In Pics: ਮੁਸਲਿਮ ਕੁੜੀ ਦੇ ਪਿਆਰ 'ਚ 'ਕਲੀਨ ਬੋਲਡ' ਹੋਏ ਸੀ ਅਜੀਤ ਅਗਰਕਰ, ਇਸ ਤਰ੍ਹਾਂ ਹੋਇਆ ਸੀ ਵਿਆਹ; ਕਾਫੀ ਦਿਲਚਸਪ ਹੈ BCCI ਦੇ ਨਵੇਂ ਮੁੱਖ ਚੋਣਕਾਰ ਦੀ ਪ੍ਰੇਮ ਕਹਾਣੀ
ਬੀਸੀਸੀਆਈ ਨੇ ਮੰਗਲਵਾਰ (4 ਜੁਲਾਈ) ਨੂੰ ਭਾਰਤੀ ਪੁਰਸ਼ ਟੀਮ ਦੇ ਨਵੇਂ ਮੁੱਖ ਚੋਣਕਾਰ ਦਾ ਐਲਾਨ ਕੀਤਾ। ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਅਜੀਤ ਅਗਰਕਰ ਨੂੰ ਟੀਮ ਇੰਡੀਆ ਦਾ ਨਵਾਂ ਮੁੱਖ ਚੋਣਕਾਰ ਬਣਾਇਆ ਗਿਆ ਹੈ। ਸਾਬਕਾ ਗੇਂਦਬਾਜ਼ ਦੀ ਨਿੱਜੀ ਜ਼ਿੰਦਗੀ ਬਹੁਤ ਦਿਲਚਸਪ ਹੈ। ਅਜੀਤ ਅਗਰਕਰ ਨੇ ਆਪਣੇ ਮੁਸਲਮਾਨ ਦੋਸਤ ਦੀ ਭੈਣ ਨਾਲ ਵਿਆਹ ਕੀਤਾ ਸੀ।
Download ABP Live App and Watch All Latest Videos
View In Appਅਜੀਤ ਅਗਰਕਰ ਦੀ ਪਤਨੀ ਦਾ ਨਾਂ ਫਾਤਿਮਾ ਹੈ, ਜੋ ਮੁਸਲਮਾਨ ਹੈ। ਅਗਰਕਰ ਨੇ 9 ਫਰਵਰੀ 2002 ਨੂੰ ਫਾਤਿਮਾ ਨਾਲ ਵਿਆਹ ਕੀਤਾ ਸੀ। ਦੋਹਾਂ ਨੂੰ ਵਿਆਹ ਲਈ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।
ਅਜੀਤ ਅਗਰਕਰ ਅਤੇ ਉਨ੍ਹਾਂ ਦੀ ਪਤਨੀ ਫਾਤਿਮਾ ਦੇ ਪਰਿਵਾਰਕ ਮੈਂਬਰ ਬਿਲਕੁਲ ਵੀ ਇਸ ਰਿਸ਼ਤੇ ਦੇ ਹੱਕ ਵਿੱਚ ਨਹੀਂ ਸਨ। ਹਾਲਾਂਕਿ ਇਸ ਤੋਂ ਬਾਅਦ ਵੀ ਅਗਰਕਰ ਅਤੇ ਫਾਤਿਮਾ ਨੇ ਦੁਨੀਆ ਦੀਆਂ ਗੱਲਾਂ ਵੱਖ ਰੱਖ ਕੇ ਵਿਆਹ ਕਰ ਲਿਆ ਅਤੇ ਹਮੇਸ਼ਾ ਲਈ ਇੱਕ ਦੂਜੇ ਬਣ ਗਏ।
ਫਾਤਿਮਾ ਅਗਰਕਰ ਦੇ ਦੋਸਤ ਦੀ ਭੈਣ ਸੀ। ਮੀਡੀਆ ਰਿਪੋਰਟਾਂ ਮੁਤਾਬਕ ਫਾਤਿਮਾ ਆਪਣੇ ਭਰਾ ਨਾਲ ਅਗਰਕਰ ਨੂੰ ਮਿਲਣ ਜਾਂਦੀ ਸੀ।
ਅਜੀਤ ਅਗਰਕਰ ਅਤੇ ਫਾਤਿਮਾ ਦੀ ਪਹਿਲੀ ਮੁਲਾਕਾਤ 1999 ਵਿੱਚ ਹੋਈ ਸੀ। ਇਸ ਮੁਲਾਕਾਤ ਤੋਂ ਬਾਅਦ ਦੋਵੇਂ ਦੋਸਤ ਬਣ ਗਏ ਅਤੇ ਹੌਲੀ-ਹੌਲੀ ਇਹ ਦੋਸਤੀ ਪਿਆਰ 'ਚ ਬਦਲ ਗਈ।
ਦੱਸ ਦੇਈਏ ਕਿ ਅਜੀਤ ਅਗਰਕਰ ਅਤੇ ਫਾਤਿਮਾ ਇੱਕ ਬੇਟੇ ਦੇ ਮਾਤਾ-ਪਿਤਾ ਹਨ। ਪੁੱਤਰ ਦਾ ਨਾਂ ਰਾਜ ਹੈ। ਅਗਰਕਰ ਦੇ ਅੰਤਰਰਾਸ਼ਟਰੀ ਕਰੀਅਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ 26 ਟੈਸਟ, 191 ਵਨਡੇ ਅਤੇ 4 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ।