ਇਨ੍ਹਾਂ 5 ਬੱਲੇਬਾਜ਼ਾਂ ਨੇ ਇੱਕ ਹੀ ਵਿਸ਼ਵ ਕੱਪ 'ਚ ਬਣਾਈਆਂ ਨੇ 600 ਤੋਂ ਵੱਧ ਦੌੜਾਂ, ਦੇਖੋ ਸੂਚੀ
ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੇ ਵਿਸ਼ਵ ਕੱਪ 2003 ਵਿੱਚ 673 ਦੌੜਾਂ ਬਣਾਈਆਂ ਸਨ। ਉਸ ਨੇ 11 ਮੈਚਾਂ ਵਿੱਚ 61.18 ਦੀ ਔਸਤ ਨਾਲ ਦੌੜਾਂ ਬਣਾਈਆਂ। ਵਿਸ਼ਵ ਕੱਪ ਦੇ ਇਤਿਹਾਸ ਦੇ ਇੱਕ ਹੀ ਸੈਸ਼ਨ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ ਵਿੱਚ ਉਹ ਪਹਿਲੇ ਸਥਾਨ 'ਤੇ ਹੈ।
Download ABP Live App and Watch All Latest Videos
View In Appਆਸਟਰੇਲੀਆ ਦੇ ਮੈਥਿਊ ਹੇਡਨ ਨੇ ਵਿਸ਼ਵ ਕੱਪ 2007 ਵਿੱਚ 11 ਮੈਚਾਂ ਦੀਆਂ 10 ਪਾਰੀਆਂ ਵਿੱਚ 659 ਦੌੜਾਂ ਬਣਾਈਆਂ ਸਨ। ਇਸ ਦੌਰਾਨ ਹੇਡਨ ਦੀ ਬੱਲੇਬਾਜ਼ੀ ਔਸਤ 73.22 ਰਹੀ।
ਇਸ ਸੂਚੀ 'ਚ ਰੋਹਿਤ ਸ਼ਰਮਾ ਤੀਜੇ ਨੰਬਰ 'ਤੇ ਹਨ। ਰੋਹਿਤ ਨੇ ਵਿਸ਼ਵ ਕੱਪ 2019 ਵਿੱਚ 9 ਮੈਚਾਂ ਦੀਆਂ 9 ਪਾਰੀਆਂ ਵਿੱਚ ਕੁੱਲ 648 ਦੌੜਾਂ ਬਣਾਈਆਂ। ਇਸ ਦੌਰਾਨ ਉਸ ਦੀ ਬੱਲੇਬਾਜ਼ੀ ਔਸਤ 81 ਰਹੀ।
ਇਸ ਸੂਚੀ 'ਚ ਆਸਟ੍ਰੇਲੀਆਈ ਬੱਲੇਬਾਜ਼ ਡੇਵਿਡ ਵਾਰਨਰ ਚੌਥੇ ਸਥਾਨ 'ਤੇ ਹੈ। ਵਾਰਨਰ ਨੇ ਵਿਸ਼ਵ ਕੱਪ 2019 ਵਿੱਚ ਵੀ 10 ਮੈਚਾਂ ਦੀਆਂ 10 ਪਾਰੀਆਂ ਵਿੱਚ 647 ਦੌੜਾਂ ਬਣਾਈਆਂ ਸਨ। ਇੱਥੇ ਵਾਰਨਰ ਦੀ ਬੱਲੇਬਾਜ਼ੀ ਔਸਤ 71.88 ਰਹੀ।
ਬੰਗਲਾਦੇਸ਼ ਦੇ ਸ਼ਾਕਿਬ ਅਲ-ਹਸਨ ਵੀ ਇਸ ਸੂਚੀ ਦੇ ਟਾਪ-5 ਵਿੱਚ ਸ਼ਾਮਲ ਹਨ। ਸ਼ਾਕਿਬ ਨੇ 8 ਮੈਚਾਂ ਦੀਆਂ 8 ਪਾਰੀਆਂ 'ਚ 86.57 ਦੀ ਬੱਲੇਬਾਜ਼ੀ ਔਸਤ ਨਾਲ 606 ਦੌੜਾਂ ਬਣਾਈਆਂ।