IN PHOTOS: ਡੇਵਿਡ ਵਾਰਨਰ ਦਾ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ, ਵੇਖੋ ਕਰੀਅਰ ਦੀ ਟਾਪ 5 ਪਾਰੀਆਂ
ਹੁਣ ਤੱਕ ਡੇਵਿਡ ਵਾਰਨਰ 102 ਟੈਸਟ ਮੈਚਾਂ ਵਿੱਚ ਆਸਟਰੇਲੀਆ ਦੀ ਨੁਮਾਇੰਦਗੀ ਕਰ ਚੁੱਕੇ ਹਨ। ਡੇਵਿਡ ਵਾਰਨਰ ਨੇ ਇਨ੍ਹਾਂ 102 ਟੈਸਟ ਮੈਚਾਂ 'ਚ 8158 ਦੌੜਾਂ ਬਣਾਈਆਂ ਹਨ। ਜਦਕਿ ਡੇਵਿਡ ਵਾਰਨਰ ਦਾ ਟੈਸਟ ਫਾਰਮੈਟ ਵਿੱਚ ਔਸਤ 45.6 ਅਤੇ ਸਟ੍ਰਾਈਕ ਰੇਟ 71.00 ਹੈ।
Download ABP Live App and Watch All Latest Videos
View In Appਸਾਲ 2019 'ਚ ਪਾਕਿਸਤਾਨ ਖਿਲਾਫ ਡੇਵਿਡ ਵਾਰਨਰ ਨੇ ਸ਼ਾਨਦਾਰ ਤੀਹਰਾ ਸੈਂਕੜਾ ਲਗਾਇਆ ਸੀ। ਇਸ ਖਿਡਾਰੀ ਨੇ ਐਡਲੇਟ ਦੇ ਮੈਦਾਨ 'ਚ 335 ਦੌੜਾਂ ਦੀ ਅਜੇਤੂ ਪਾਰੀ ਖੇਡੀ। ਇਸ ਨੂੰ ਡੇਵਿਡ ਵਾਰਨਰ ਦੀ ਸਰਵੋਤਮ ਟੈਸਟ ਪਾਰੀ 'ਚ ਗਿਣਿਆ ਜਾਂਦਾ ਹੈ।
ਡੇਵਿਡ ਵਾਰਨਰ ਨੇ ਦੱਖਣੀ ਅਫਰੀਕਾ ਖਿਲਾਫ ਮੈਲਬੋਰਨ ਟੈਸਟ ਮੈਚ 'ਚ ਸ਼ਾਨਦਾਰ ਸੈਂਕੜਾ ਲਗਾਇਆ। ਡੇਵਿਡ ਵਾਰਨਰ ਦਾ ਇਹ 100ਵਾਂ ਟੈਸਟ ਸੀ। ਡੇਵਿਡ ਵਾਰਨਰ ਆਪਣੇ 100ਵੇਂ ਟੈਸਟ ਮੈਚ ਵਿੱਚ ਸੈਂਕੜਾ ਲਗਾਉਣ ਵਾਲੇ ਦੂਜੇ ਬੱਲੇਬਾਜ਼ ਹਨ। ਡੇਵਿਡ ਵਾਰਨਰ ਤੋਂ ਇਲਾਵਾ ਇੰਗਲੈਂਡ ਦੇ ਜੋ ਰੂਟ ਨੇ ਇਹ ਕਾਰਨਾਮਾ ਕੀਤਾ ਹੈ।
ਡੇਵਿਡ ਵਾਰਨਰ ਨੇ ਵੈਸਟਇੰਡੀਜ਼ ਖਿਲਾਫ ਪਿੰਕ ਡੇ ਟੈਸਟ ਮੈਚ 'ਚ ਸਿਰਫ 82 ਗੇਂਦਾਂ 'ਚ ਸੈਂਕੜੇ ਦਾ ਅੰਕੜਾ ਪਾਰ ਕਰ ਲਿਆ। ਇਹ ਮੈਚ ਸਾਲ 2016 'ਚ ਆਸਟ੍ਰੇਲੀਆ ਅਤੇ ਵੈਸਟਇੰਡੀਜ਼ ਵਿਚਾਲੇ ਖੇਡਿਆ ਗਿਆ ਸੀ।
ਜਨਵਰੀ 2012 ਵਿੱਚ ਭਾਰਤ ਖ਼ਿਲਾਫ਼ ਡੇਵਿਡ ਵਾਰਨਰ ਨੇ 180 ਦੌੜਾਂ ਦੀ ਯਾਦਗਾਰ ਪਾਰੀ ਖੇਡੀ ਸੀ। ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਇਹ ਮੈਚ ਪਰਥ 'ਚ ਖੇਡਿਆ ਗਿਆ ਸੀ।
ਸਾਲ 2015 'ਚ ਨਿਊਜ਼ੀਲੈਂਡ ਖਿਲਾਫ ਡੇਵਿਡ ਵਾਰਨਰ ਨੇ 253 ਦੌੜਾਂ ਦੀ ਪਾਰੀ ਖੇਡੀ ਸੀ। ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿਚਾਲੇ ਇਹ ਮੈਚ ਪਰਥ ਦੇ ਮੈਦਾਨ 'ਚ ਖੇਡਿਆ ਗਿਆ। ਇਸ ਪਾਰੀ ਨੂੰ ਡੇਵਿਡ ਵਾਰਨਰ ਦੀ ਸਰਵੋਤਮ ਟੈਸਟ ਪਾਰੀ ਵਜੋਂ ਯਾਦ ਕੀਤਾ ਜਾਂਦਾ ਹੈ।