IND vs AUS 4th Test: ਸੈਂਕੜਾ ਬਣਾਉਣ ਵਾਲੇ ਖਿਡਾਰੀਆਂ ਨੂੰ ਕਿੰਨੇ ਪੈਸੇ ਦਿੰਦਾ ਹੈ BCCI ?
ਨਿਤੀਸ਼ ਕੁਮਾਰ ਰੈਡੀ ਨੇ ਮੈਲਬੌਰਨ 'ਚ ਕਮਾਲ ਕਰ ਦਿੱਤਾ। ਉਸ ਨੇ ਭਾਰਤ ਲਈ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਸੈਂਕੜਾ ਲਗਾਇਆ। ਭਾਰਤ ਨੇ ਆਸਟ੍ਰੇਲੀਆ ਖ਼ਿਲਾਫ਼ ਚੌਥੇ ਟੈਸਟ ਦੀ ਪਹਿਲੀ ਪਾਰੀ ਵਿੱਚ 9 ਵਿਕਟਾਂ ਦੇ ਨੁਕਸਾਨ ਨਾਲ 358 ਦੌੜਾਂ ਬਣਾਈਆਂ। ਨਿਤੀਸ਼ ਨੂੰ ਇਸ ਸੈਂਕੜੇ ਲਈ ਇਨਾਮੀ ਰਾਸ਼ੀ ਮਿਲੇਗੀ।
Download ABP Live App and Watch All Latest Videos
View In Appਨਿਤੀਸ਼ ਨੇ ਟੀਮ ਇੰਡੀਆ ਲਈ ਉਸ ਸਮੇਂ ਸੈਂਕੜਾ ਲਗਾਇਆ ਜਦੋਂ ਉਸ ਨੂੰ ਸਭ ਤੋਂ ਵੱਧ ਦੌੜਾਂ ਦੀ ਲੋੜ ਸੀ। ਨਿਤੀਸ਼ ਨੇ ਤੀਜੇ ਦਿਨ ਦੀ ਖੇਡ ਖ਼ਤਮ ਹੋਣ ਤੱਕ ਅਜੇਤੂ 105 ਦੌੜਾਂ ਬਣਾਈਆਂ।
NDTV ਦੀ ਖਬਰ ਮੁਤਾਬਕ ਆਂਧਰਾ ਪ੍ਰਦੇਸ਼ ਕ੍ਰਿਕਟ ਸੰਘ ਨਿਤੀਸ਼ ਰੈੱਡੀ ਨੂੰ ਇਨਾਮੀ ਰਾਸ਼ੀ ਵਜੋਂ 25 ਲੱਖ ਰੁਪਏ ਦੇਵੇਗੀ।
ਇਸ ਦੇ ਨਾਲ ਹੀ ਨਿਤੀਸ਼ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਤੋਂ ਵੀ ਲੱਖਾਂ ਰੁਪਏ ਮਿਲਣ ਵਾਲੇ ਹਨ।
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਬੀਸੀਸੀਆਈ ਨਿਤੀਸ਼ ਰੈੱਡੀ ਨੂੰ ਸੈਂਕੜਾ ਲਗਾਉਣ ਲਈ 5 ਲੱਖ ਰੁਪਏ ਦੇਵੇਗੀ। ਇਹ ਪੈਸਾ ਮੈਚ ਫੀਸ ਤੋਂ ਵੱਖਰਾ ਹੋਵੇਗਾ।
ਰਿਪੋਰਟਾਂ ਦੇ ਅਨੁਸਾਰ, ਬੀਸੀਸੀਆਈ ਖਿਡਾਰੀਆਂ ਨੂੰ ਟੈਸਟ ਵਿੱਚ ਸੈਂਕੜਾ ਲਗਾਉਣ ਲਈ 5 ਲੱਖ ਰੁਪਏ ਅਤੇ ਦੋਹਰਾ ਸੈਂਕੜਾ ਲਗਾਉਣ ਲਈ 10 ਲੱਖ ਰੁਪਏ ਦਿੰਦਾ ਹੈ।