Photos: ਪਾਕਿਸਤਾਨ ਦੇ ਇਹ ਤਿੰਨ ਖਿਡਾਰੀ ਭਾਰਤ ਲਈ ਖੜ੍ਹੀ ਕਰ ਸਕਦੇ ਮੁਸ਼ਕਿਲ, ਏਸ਼ੀਆ ਕੱਪ 'ਚ ਸਾਬਤ ਹੋ ਸਕਦੇ ਗੇਮ ਚੇਂਜਰ
ਏਸ਼ੀਆ ਕੱਪ 2023 ਦਾ ਪਹਿਲਾ ਮੈਚ ਪਾਕਿਸਤਾਨ ਅਤੇ ਨੇਪਾਲ ਵਿਚਾਲੇ ਖੇਡਿਆ ਜਾਵੇਗਾ। ਪਾਕਿਸਤਾਨ ਨੇ ਹਾਲ ਹੀ 'ਚ ਅਫਗਾਨਿਸਤਾਨ ਨੂੰ ਵਨਡੇ ਸੀਰੀਜ਼ 'ਚ ਹਰਾਇਆ ਹੈ। ਦੂਜੇ ਪਾਸੇ, ਨੇਪਾਲ ਨੇ ਏਸੀਸੀ ਪੁਰਸ਼ ਪ੍ਰੀਮੀਅਰ ਕੱਪ ਵਿੱਚ ਜਿੱਤ ਹਾਸਲ ਕੀਤੀ ਸੀ। ਪਰ ਨੇਪਾਲ ਲਈ ਪਾਕਿਸਤਾਨ ਨਾਲ ਮੁਕਾਬਲਾ ਕਰਨਾ ਸੌਖਾ ਨਹੀਂ ਹੋਵੇਗਾ। ਪਾਕਿਸਤਾਨ ਦਾ ਦੂਜਾ ਮੈਚ ਭਾਰਤ ਨਾਲ ਹੈ। ਪਾਕਿਸਤਾਨ ਦੇ 3 ਖਿਡਾਰੀ ਭਾਰਤ ਲਈ ਸਭ ਤੋਂ ਵੱਡਾ ਖ਼ਤਰਾ ਸਾਬਤ ਹੋ ਸਕਦੇ ਹਨ। ਕਪਤਾਨ ਬਾਬਰ ਆਜ਼ਮ, ਇਮਾਮ-ਉਲ-ਹੱਕ ਅਤੇ ਸ਼ਾਹੀਨ ਅਫਰੀਦੀ ਟੀਮ ਇੰਡੀਆ ਲਈ ਮੁਸ਼ਕਲ ਖੜ੍ਹੀ ਕਰ ਸਕਦੇ ਹਨ।
Download ABP Live App and Watch All Latest Videos
View In Appਇਮਾਮ ਨੇ ਕਈ ਮੌਕਿਆਂ 'ਤੇ ਪਾਕਿਸਤਾਨ ਲਈ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਨੇ ਹੁਣ ਤੱਕ ਖੇਡੇ ਗਏ 62 ਵਨਡੇ ਮੈਚਾਂ 'ਚ 2884 ਦੌੜਾਂ ਬਣਾਈਆਂ ਹਨ। ਉਨ੍ਹਾਂ ਨੇ 9 ਸੈਂਕੜੇ ਅਤੇ 18 ਅਰਧ ਸੈਂਕੜੇ ਲਗਾਏ ਹਨ। ਇਮਾਮ ਨੇ ਹਾਲ ਹੀ 'ਚ ਅਫਗਾਨਿਸਤਾਨ ਖਿਲਾਫ ਮੈਚ 'ਚ 91 ਦੌੜਾਂ ਦੀ ਪਾਰੀ ਖੇਡੀ ਸੀ। ਉਨ੍ਹਾਂ ਨੇ ਲਗਾਤਾਰ ਦੋ ਅਰਧ ਸੈਂਕੜੇ ਲਗਾਏ। ਇਮਾਮ ਭਾਰਤ ਦੇ ਖਿਲਾਫ ਜ਼ਬਰਦਸਤ ਪ੍ਰਦਰਸ਼ਨ ਦੇ ਸਕਦਾ ਹੈ।
ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਏਸ਼ੀਆ ਕੱਪ 'ਚ ਵਿਰੋਧੀ ਟੀਮਾਂ ਲਈ ਸਭ ਤੋਂ ਵੱਡਾ ਖ਼ਤਰਾ ਹਨ। ਉਹ ਵਿਸਫੋਟਕ ਬੱਲੇਬਾਜ਼ੀ ਵਿੱਚ ਮੁਹਾਰਤ ਰੱਖਦੇ ਹਨ। ਬਾਬਰ ਨੇ 103 ਵਨਡੇ ਮੈਚਾਂ 'ਚ 5202 ਦੌੜਾਂ ਬਣਾਈਆਂ ਹਨ। ਬਾਬਰ ਨੇ ਇਸ ਦੌਰਾਨ 18 ਸੈਂਕੜੇ ਅਤੇ 28 ਅਰਧ ਸੈਂਕੜੇ ਲਗਾਏ ਹਨ। ਉਨ੍ਹਾਂ ਦਾ ਸਰਵੋਤਮ ਸਕੋਰ 158 ਦੌੜਾਂ ਰਿਹਾ ਹੈ।
ਤਜਰਬੇਕਾਰ ਤੇਜ਼ ਗੇਂਦਬਾਜ਼ ਸ਼ਾਹੀਨ ਅਫਰੀਦੀ ਪਾਕਿਸਤਾਨ ਦੀ ਵੱਡੀ ਤਾਕਤ ਹੈ। ਉਨ੍ਹਾਂ ਨੇ 39 ਵਨਡੇ ਮੈਚਾਂ 'ਚ 76 ਵਿਕਟਾਂ ਲਈਆਂ ਹਨ। ਕਿਸੇ ਵੀ ਬੱਲੇਬਾਜ਼ ਲਈ ਸ਼ਾਹੀਨ ਦੀ ਗਤੀ ਤੋਂ ਅੱਗੇ ਰਹਿਣਾ ਆਸਾਨ ਨਹੀਂ ਹੋਵੇਗਾ। ਉਹ ਦੋ ਵਾਰ ਪੰਜ-ਪੰਜ ਵਿਕਟਾਂ ਲੈ ਚੁੱਕੇ ਹਨ।
ਸ਼ਾਹੀਨ ਫਾਰਮ 'ਚ ਚੱਲ ਰਹੇ ਹਨ। ਉਨ੍ਹਾਂ ਨੇ ਹਾਲ ਹੀ 'ਚ ਅਫਗਾਨਿਸਤਾਨ ਖਿਲਾਫ ਵਨਡੇ ਸੀਰੀਜ਼ 'ਚ ਚੰਗੀ ਗੇਂਦਬਾਜ਼ੀ ਕੀਤੀ ਸੀ। ਸ਼ਾਹੀ ਨੇ ਪਹਿਲੇ ਮੈਚ ਵਿੱਚ 9 ਦੌੜਾਂ ਦੇ ਕੇ 2 ਵਿਕਟਾਂ ਲਈਆਂ ਸਨ। ਦੂਜੇ ਮੈਚ ਵਿੱਚ 58 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਇਸ ਦੇ ਨਾਲ ਹੀ ਤੀਜੇ ਮੈਚ ਵਿੱਚ ਵੀ ਦੋ ਵਿਕਟਾਂ ਲਈਆਂ।