Rohit Sharma ਦੇ ਨਾਂ ਦਰਜ ਹੋਇਆ ਇਤਿਹਾਸਕ ਰਿਕਾਰਡ
ਭਾਰਤ ਨੇ ਟੀ-20 ਵਿਸ਼ਵ ਕੱਪ 2022 ਦੇ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ ਹੈ। ਹੁਣ ਟੀਮ ਇੰਡੀਆ ਅਤੇ ਇੰਗਲੈਂਡ ਵਿਚਾਲੇ ਮੈਚ 10 ਨਵੰਬਰ ਨੂੰ ਖੇਡਿਆ ਜਾਵੇਗਾ। ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ ਨੇ ਐਤਵਾਰ ਨੂੰ ਮੈਲਬੋਰਨ 'ਚ ਜ਼ਿੰਬਾਬਵੇ ਨੂੰ 71 ਦੌੜਾਂ ਨਾਲ ਹਰਾਇਆ। ਇਸ ਮੈਚ ਵਿੱਚ ਜਿੱਤ ਦੇ ਨਾਲ ਹੀ ਰੋਹਿਤ ਦੇ ਨਾਮ ਇੱਕ ਇਤਿਹਾਸਕ ਰਿਕਾਰਡ ਦਰਜ ਹੋ ਗਿਆ। ਉਹ ਵਿਸ਼ਵ ਵਿੱਚ ਜਿੱਤੇ ਗਏ ਸਭ ਤੋਂ ਵੱਧ ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਹਿੱਸਾ ਲੈਣ ਵਾਲੇ ਖਿਡਾਰੀ ਬਣ ਗਏ ਹਨ।
Download ABP Live App and Watch All Latest Videos
View In Appਇਸ ਮਾਮਲੇ 'ਚ ਪਾਕਿਸਤਾਨ ਦੇ ਸਾਬਕਾ ਖਿਡਾਰੀ ਸ਼ੋਏਬ ਅਖਤਰ ਦੂਜੇ ਸਥਾਨ 'ਤੇ ਹਨ। ਉਸ ਨੇ ਪਾਕਿਸਤਾਨ ਲਈ ਖੇਡਦੇ ਹੋਏ ਬਤੌਰ ਖਿਡਾਰੀ 87 ਟੀ-20 ਅੰਤਰਰਾਸ਼ਟਰੀ ਮੈਚ ਜਿੱਤੇ ਹਨ।
ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਇਸ ਮਾਮਲੇ 'ਚ ਤੀਜੇ ਸਥਾਨ 'ਤੇ ਹਨ। ਕੋਹਲੀ 75 ਜਿੱਤੇ ਮੈਚਾਂ ਦਾ ਹਿੱਸਾ ਰਹੇ ਹਨ। ਜਦਕਿ ਪਾਕਿਸਤਾਨ ਦੇ ਮੁਹੰਮਦ ਹਫੀਜ਼ ਇਸ ਮਾਮਲੇ 'ਚ ਚੌਥੇ ਸਥਾਨ 'ਤੇ ਹਨ। ਉਹ 71 ਜਿੱਤੇ ਮੈਚਾਂ ਦਾ ਹਿੱਸਾ ਰਿਹਾ ਹੈ।
ਇਸ ਮਾਮਲੇ 'ਚ ਨਿਊਜ਼ੀਲੈਂਡ ਦੇ ਖਿਡਾਰੀ ਮਾਰਟਿਨ ਗੁਪਟਿਲ ਪੰਜਵੇਂ ਸਥਾਨ 'ਤੇ ਹਨ। ਉਹ ਨਿਊਜ਼ੀਲੈਂਡ ਲਈ ਖੇਡਦੇ ਹੋਏ 69 ਜਿੱਤੇ ਗਏ ਮੈਚਾਂ ਦਾ ਹਿੱਸਾ ਸੀ। (ਫੋਟੋ - ਟਵਿੱਟਰ)