IPL ‘ਚ ਵਿਰਾਟ ਕੋਹਲੀ ਦਾ ਕੋਈ ਮੁਕਾਬਲਾ ਨਹੀਂ! ਪਰ ਇਹ ਬੱਲੇਬਾਜ਼ ਵੀ ਨਹੀਂ ਕਿਸੇ ਤੋਂ ਘੱਟ, ਜਾਣੋ ਕੀ ਕਹਿੰਦੇ ਨੇ ਆਂਕੜੇ
ਇੱਕ ਸੀਜ਼ਨ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ 'ਚ ਵਿਰਾਟ ਕੋਹਲੀ ਚੋਟੀ 'ਤੇ ਹਨ। ਵਿਰਾਟ ਕੋਹਲੀ ਨੇ IPL 2008 'ਚ 973 ਦੌੜਾਂ ਬਣਾਈਆਂ ਸਨ। ਹੁਣ ਤੱਕ ਕੋਈ ਹੋਰ ਬੱਲੇਬਾਜ਼ ਵਿਰਾਟ ਕੋਹਲੀ ਦੇ ਰਿਕਾਰਡ ਦੇ ਨੇੜੇ ਨਹੀਂ ਪਹੁੰਚ ਸਕਿਆ ਹੈ।
Download ABP Live App and Watch All Latest Videos
View In Appਇਸ ਦੇ ਨਾਲ ਹੀ ਇਸ ਸੂਚੀ 'ਚ ਵਿਰਾਟ ਕੋਹਲੀ ਤੋਂ ਬਾਅਦ ਸ਼ੁਭਮਨ ਗਿੱਲ ਦੂਜੇ ਸਥਾਨ 'ਤੇ ਹਨ। ਗੁਜਰਾਤ ਟਾਈਟਨਸ ਦੇ ਕਪਤਾਨ ਸ਼ੁਭਮਨ ਗਿੱਲ ਨੇ IPL 2023 ਵਿੱਚ 890 ਦੌੜਾਂ ਬਣਾਈਆਂ ਸਨ।
ਵਿਰਾਟ ਕੋਹਲੀ ਅਤੇ ਸ਼ੁਭਮਨ ਗਿੱਲ ਤੋਂ ਬਾਅਦ ਰਾਜਸਥਾਨ ਰਾਇਲਜ਼ ਦੇ ਜੋਸ ਬਟਲਰ ਤੀਜੇ ਸਥਾਨ 'ਤੇ ਹਨ। ਜੋਸ ਬਟਲਰ ਨੇ IPL 2023 'ਚ 863 ਦੌੜਾਂ ਬਣਾਈਆਂ ਸਨ। ਇਸ ਤਰ੍ਹਾਂ ਇਕ ਸੀਜ਼ਨ 'ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ 'ਚ ਜੋਸ ਬਟਲਰ ਤੀਜੇ ਸਥਾਨ 'ਤੇ ਹਨ।
ਕੇਨ ਵਿਲੀਅਮਸਨ ਨੇ ਆਈਪੀਐਲ 2018 ਵਿੱਚ 735 ਦੌੜਾਂ ਬਣਾਈਆਂ ਸਨ। ਇਹ ਆਈਪੀਐਲ ਇਤਿਹਾਸ ਵਿੱਚ ਇੱਕ ਸੀਜ਼ਨ ਵਿੱਚ ਕਿਸੇ ਬੱਲੇਬਾਜ਼ ਵੱਲੋਂ ਬਣਾਈਆਂ ਗਈਆਂ ਚੌਥੀ ਸਭ ਤੋਂ ਵੱਧ ਦੌੜਾਂ ਹਨ। ਉਸ ਸਾਲ ਕੇਨ ਵਿਲੀਅਮਸਨ ਸਨਰਾਈਜ਼ਰਜ਼ ਹੈਦਰਾਬਾਦ ਦਾ ਹਿੱਸਾ ਸਨ।
ਆਈਪੀਐਲ 2012 ਵਿੱਚ ਯੂਨੀਵਰਸ ਬੌਸ ਦੇ ਨਾਂ ਨਾਲ ਮਸ਼ਹੂਰ ਕ੍ਰਿਸ ਗੇਲ ਨੇ 735 ਦੌੜਾਂ ਬਣਾਈਆਂ ਸਨ। ਉਸ ਸੀਜ਼ਨ ਵਿੱਚ ਕ੍ਰਿਸ ਗੇਲ ਰਾਇਲ ਚੈਲੇਂਜਰਜ਼ ਬੰਗਲੌਰ ਦਾ ਹਿੱਸਾ ਸਨ।
ਇਸ ਦੇ ਨਾਲ ਹੀ ਇਸ ਸੀਜ਼ਨ 'ਚ ਹੁਣ ਤੱਕ ਵਿਰਾਟ ਕੋਹਲੀ ਨੇ 14 ਮੈਚਾਂ 'ਚ 708 ਦੌੜਾਂ ਬਣਾਈਆਂ ਹਨ। ਜੇਕਰ ਰਾਇਲ ਚੈਲੰਜਰਜ਼ ਬੈਂਗਲੁਰੂ ਫਾਈਨਲ 'ਚ ਪਹੁੰਚ ਜਾਂਦੀ ਹੈ ਤਾਂ ਵਿਰਾਟ ਕੋਹਲੀ ਕੋਲ ਆਪਣਾ ਪੁਰਾਣਾ ਰਿਕਾਰਡ ਤੋੜਨ ਦਾ ਮੌਕਾ ਹੋਵੇਗਾ।