Asia Cup 2023: ਭਾਰਤ-ਪਾਕਿ ਵਿਚਾਲੇ 10 ਸਤੰਬਰ ਨੂੰ ਫਿਰ ਹੋਵੇਗੀ ਟੱਕਰ, ਕੀ ਭਾਰਤੀ ਖਿਡਾਰੀ ਫੈਨਜ਼ ਨੂੰ ਕਰ ਸਕਣਗੇ ਖੁਸ਼
ਏਸ਼ੀਆ ਕੱਪ 'ਚ ਬੁੱਧਵਾਰ (2 ਸਤੰਬਰ) ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਸ਼ਾਨਦਾਰ ਮੈਚ ਖੇਡਿਆ ਗਿਆ, ਜਿਸ 'ਚ ਮੀਂਹ ਖੇਡ 'ਚ ਅੜਿੱਕਾ ਬਣਿਆ ਅਤੇ ਪ੍ਰਸ਼ੰਸਕਾਂ ਨੂੰ ਨਿਰਾਸ਼ ਕੀਤਾ।
Download ABP Live App and Watch All Latest Videos
View In Appਪਰ ਪ੍ਰਸ਼ੰਸਕਾਂ ਨੂੰ ਨਿਰਾਸ਼ ਹੋਣ ਦੀ ਲੋੜ ਨਹੀਂ ਕਿਉਂਕਿ 10 ਸਤੰਬਰ ਨੂੰ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਇੱਕ ਵਾਰ ਫਿਰ ਆਹਮੋ-ਸਾਹਮਣੇ ਹੋ ਸਕਦੀਆਂ ਹਨ।
2 ਸਤੰਬਰ ਨੂੰ ਖੇਡਿਆ ਜਾਣ ਵਾਲਾ ਭਾਰਤ-ਪਾਕਿਸਤਾਨ ਮੈਚ ਰੱਦ ਹੁੰਦੇ ਹੀ ਪਾਕਿਸਤਾਨ ਨੇ ਸੁਪਰ-4 ਲਈ ਕੁਆਲੀਫਾਈ ਕਰ ਲਿਆ ਹੈ। ਸੁਪਰ-4 ਲਈ ਕੁਆਲੀਫਾਈ ਕਰਨ ਲਈ ਭਾਰਤ ਨੂੰ ਟੂਰਨਾਮੈਂਟ 'ਚ ਆਪਣਾ ਅਗਲਾ ਮੈਚ ਜਿੱਤਣਾ ਹੋਵੇਗਾ, ਜੋ 4 ਸਤੰਬਰ ਨੂੰ ਨੇਪਾਲ ਖਿਲਾਫ ਖੇਡਿਆ ਜਾਵੇਗਾ।
ਨੇਪਾਲ ਖਿਲਾਫ ਜਿੱਤ ਦਰਜ ਕਰਕੇ ਟੀਮ ਇੰਡੀਆ ਵੀ ਸੁਪਰ-4 'ਚ ਪਹੁੰਚ ਜਾਵੇਗੀ। ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਗਰੁੱਪ-ਏ ਵਿੱਚ ਮੌਜੂਦ ਹਨ। ਕੁਆਲੀਫਾਈ ਕਰਨ ਤੋਂ ਬਾਅਦ ਦੋਵੇਂ ਟੀਮਾਂ ਕ੍ਰਮਵਾਰ ਏ-2 ਅਤੇ ਏ-1 ਵਿਚ ਪਹੁੰਚ ਜਾਣਗੀਆਂ।
ਟੀਮ ਇੰਡੀਆ ਗਰੁੱਪ 'ਚ ਸਿਖਰ 'ਤੇ ਰਹਿਣ ਦੇ ਬਾਵਜੂਦ ਏ-2 'ਤੇ ਰਹੇਗੀ। ਸੁਪਰ-4 ਪੜਾਅ 'ਚ 10 ਸਤੰਬਰ ਨੂੰ ਏ-1 ਅਤੇ ਏ-2 ਵਿਚਾਲੇ ਮੁਕਾਬਲਾ ਹੋਵੇਗਾ, ਜਿਸ 'ਚ ਪਾਕਿਸਤਾਨ ਇੱਕ ਟੀਮ ਦੇ ਰੂਪ 'ਚ ਪਹੁੰਚ ਚੁੱਕੀ ਹੈ। ਹੁਣ ਜਿਵੇਂ ਹੀ ਟੀਮ ਇੰਡੀਆ ਨੇਪਾਲ ਨੂੰ ਹਰਾਉਂਦੀ ਹੈ, ਉਵੇਂ ਹੀ 10 ਸਤੰਬਰ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਇਕ ਹੋਰ ਮੈਚ ਦਾ ਫੈਸਲਾ ਹੋ ਜਾਵੇਗਾ।
ਹਾਲਾਂਕਿ ਫਾਈਨਲ ਨੂੰ ਲੈ ਕੇ ਫਿਲਹਾਲ ਕੁਝ ਨਹੀਂ ਕਿਹਾ ਜਾ ਸਕਦਾ ਪਰ ਇਹ ਲਗਭਗ ਤੈਅ ਹੈ ਕਿ ਦੋਵੇਂ ਸੁਪਰ-4 'ਚ ਇੱਕ ਵਾਰ ਫਿਰ ਭਿੜਨਗੇ।