Asia Cup 2023: ਟੀਮ ਇੰਡੀਆ ਨੇ ਏਸ਼ੀਆ ਕੱਪ ਦਾ ਖਿਤਾਬ ਸਭ ਤੋਂ ਵੱਧ ਕੀਤਾ ਆਪਣੇ ਨਾਂਅ, ਜਾਣੋ ਕਿਸਨੇ ਤੋੜੇ ਰਿਕਾਰਡ
ਏਸ਼ੀਆ ਕੱਪ 2023 ਦੇ ਸ਼ੈਡਿਊਲ ਦਾ ਐਲਾਨ ਜਲਦ ਹੀ ਹੋ ਸਕਦਾ ਹੈ। ਇਸ ਵਾਰ ਇਹ ਟੂਰਨਾਮੈਂਟ 31 ਅਗਸਤ ਤੋਂ ਸ਼ੁਰੂ ਹੋਣਾ ਹੈ। ਕ੍ਰਿਕਇੰਫੋ ਦੀ ਇਕ ਖਬਰ ਮੁਤਾਬਕ ਟੂਰਨਾਮੈਂਟ 'ਚ 2 ਸਤੰਬਰ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਖੇਡਿਆ ਜਾਵੇਗਾ। ਇਹ ਮੈਚ ਸ੍ਰੀਲੰਕਾ ਦੇ ਕੈਂਡੀ ਵਿੱਚ ਹੋਵੇਗਾ। ਭਾਰਤ ਦਾ ਟੂਰਨਾਮੈਂਟ ਵਿੱਚ ਹੁਣ ਤੱਕ ਦਾ ਰਿਕਾਰਡ ਚੰਗਾ ਰਿਹਾ ਹੈ।
Download ABP Live App and Watch All Latest Videos
View In Appਏਸ਼ੀਆ ਦੀਆਂ ਸਭ ਤੋਂ ਸਫਲ ਟੀਮਾਂ ਦੀ ਸੂਚੀ 'ਤੇ ਨਜ਼ਰ ਮਾਰੀਏ ਤਾਂ ਟੀਮ ਇੰਡੀਆ ਪਹਿਲੇ ਨੰਬਰ 'ਤੇ ਹੈ। ਭਾਰਤੀ ਟੀਮ 7 ਵਾਰ ਚੈਂਪੀਅਨ ਬਣੀ ਹੈ। ਅਤੇ ਸ਼੍ਰੀਲੰਕਾ ਨੇ 6 ਵਾਰ ਖਿਤਾਬ ਜਿੱਤਿਆ ਹੈ। ਟੀਮ ਇੰਡੀਆ ਦਾ ਟੂਰਨਾਮੈਂਟ 'ਚ ਸ਼ਾਨਦਾਰ ਰਿਕਾਰਡ ਹੈ।
ਭਾਰਤ ਨੇ 1984 'ਚ ਪਹਿਲੀ ਵਾਰ ਖਿਤਾਬ 'ਤੇ ਕਬਜ਼ਾ ਕੀਤਾ ਸੀ। ਇਸ ਤੋਂ ਬਾਅਦ ਉਸ ਨੇ 1988, 1990 ਅਤੇ 1995 ਵਿੱਚ ਲਗਾਤਾਰ ਤਿੰਨ ਵਾਰ ਜਿੱਤ ਦਰਜ ਕੀਤੀ। ਭਾਰਤੀ ਟੀਮ 2016 ਅਤੇ 2018 ਵਿੱਚ ਵੀ ਚੈਂਪੀਅਨ ਰਹਿ ਚੁੱਕੀ ਹੈ।
ਏਸ਼ੀਆ ਕੱਪ (ਓਡੀਆਈ ਫਾਰਮੈਟ) ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਮੌਜੂਦਾ ਖਿਡਾਰੀਆਂ ਦੀ ਸੂਚੀ 'ਤੇ ਨਜ਼ਰ ਮਾਰੀਏ ਤਾਂ ਰੋਹਿਤ ਸ਼ਰਮਾ ਸਿਖਰ 'ਤੇ ਹੈ। ਰੋਹਿਤ ਨੇ 22 ਮੈਚਾਂ 'ਚ 745 ਦੌੜਾਂ ਬਣਾਈਆਂ ਹਨ।
ਉਨ੍ਹਾਂ ਨੇ ਟੂਰਨਾਮੈਂਟ 'ਚ 1 ਸੈਂਕੜਾ ਅਤੇ 6 ਅਰਧ ਸੈਂਕੜੇ ਲਗਾਏ ਹਨ। ਉਸ ਦਾ ਸਰਵੋਤਮ ਸਕੋਰ ਨਾਬਾਦ 111 ਰਿਹਾ। ਭਾਰਤੀ ਖਿਡਾਰੀਆਂ ਦੀ ਸਮੁੱਚੀ ਸੂਚੀ ਵਿੱਚ ਸਚਿਨ ਤੇਂਦੁਲਕਰ ਸਿਖਰ 'ਤੇ ਹਨ। ਸਚਿਨ ਨੇ 971 ਦੌੜਾਂ ਬਣਾਈਆਂ ਹਨ।
ਭਾਰਤ ਦੇ ਦਿੱਗਜ ਖਿਡਾਰੀ ਵਿਰਾਟ ਕੋਹਲੀ ਦੀ ਗੱਲ ਕਰੀਏ ਤਾਂ ਉਸ ਨੇ ਵਨਡੇ ਏਸ਼ੀਆ ਕੱਪ ਦੇ 11 ਮੈਚਾਂ 'ਚ 613 ਦੌੜਾਂ ਬਣਾਈਆਂ ਹਨ। ਉਨ੍ਹਾਂ ਨੇ ਇਸ ਫਾਰਮੈਟ 'ਚ 3 ਸੈਂਕੜੇ ਅਤੇ ਇਕ ਅਰਧ ਸੈਂਕੜਾ ਲਗਾਇਆ ਹੈ। ਏਸ਼ੀਆ ਕੱਪ 'ਚ ਕੋਹਲੀ ਦਾ ਸਰਵੋਤਮ ਸਕੋਰ 183 ਦੌੜਾਂ ਰਿਹਾ ਹੈ।
ਦੱਸ ਦੇਈਏ ਕਿ ਇਸ ਵਾਰ ਏਸ਼ੀਆ ਕੱਪ ਪਾਕਿਸਤਾਨ ਅਤੇ ਸ਼੍ਰੀਲੰਕਾ ਵਿੱਚ ਖੇਡਿਆ ਜਾਵੇਗਾ। ਇਸ ਨੂੰ ਹਾਈਬ੍ਰਿਡ ਮਾਡਲ ਦੇ ਤਹਿਤ ਆਯੋਜਿਤ ਕੀਤਾ ਜਾਵੇਗਾ। ਟੂਰਨਾਮੈਂਟ ਦਾ ਪਹਿਲਾ ਮੈਚ 31 ਅਗਸਤ ਅਤੇ ਫਾਈਨਲ ਮੈਚ 17 ਸਤੰਬਰ ਨੂੰ ਖੇਡਿਆ ਜਾਵੇਗਾ।