ਕ੍ਰਿਕਟ ਵਿਸ਼ਵ ਕੱਪ ਇਤਿਹਾਸ ਦੇ 5 ਅਜਿਹੇ ਰਿਕਾਰਡ, ਜੋ ਇਸ ਵਾਰ ਵੀ ਨਹੀਂ ਟੁੱਟਣਗੇ !
ਇੱਕ ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਸਾਬਕਾ ਭਾਰਤੀ ਬੱਲੇਬਾਜ਼ ਸਚਿਨ ਤੇਂਦੁਲਕਰ ਦੇ ਨਾਮ ਹੈ। ਸਚਿਨ ਤੇਂਦੁਲਕਰ ਨੇ ਵਿਸ਼ਵ ਕੱਪ 2003 ਦੇ 11 ਮੈਚਾਂ ਵਿੱਚ 673 ਦੌੜਾਂ ਬਣਾਈਆਂ ਸਨ। ਇਸ ਦੇ ਨਾਲ ਹੀ ਇਸ ਸੂਚੀ 'ਚ ਆਸਟ੍ਰੇਲੀਆ ਦੇ ਮੈਥਿਊ ਹੇਡਨ ਦੂਜੇ ਸਥਾਨ 'ਤੇ ਹਨ। ਮੈਥਿਊ ਹੇਡਨ ਨੇ ਵਿਸ਼ਵ ਕੱਪ 2007 ਵਿੱਚ 659 ਦੌੜਾਂ ਬਣਾਈਆਂ ਸਨ।
Download ABP Live App and Watch All Latest Videos
View In Appਵਨਡੇ ਵਿਸ਼ਵ ਕੱਪ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ਾਂ ਦੀ ਸੂਚੀ ਵਿੱਚ ਆਸਟਰੇਲੀਆ ਦੇ ਸਾਬਕਾ ਦਿੱਗਜ ਖਿਡਾਰੀ ਗਲੇਨ ਮੈਕਗ੍ਰਾ ਸਿਖਰ ਉੱਤੇ ਹਨ। ਗਲੇਨ ਮੈਕਗ੍ਰਾ ਦੇ ਨਾਂ ਵਿਸ਼ਵ ਕੱਪ 'ਚ 71 ਵਿਕਟਾਂ ਹਨ। ਜਦਕਿ ਇਸ ਸੂਚੀ 'ਚ ਦੂਜੇ, ਤੀਜੇ ਅਤੇ ਚੌਥੇ ਸਥਾਨ 'ਤੇ ਕ੍ਰਮਵਾਰ ਮੁਥੱਈਆ ਮੁਰਲੀਧਰਨ, ਵਸੀਮ ਅਕਰਮ ਅਤੇ ਚਮਿੰਡਾ ਵਾਸ ਕਾਬਜ਼ ਹਨ।
ਆਸਟ੍ਰੇਲੀਆ ਨੇ 2003 ਵਨਡੇ ਵਿਸ਼ਵ ਕੱਪ ਜਿੱਤਿਆ ਸੀ। ਆਸਟ੍ਰੇਲੀਆਈ ਟੀਮ ਨੇ ਇਸ ਵਿਸ਼ਵ ਕੱਪ 'ਚ 11 ਮੈਚ ਖੇਡੇ ਹਨ। ਰਿਕੀ ਪੋਂਟਿੰਗ ਦੀ ਅਗਵਾਈ ਵਾਲੀ ਟੀਮ ਨੇ ਆਪਣੇ ਸਾਰੇ 11 ਮੈਚ ਜਿੱਤੇ। ਇਸ ਤਰ੍ਹਾਂ ਆਸਟਰੇਲੀਆ ਨੇ ਬਿਨਾਂ ਕੋਈ ਮੈਚ ਗੁਆਏ ਵਿਸ਼ਵ ਕੱਪ ਜਿੱਤ ਲਿਆ।
ਪਹਿਲਾ ਵਨਡੇ ਵਿਸ਼ਵ ਕੱਪ 1975 ਵਿੱਚ ਖੇਡਿਆ ਗਿਆ ਸੀ। ਇਸ ਵਿਸ਼ਵ ਕੱਪ 'ਚ ਸੁਨੀਲ ਗਾਵਸਕਰ ਨੇ ਇੰਗਲੈਂਡ ਖਿਲਾਫ 174 ਗੇਂਦਾਂ 'ਤੇ ਅਜੇਤੂ 36 ਦੌੜਾਂ ਬਣਾਈਆਂ ਸਨ। ਇਹ ਕ੍ਰਿਕਟ ਇਤਿਹਾਸ ਦੀ ਸਭ ਤੋਂ ਹੌਲੀ ਪਾਰੀ ਹੈ। ਇਸ ਮੈਚ 'ਚ ਸੁਨੀਲ ਗਾਵਸਕਰ ਸਲਾਮੀ ਬੱਲੇਬਾਜ਼ ਦੇ ਤੌਰ 'ਤੇ ਆਏ ਅਤੇ 60 ਓਵਰਾਂ ਤੋਂ ਬਾਅਦ ਅਜੇਤੂ ਪਰਤੇ। ਪਰ ਉਹ ਸਿਰਫ਼ 36 ਦੌੜਾਂ ਹੀ ਬਣਾ ਸਕੇ।
ਇੱਕ ਰੋਜ਼ਾ ਵਿਸ਼ਵ ਕੱਪ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਛੱਕੇ ਮਾਰਨ ਦਾ ਰਿਕਾਰਡ ਵੈਸਟਇੰਡੀਜ਼ ਦੇ ਸਾਬਕਾ ਖਿਡਾਰੀ ਕ੍ਰਿਸ ਗੇਲ ਦੇ ਨਾਮ ਹੈ। ਵਿਸ਼ਵ ਕੱਪ ਦੇ ਮੈਚਾਂ ਵਿੱਚ ਕ੍ਰਿਸ ਗੇਲ ਨੇ ਸਭ ਤੋਂ ਵੱਧ 49 ਛੱਕੇ ਲਗਾਏ ਹਨ। ਇਸ ਦੇ ਨਾਲ ਹੀ ਇਸ ਸੂਚੀ 'ਚ ਏਬੀ ਡਿਵਿਲੀਅਰਸ, ਰਿਕੀ ਪੋਂਟਿੰਗ ਅਤੇ ਬ੍ਰੈਂਡਨ ਮੈਕੁਲਮ ਕ੍ਰਮਵਾਰ ਦੂਜੇ, ਤੀਜੇ ਅਤੇ ਚੌਥੇ ਸਥਾਨ 'ਤੇ ਹਨ।