ਮੁੰਬਈ ਇੰਡੀਅਨਜ਼ ਦੀ ਮਹਿਲਾ ਟੀਮ ਨੇ ਅਭਿਆਸ ਕੀਤਾ ਸ਼ੁਰੂ , 4 ਮਾਰਚ ਨੂੰ ਗੁਜਰਾਤ ਜਾਇੰਟਸ ਖ਼ਿਲਾਫ਼ ਪਹਿਲਾ ਮੈਚ
ਮਹਿਲਾ ਪ੍ਰੀਮੀਅਰ ਲੀਗ (WPL) ਦਾ ਪਹਿਲਾ ਐਡੀਸ਼ਨ 4 ਮਾਰਚ ਤੋਂ ਸ਼ੁਰੂ ਹੋਵੇਗਾ। ਇਸ ਦੇ ਮੱਦੇਨਜ਼ਰ ਹੁਣ ਸਾਰੀਆਂ ਟੀਮਾਂ ਦੇ ਖਿਡਾਰੀਆਂ ਨੇ ਆਪੋ-ਆਪਣੇ ਫਰੈਂਚਾਇਜ਼ੀ ਨਾਲ ਅਭਿਆਸ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ਮੁੰਬਈ ਇੰਡੀਅਨਜ਼ ਮਹਿਲਾ ਟੀਮ ਦੇ ਅਭਿਆਸ ਕੈਂਪ 'ਚ ਜ਼ਿਆਦਾਤਰ ਖਿਡਾਰਨਾਂ ਨੇ ਟ੍ਰੇਨਿੰਗ ਕੈਂਪ 'ਚ ਪਹੁੰਚ ਕੇ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ ਹੈ।
Download ABP Live App and Watch All Latest Videos
View In Appਮੁੰਬਈ ਇੰਡੀਅਨਜ਼ ਮਹਿਲਾ ਟੀਮ ਦੇ ਪਹਿਲੇ ਅਭਿਆਸ ਸੈਸ਼ਨ 'ਚ ਮੁੱਖ ਕੋਚ ਚਾਰਲੋਟ ਐਡਵਰਡਸ ਸਮੇਤ ਪੂਰਾ ਸਪੋਰਟ ਸਟਾਫ ਮੌਜੂਦ ਸੀ। ਇਸ ਤੋਂ ਇਲਾਵਾ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਵੀ ਸ਼ਾਮਲ ਹੋਈ ਹੈ ਪਰ ਉਹ ਇਸ ਅਭਿਆਸ ਸੈਸ਼ਨ 'ਚ ਨਜ਼ਰ ਨਹੀਂ ਆਈ।
ਟੀਮ ਦੇ ਪਹਿਲੇ ਅਭਿਆਸ ਸੈਸ਼ਨ 'ਤੇ ਖੁਸ਼ੀ ਜ਼ਾਹਰ ਕਰਦੇ ਹੋਏ ਕੋਚ ਚਾਰਲੋਟ ਐਡਵਰਡਸ ਨੇ ਵੀ ਕਿਹਾ ਕਿ ਮੈਂ ਇਨ੍ਹਾਂ ਖਿਡਾਰੀਆਂ ਦੀ ਖੇਡ ਬਾਰੇ ਬਹੁਤ ਕੁਝ ਸੁਣਿਆ ਹੈ ਅਤੇ ਹੁਣ ਉਨ੍ਹਾਂ ਨੂੰ ਨੈੱਟ 'ਤੇ ਖੇਡਦੇ ਦੇਖ ਕੇ ਬਹੁਤ ਵਧੀਆ ਮਹਿਸੂਸ ਹੋ ਰਿਹਾ ਹੈ।
ਮੁੰਬਈ ਇੰਡੀਅਨਜ਼ ਦੀ ਟੀਮ ਨੇ ਮਹਿਲਾ ਪ੍ਰੀਮੀਅਰ ਲੀਗ ਵਿੱਚ ਆਪਣਾ ਪਹਿਲਾ ਮੈਚ 4 ਮਾਰਚ ਨੂੰ ਨਵੀਂ ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ ਵਿੱਚ ਗੁਜਰਾਤ ਟਾਈਟਨਜ਼ ਖ਼ਿਲਾਫ਼ ਖੇਡਣਾ ਹੈ। ਕਪਤਾਨ ਹਰਮਨਪ੍ਰੀਤ ਤੋਂ ਇਲਾਵਾ ਟੀਮ 'ਚ ਹੇਲੀ ਮੈਥਿਊਜ਼ ਅਤੇ ਨੈਟਲੀ ਸਿਵਰ ਬਰੰਟ ਵਰਗੇ ਕਈ ਅਨੁਭਵੀ ਖਿਡਾਰੀ ਵੀ ਸ਼ਾਮਲ ਹਨ।
ਫਰੈਂਚਾਇਜ਼ੀ ਨੇ ਪਹਿਲੇ ਸੀਜ਼ਨ ਲਈ ਆਪਣੀ ਟੀਮ ਦੀ ਜਰਸੀ ਦਾ ਵੀ ਪਰਦਾਫਾਸ਼ ਕੀਤਾ ਹੈ। ਇਸ 'ਚ ਉਨ੍ਹਾਂ ਦੀ ਪੁਰਸ਼ ਟੀਮ ਦੀ ਜਰਸੀ ਵਾਂਗ ਹੀ ਨੀਲੇ ਅਤੇ ਗੋਲਡ ਕਲਰ ਦਾ ਸੁਮੇਲ ਦੇਖਿਆ ਗਿਆ ਹੈ। ਭਾਰਤ ਦੀ ਸਾਬਕਾ ਦਿੱਗਜ ਖਿਡਾਰਨ ਝੂਲਨ ਗੋਸਵਾਮੀ ਟੀਮ ਵਿੱਚ ਮੈਂਟਰ ਅਤੇ ਗੇਂਦਬਾਜ਼ੀ ਕੋਚ ਦੀ ਭੂਮਿਕਾ ਵਿੱਚ ਹੈ।