ਟੀਮ ਇੰਡੀਆ ਦਾ ਇਹ ਸਟਾਰ ਪਲੇਅਰ ਐਲ ਐਲ ਰਾਹੁਲ ਤੋਂ ਬਾਅਦ ਚੜੇਗਾ ਘੋੜੀ, ਸਾਹਮਣੇ ਆਈ ਵਿਆਹ ਦੀ ਤਰੀਕ
ਟੀਮ ਇੰਡੀਆ ਦੇ ਸਟਾਰ ਖਿਡਾਰੀ ਕੇਐਲ ਰਾਹੁਲ ਬੀਤੇ ਦਿਨ ਗਰਲਫਰੈਂਡ ਆਥੀਆ ਸ਼ੈਟੀ ਨਾਲ ਵਿਆਹ ਦੇ ਬੰਧਨ 'ਚ ਬੱਝ ਚੁੱਕੇ ਹਨ। ਇਸ ਦੌਰਾਨ ਭਾਰਤੀ ਟੀਮ ਦਾ ਇੱਕ ਹੋਰ ਖਿਡਾਰੀ ਇਸ ਮਹੀਨੇ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਿਹਾ ਹੈ। ਦਰਅਸਲ, ਖਬਰਾਂ ਮੁਤਾਬਕ ਅਕਸ਼ਰ ਪਟੇਲ ਆਪਣੀ ਮੰਗੇਤਰ ਮਾਹੀ ਪਟੇਲ ਨਾਲ 26 ਜਨਵਰੀ ਨੂੰ ਭਾਵ ਕੱਲ੍ਹ ਵਿਆਹ ਕਰਨ ਜਾ ਰਹੇ ਹਨ। ਇਸ ਸਬੰਧੀ ਤਿਆਰੀਆਂ ਲਗਭਗ ਮੁਕੰਮਲ ਹਨ।
Download ABP Live App and Watch All Latest Videos
View In App20 ਜਨਵਰੀ 2022 ਨੂੰ ਅਕਸ਼ਰ ਪਟੇਲ ਨੇ ਮੇਹਾ ਪਟੇਲ ਨਾਲ ਮੰਗਣੀ ਕਰ ਲਈ। ਮੰਨਿਆ ਜਾ ਰਿਹੈ ਕਿ 26 ਜਨਵਰੀ ਨੂੰ ਦੋਵੇਂ ਵਿਆਹ ਕਰਨਗੇ। ਹਾਲਾਂਕਿ ਕ੍ਰਿਕਟਰ ਨੇ ਅਜੇ ਤੱਕ ਜਨਤਕ ਤੌਰ 'ਤੇ ਇਸ ਦਾ ਐਲਾਨ ਨਹੀਂ ਕੀਤਾ ਹੈ।
ਮੇਹਾ ਅਤੇ ਅਕਸ਼ਰ ਪਟੇਲ ਇਕ-ਦੂਜੇ ਨੂੰ ਲੰਬੇ ਸਮੇਂ ਤੋਂ ਜਾਣਦੇ ਹਨ ਅਤੇ ਮੇਹਾ ਦੇ ਸੋਸ਼ਲ ਮੀਡੀਆ ਹੈਂਡਲ 'ਤੇ ਅਕਸ਼ਰ ਨਾਲ ਕਈ ਤਸਵੀਰਾਂ ਹਨ।
ਮੇਹਾ ਅਤੇ ਅਕਸ਼ਰ ਇੱਕ ਦੂਜੇ ਦੇ ਬਹੁਤ ਕਰੀਬ ਹਨ। ਕ੍ਰਿਕਟਰ ਆਪਣੇ ਮੰਗੇਤਰਾਂ ਨਾਲ ਕੁਆਲਿਟੀ ਟਾਈਮ ਬਤੀਤ ਕਰਦੇ ਹਨ।
ਖਬਰਾਂ ਮੁਤਾਬਕ ਵਿਆਹ ਦੀਆਂ ਰਸਮਾਂ ਚਾਰ ਦਿਨ ਤੱਕ ਚੱਲਣਗੀਆਂ। ਇਸ ਨਾਲ ਹੀ ਇਸ ਵਿੱਚ ਗੁਰੁਤੀ ਰੀਤਾਂ ਵੀ ਅਪਣਾਈਆਂ ਜਾਣਗੀਆਂ। ਵਿਆਹ 'ਚ ਕਈ ਕ੍ਰਿਕਟਰਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ।