੰ ਅਨੁਸ਼ਕਾ ਵਰਗੇ ਜੀਵਨ ਸਾਥੀ ਦੀ ਲੋੜ ਹੁੰਦੀ ਹੈ ਜੋ ਹਮੇਸ਼ਾ ਤੁਹਾਡੀ ਖੁਸ਼ੀ-ਗਮੀ 'ਚ ਤੁਹਾਡੇ ਨਾਲ ਰਹੇ, ਵਿਰਾਟ ਕੋਹਲੀ ਬਹੁਤ ਖੁਸ਼ਕਿਸਮਤ ਹਨ।'
ਦੱਸ ਦੇਈਏ ਕਿ ਫਾਈਨਲ ਵਿੱਚ ਭਾਰਤ ਦਾ ਮੈਚ ਆਸਟਰੇਲੀਆ ਨਾਲ ਸੀ, ਜਿਸ ਵਿੱਚ ਆਸਟਰੇਲੀਆ ਨੇ ਭਾਰਤ ਤੋਂ ਵੱਧ ਦੌੜਾਂ ਬਣਾ ਕੇ ਕੱਪ ਜਿੱਤਿਆ ਸੀ।
ਹਾਲਾਂਕਿ ਟੀਮ ਇੰਡੀਆ ਨੇ ਇਸ ਮੈਚ 'ਚ ਕਾਫੀ ਵਧੀਆ ਪ੍ਰਦਰਸ਼ਨ ਕੀਤਾ ਹੈ, ਜਿਸ ਦੀ ਹਰ ਪਾਸੇ ਤਾਰੀਫ ਹੋ ਰਹੀ ਹੈ। ਇਸ ਤੋਂ ਪਹਿਲਾਂ ਸੈਮੀਫਾਈਨਲ 'ਚ ਵਿਰਾਟ ਕੋਹਲੀ ਨੇ ਆਪਣਾ 50ਵਾਂ ਸੈਂਕੜਾ ਪੂਰਾ ਕੀਤਾ ਸੀ, ਜਿਸ ਨੂੰ ਦੇਖ ਕੇ ਅਨੁਸ਼ਕਾ ਸ਼ਰਮਾ ਖੁਸ਼ ਹੋ ਗਈ ਸੀ। ਉਥੇ ਹੀ ਮੁਹੰਮਦ ਸ਼ਮੀ ਨੇ 7 ਵਿਕਟਾਂ ਲੈ ਕੇ ਇਤਿਹਾਸ ਰਚ ਦਿੱਤਾ ਸੀ।
ਇਸ ਵਾਰ ਅਨੁਸ਼ਕਾ ਸ਼ਰਮਾ ਤੋਂ ਇਲਾਵਾ ਸ਼ਾਹਰੁਖ ਖਾਨ ਵੀ ਆਪਣੇ ਪਰਿਵਾਰ ਨਾਲ ਵਿਸ਼ਵ ਕੱਪ 2023 ਦਾ ਮੈਚ ਦੇਖਣ ਪਹੁੰਚੇ ਸਨ। ਇਸ ਦੇ ਨਾਲ ਹੀ ਦੀਪਿਕਾ ਪਾਦੁਕੋਣ, ਰਣਵੀਰ ਸਿੰਘ, ਆਯੁਸ਼ਮਾਨ ਖੁਰਾਨਾ, ਆਸ਼ਾ ਭੌਂਸਲੇ ਵਰਗੇ ਕਈ ਸਿਤਾਰਿਆਂ ਨੇ ਵੀ ਇਸ ਮੈਚ 'ਚ ਭਾਰਤ ਨੂੰ ਚੀਅਰ ਕੀਤਾ।