ਰੋਹਿਤ ਸ਼ਰਮਾ ਨੇ ਭਾਰਤੀ ਮੈਦਾਨਾਂ 'ਤੇ ਪਿਛਲੇ 5 ਸਾਲਾਂ 'ਚ ਬਣਾਈਆਂ ਸਭ ਤੋਂ ਵੱਧ ਟੈਸਟ ਦੌੜਾਂ, ਵੇਖੋ ਟਾਪ-5 ਦੀ ਸੂਚੀ
ਮਾਰਚ 2018 ਤੋਂ ਹੁਣ ਤੱਕ ਭਾਵ ਪਿਛਲੇ 5 ਸਾਲਾਂ ਵਿੱਚ ਰੋਹਿਤ ਸ਼ਰਮਾ ਨੇ ਭਾਰਤ ਵਿੱਚ ਸਭ ਤੋਂ ਵੱਧ ਟੈਸਟ ਦੌੜਾਂ ਬਣਾਈਆਂ ਹਨ। ਰੋਹਿਤ ਸ਼ਰਮਾ ਨੇ ਇਸ ਦੌਰਾਨ 14 ਟੈਸਟ ਮੈਚਾਂ ਦੀਆਂ 21 ਪਾਰੀਆਂ 'ਚ 1198 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਸ ਦੀ ਬੱਲੇਬਾਜ਼ੀ ਔਸਤ 59.90 ਰਹੀ।
Download ABP Live App and Watch All Latest Videos
View In Appਪਿਛਲੇ 5 ਸਾਲਾਂ 'ਚ ਵਿਰਾਟ ਕੋਹਲੀ ਭਾਰਤੀ ਮੈਦਾਨਾਂ 'ਤੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਦੂਜੇ ਬੱਲੇਬਾਜ਼ ਰਹੇ ਹਨ। ਕੋਹਲੀ ਨੇ ਇਸ ਦੌਰਾਨ 17 ਮੈਚਾਂ ਦੀਆਂ 24 ਪਾਰੀਆਂ 'ਚ 1037 ਦੌੜਾਂ ਬਣਾਈਆਂ ਹਨ। ਉਸ ਦੀ ਬੱਲੇਬਾਜ਼ੀ ਔਸਤ 47.13 ਹੈ।
ਇਸ ਸੂਚੀ 'ਚ ਮਯੰਕ ਅਗਰਵਾਲ ਤੀਜੇ ਨੰਬਰ 'ਤੇ ਹੈ। ਮਯੰਕ ਨੇ ਪਿਛਲੇ 5 ਸਾਲਾਂ 'ਚ 9 ਮੈਚਾਂ ਦੀਆਂ 13 ਪਾਰੀਆਂ 'ਚ 898 ਦੌੜਾਂ ਬਣਾਈਆਂ ਹਨ। ਉਸ ਨੇ 69.07 ਦੀ ਸ਼ਾਨਦਾਰ ਬੱਲੇਬਾਜ਼ੀ ਔਸਤ ਨਾਲ ਦੌੜਾਂ ਬਣਾਈਆਂ।
ਸਪਿਨ ਆਲਰਾਊਂਡਰ ਰਵਿੰਦਰ ਜਡੇਜਾ ਘਰੇਲੂ ਮੈਦਾਨਾਂ 'ਤੇ ਪਿਛਲੇ 5 ਸਾਲਾਂ 'ਚ ਦੌੜਾਂ ਬਣਾਉਣ ਦੇ ਮਾਮਲੇ 'ਚ ਚੌਥੇ ਨੰਬਰ 'ਤੇ ਹੈ। ਜਡੇਜਾ ਨੇ 14 ਮੈਚਾਂ ਦੀਆਂ 18 ਪਾਰੀਆਂ 'ਚ 54.42 ਦੀ ਔਸਤ ਨਾਲ 762 ਦੌੜਾਂ ਬਣਾਈਆਂ ਹਨ।
ਚੇਤੇਸ਼ਵਰ ਪੁਜਾਰਾ ਵੀ ਟਾਪ-5 ਦੀ ਇਸ ਲਿਸਟ 'ਚ ਸ਼ਾਮਲ ਹੈ। ਇਸ ਦੌਰਾਨ ਪੁਜਾਰਾ ਨੇ 17 ਮੈਚਾਂ ਦੀਆਂ 24 ਪਾਰੀਆਂ 'ਚ 30.91 ਦੀ ਔਸਤ ਨਾਲ 711 ਦੌੜਾਂ ਬਣਾਈਆਂ ਹਨ।