David Warner: ਟੈਸਟ ਸੰਨਿਆਸ ਤੋਂ ਬਾਅਦ ਭਾਵੁਕ ਹੋਏ ਡੇਵਿਡ ਵਾਰਨਰ, ਸ਼ੇਅਰ ਕਰ ਦਿੱਤੀ ਇਹ ਪੋਸਟ

ਡੇਵਿਡ ਵਾਰਨਰ ਨੇ ਸਿਡਨੀ ਦੇ ਕ੍ਰਿਕਟ ਮੈਦਾਨ 'ਤੇ ਪਾਕਿਸਤਾਨ ਦੇ ਖਿਲਾਫ ਆਪਣੇ ਕਰੀਅਰ ਦਾ ਆਖਰੀ ਟੈਸਟ ਖੇਡਿਆ। ਵਾਰਨਰ ਨੇ ਆਪਣੇ ਕਰੀਅਰ ਦੇ ਆਖਰੀ ਟੈਸਟ ਦੀਆਂ ਦੋਵੇਂ ਪਾਰੀਆਂ ਵਿੱਚ ਕ੍ਰਮਵਾਰ 34 ਅਤੇ 57 ਦੌੜਾਂ ਬਣਾਈਆਂ।
Download ABP Live App and Watch All Latest Videos
View In App
ਆਪਣੇ ਕਰੀਅਰ ਦੇ ਆਖਰੀ ਟੈਸਟ ਤੋਂ ਬਾਅਦ ਵਾਰਨਰ ਨੇ ਆਪਣੇ ਪਰਿਵਾਰ ਬਾਰੇ ਭਾਵੁਕ ਗੱਲਾਂ ਕਹੀਆਂ। ਆਸਟ੍ਰੇਲੀਆਈ ਖਿਡਾਰੀ ਨੇ ਆਪਣੇ ਭਰਾ ਅਤੇ ਪਤਨੀ ਬਾਰੇ ਗੱਲ ਕੀਤੀ।

ਆਖਰੀ ਟੈਸਟ ਤੋਂ ਬਾਅਦ ਵਾਰਨਰ ਨੇ ਕਿਹਾ, ਪਰਿਵਾਰ ਜ਼ਿੰਦਗੀ ਦਾ ਅਹਿਮ ਹਿੱਸਾ ਹੈ। ਤੁਸੀਂ ਉਨ੍ਹਾਂ ਦੇ ਬਿਨ੍ਹਾਂ ਉਹ ਨਹੀਂ ਕਰ ਸਕਦੇ ਜੋ ਤੁਸੀਂ ਕਰਦੇ ਹੋ। ਮੈਂ ਆਪਣੇ ਮਾਤਾ-ਪਿਤਾ ਨੂੰ ਮੇਰੀ ਬੇਹਤਰੀਨ ਪਰਵਰਿਸ਼ ਦਾ ਕ੍ਰੈਡਿਟ ਦਿੰਦਾ ਹਾਂ।
ਆਸਟ੍ਰੇਲੀਆਈ ਬੱਲੇਬਾਜ਼ ਨੇ ਆਪਣੇ ਭਰਾ ਬਾਰੇ ਕਿਹਾ, ਇਸ ਦਾ ਸਿਹਰਾ ਮੇਰੇ ਭਰਾ ਨੂੰ ਵੀ ਜਾਂਦਾ ਹੈ, ਜਿਸ ਦੇ ਨਕਸ਼ੇ-ਕਦਮਾਂ 'ਤੇ ਮੈਂ ਚੱਲਿਆ।
ਇਸ ਤੋਂ ਬਾਅਦ ਆਪਣੀ ਪਤਨੀ ਬਾਰੇ ਗੱਲ ਕਰਦੇ ਹੋਏ ਵਾਰਨਰ ਨੇ ਕਿਹਾ, ਫਿਰ ਕੈਂਡਿਸ ਮੇਰੀ ਜ਼ਿੰਦਗੀ 'ਚ ਆਈ ਅਤੇ ਉਸ ਨੇ ਮੈਨੂੰ ਰਸਤੇ 'ਤੇ ਖੜ੍ਹਾ ਕੀਤਾ। ਸਾਡਾ ਇਕ ਖੂਬਸੂਰਤ ਪਰਿਵਾਰ ਹੈ। ਮੈਂ ਉਨ੍ਹਾਂ ਨਾਲ ਹਰ ਪਲ ਦਾ ਆਨੰਦ ਮਾਣਦਾ ਹਾਂ। ਮੈਂ ਉਸ ਨੂੰ ਆਖਰੀ ਪਲ ਤੱਕ ਪਿਆਰ ਕਰਦਾ ਰਹਾਂਗਾ।
ਉਸ ਨੇ ਕਿਹਾ, ਹੁਣ ਮੈਂ ਜ਼ਿਆਦਾ ਕੁਝ ਨਹੀਂ ਕਹਿ ਸਕਾਂਗਾ ਕਿਉਂਕਿ ਮੈਂ ਭਾਵੁਕ ਹੋ ਰਿਹਾ ਹਾਂ। ਕੈਂਡਿਸ ਤੁਹਾਡਾ ਧੰਨਵਾਦ। ਮੇਰੇ ਲਈ ਤੁਸੀਂ ਮੇਰੀ ਦੁਨੀਆ ਹੋ।