ਟੀਮ ਇੰਡੀਆ ਦੇ ਖਿਡਾਰੀਆਂ 'ਤੇ ਬਣੀਆਂ ਇਹ ਬਾਲੀਵੁੱਡ ਫਿਲਮਾਂ, ਦੇਖੋ ਕਿਸ ਨੇ ਕੀਤੀ ਸਭ ਤੋਂ ਵੱਧ ਕਮਾਈ
ਭਾਰਤੀ ਕ੍ਰਿਕਟ 'ਤੇ ਬਾਲੀਵੁੱਡ 'ਚ ਕਈ ਫਿਲਮਾਂ ਬਣ ਚੁੱਕੀਆਂ ਹਨ। ਪਰ ਇਨ੍ਹਾਂ ਵਿੱਚੋਂ ਕੁਝ ਹੀ ਸਫ਼ਲ ਹੋਏ ਹਨ। ਦਸੰਬਰ 2021 ਵਿੱਚ, ਫਿਲਮ 83 ਵਿਸ਼ਵ ਕੱਪ 1983 ਦੇ ਸਬੰਧ ਵਿੱਚ ਬਣਾਈ ਗਈ ਸੀ। ਇਹ ਫਿਲਮ ਕਪਿਲ ਦੇਵ ਨੂੰ ਕੇਂਦਰ ਵਿੱਚ ਰੱਖ ਕੇ ਬਣਾਈ ਗਈ ਸੀ। ਇਸ 'ਚ ਰਣਵੀਰ ਸਿੰਘ ਨੇ ਮੁੱਖ ਭੂਮਿਕਾ ਨਿਭਾਈ ਹੈ। ਕਬੀਰ ਖਾਨ ਦੇ ਨਿਰਦੇਸ਼ਨ ਹੇਠ ਬਣੀ ਇਸ ਫਿਲਮ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਇਸ ਦਾ ਬਜਟ 120 ਕਰੋੜ ਰੁਪਏ ਸੀ। ਇਸ ਫਿਲਮ ਨੇ ਦੁਨੀਆ ਭਰ ਵਿੱਚ ਮਾਰਚ 2022 ਤੱਕ 193 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਸੀ।
Download ABP Live App and Watch All Latest Videos
View In Appਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਾਬਕਾ ਕਪਤਾਨ ਮਿਤਾਲੀ ਰਾਜ 'ਤੇ ਵੀ ਬਾਇਓਪਿਕ ਬਣੀ ਸੀ। ਇਸ ਵਿੱਚ ਤਾਪਸੀ ਪੰਨੂ ਨੇ ਮੁੱਖ ਭੂਮਿਕਾ ਨਿਭਾਈ ਹੈ। ਫਿਲਮ ਦਾ ਬਜਟ 48 ਕਰੋੜ ਰੁਪਏ ਸੀ। ਪਰ ਇਹ ਫਿਲਮ ਬਾਕਸ ਆਫਿਸ 'ਤੇ ਕੁਝ ਖਾਸ ਕਮਾਲ ਨਹੀਂ ਕਰ ਸਕੀ। ਇਕ ਵੈੱਬਸਾਈਟ ਮੁਤਾਬਕ ਫਿਲਮ ਨੇ ਕਰੀਬ 3 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਫਿਲਮ ਆਪਣੀ ਲਾਗਤ ਵੀ ਵਸੂਲ ਨਹੀਂ ਕਰ ਸਕੀ।
ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ ਮੁਹੰਮਦ ਅਜ਼ਹਰੂਦੀਨ 'ਤੇ ਵੀ ਫਿਲਮ ਬਣੀ ਹੈ। ਫਿਲਮ ਅਜ਼ਹਰ ਵਿੱਚ ਇਮਰਾਨ ਹਾਸ਼ਮੀ ਨੇ ਮੁੱਖ ਭੂਮਿਕਾ ਨਿਭਾਈ ਸੀ। ਇਸ ਫਿਲਮ ਦਾ ਬਜਟ 40 ਕਰੋੜ ਸੀ। ਪਰ ਇਹ ਫਿਲਮ ਵੀ ਬਾਕਸ ਆਫਿਸ 'ਤੇ ਕਮਾਲ ਨਹੀਂ ਕਰ ਸਕੀ। ਇਸ ਦਾ ਵਿਸ਼ਵ ਪੱਧਰ 'ਤੇ ਕੁਲੈਕਸ਼ਨ 52 ਕਰੋੜ ਰੁਪਏ ਸੀ।
ਕ੍ਰਿਕਟ ਦੇ ਭਗਵਾਨ ਸਚਿਨ ਤੇਂਦੁਲਕਰ 'ਤੇ ਵੀ ਫਿਲਮ ਬਣ ਚੁੱਕੀ ਹੈ। ਪਰ ਇਹ ਇੱਕ ਦਸਤਾਵੇਜ਼ੀ ਫਿਲਮ ਵਾਂਗ ਸੀ। ਇਸ ਫਿਲਮ ਨੇ ਕਰੀਬ 77 ਕਰੋੜ ਦੀ ਕਮਾਈ ਕੀਤੀ ਸੀ। ਜਦਕਿ ਇਸ ਦਾ ਬਜਟ 35 ਕਰੋੜ ਰੁਪਏ ਸੀ।
ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਜੀਵਨ 'ਤੇ ਆਧਾਰਿਤ ਫਿਲਮ 'ਐੱਮ.ਐੱਸ. ਧੋਨੀ ਅਨਟੋਲਡ ਸਟੋਰੀ' ਕ੍ਰਿਕਟ 'ਤੇ ਬਣੀ ਸਭ ਤੋਂ ਸਫਲ ਫਿਲਮਾਂ 'ਚੋਂ ਇਕ ਹੈ। ਇਸ ਫਿਲਮ ਨੂੰ ਦਰਸ਼ਕਾਂ ਨੇ ਕਾਫੀ ਪਿਆਰ ਦਿੱਤਾ ਸੀ। ਧੋਨੀ ਦੀ ਫਿਲਮ ਨੇ 216 ਕਰੋੜ ਦੀ ਕਮਾਈ ਕੀਤੀ ਸੀ। ਇਸ ਫਿਲਮ ਦਾ ਬਜਟ 104 ਕਰੋੜ ਰੁਪਏ ਸੀ।
ਇਸ ਫਿਲਮ 'ਚ ਸੁਸ਼ਾਂਤ ਸਿੰਘ ਰਾਜਪੂਤ ਨੇ ਮੁੱਖ ਭੂਮਿਕਾ ਨਿਭਾਈ ਹੈ। ਉਹ ਧੋਨੀ ਦੀ ਭੂਮਿਕਾ 'ਚ ਸਨ। ਜਦਕਿ ਬਾਲੀਵੁੱਡ ਅਦਾਕਾਰਾ ਕਿਆਰਾ ਅਡਵਾਨੀ ਨੇ ਸਾਕਸ਼ੀ ਸਿੰਘ ਧੋਨੀ ਦਾ ਕਿਰਦਾਰ ਨਿਭਾਇਆ ਹੈ।