IPL 2023 ਦੇ ਇਹ ਪੰਜ ਖਿਡਾਰੀ, ਜੋ ਸਭ ਤੋਂ ਵੱਧ ਦੌੜਾਂ ਬਣਾ ਕੇ ਜਿੱਤ ਸਕਦੇ ਨੇ Orange Cap
ਆਈਪੀਐਲ ਦਾ ਨਵਾਂ ਸੀਜ਼ਨ ਕੁਝ ਦਿਨਾਂ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ। ਇਸ ਨਵੇਂ ਸੀਜ਼ਨ ਦੀ ਸ਼ੁਰੂਆਤ 31 ਮਾਰਚ ਨੂੰ ਮੌਜੂਦਾ ਚੈਂਪੀਅਨ ਗੁਜਰਾਤ ਟਾਈਟਨਸ ਅਤੇ ਚੇਨਈ ਸੁਪਰ ਕਿੰਗਜ਼ ਦੇ ਮੈਚ ਨਾਲ ਹੋਵੇਗੀ। ਆਓ ਤੁਹਾਨੂੰ ਦੱਸਦੇ ਹਾਂ ਕਿ ਇਸ ਆਈਪੀਐਲ ਸੀਜ਼ਨ ਵਿੱਚ ਕਿਹੜਾ ਖਿਡਾਰੀ ਸਭ ਤੋਂ ਵੱਧ ਦੌੜਾਂ ਬਣਾ ਕੇ ਆਰੇਂਜ ਕੈਪ ਜਿੱਤ ਸਕਦਾ ਹੈ।
Download ABP Live App and Watch All Latest Videos
View In Appਸ਼ੁਭਮਨ ਗਿੱਲ: ਗੁਜਰਾਤ ਟਾਈਟਨਜ਼ ਦੇ ਸ਼ੁਭਮਨ ਗਿੱਲ ਇਸ ਸਾਲ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਬਣਾ ਸਕਦੇ ਹਨ। ਸਾਲ 2023 ਸ਼ੁਰੂ ਤੋਂ ਹੀ ਸ਼ੁਭਮਨ ਗਿੱਲ ਦੇ ਨਾਮ ਰਿਹਾ ਹੈ। ਸ਼ੁਭਮਨ ਸ਼ਾਨਦਾਰ ਫਾਰਮ 'ਚ ਹਨ। ਉਨ੍ਹਾਂ ਨੇ ਇਸ ਸਾਲ ਸਫੇਦ ਗੇਂਦ ਦੀ ਕ੍ਰਿਕਟ 'ਚ ਕਾਫੀ ਸੈਂਕੜੇ ਲਗਾਏ ਹਨ। ਅਜਿਹੇ 'ਚ ਉਹ IPL 'ਚ ਵੀ ਆਪਣੀ ਫਾਰਮ ਨੂੰ ਜਾਰੀ ਰੱਖ ਸਕਦਾ ਹੈ।
ਜੌਸ ਬਟਲਰ: ਇਸ ਸੂਚੀ ਵਿੱਚ ਰਾਜਸਥਾਨ ਰਾਇਲਜ਼ ਦੇ ਜੌਸ ਬਟਲਰ ਦਾ ਨਾਮ ਸ਼ਾਮਲ ਕਰਨਾ ਲਾਜ਼ਮੀ ਹੈ। ਜੌਸ ਬਟਲਰ ਹਰ ਮੈਚ ਵਿੱਚ ਖੁੱਲ੍ਹ ਕੇ ਨਿਡਰ ਹੋ ਕੇ ਖੇਡਦਾ ਹੈ। ਇਸ ਕਾਰਨ ਉਸ ਨੂੰ ਆਈਪੀਐਲ ਵਿੱਚ ਲੰਬੀਆਂ ਪਾਰੀਆਂ ਖੇਡਣ ਦੀ ਆਦਤ ਪੈ ਗਈ ਹੈ। ਇਸ ਸਾਲ ਵੀ ਉਹ ਆਰੇਂਜ ਕੈਪ ਦਾ ਦਾਅਵੇਦਾਰ ਹੋ ਸਕਦਾ ਹੈ।
ਵਿਰਾਟ ਕੋਹਲੀ: ਇਸ ਸਾਲ ਨਾ ਸਿਰਫ ਆਰਸੀਬੀ ਬਲਕਿ ਦੁਨੀਆ ਭਰ ਦੇ ਸਾਰੇ ਕ੍ਰਿਕਟ ਪ੍ਰਸ਼ੰਸਕਾਂ ਨੂੰ ਵਿਰਾਟ ਕੋਹਲੀ ਤੋਂ ਬਹੁਤ ਉਮੀਦਾਂ ਹਨ। ਵਿਰਾਟ ਕੋਹਲੀ ਬੱਲੇਬਾਜ਼ੀ ਦੀ ਸ਼ੁਰੂਆਤ ਕਰ ਸਕਦੇ ਹਨ ਅਤੇ ਇਸ ਸਾਲ ਉਹ ਆਪਣੀ ਫਾਰਮ ਲੈ ਕੇ ਆਏ ਹਨ। ਅਜਿਹੇ 'ਚ ਵਿਰਾਟ ਇਸ ਸਾਲ ਆਰੇਂਜ ਕੈਪ ਦੇ ਦਾਅਵੇਦਾਰ ਹੋ ਸਕਦੇ ਹਨ।
ਫਾਫ ਡੂ ਪਲੇਸਿਸ - ਦੱਖਣੀ ਅਫਰੀਕਾ ਦੇ ਖਿਡਾਰੀ ਅਤੇ ਆਰਸੀਬੀ ਦੇ ਕਪਤਾਨ ਵੀ ਇਸ ਸੂਚੀ ਵਿੱਚ ਸ਼ਾਮਲ ਹਨ। ਆਰਸੀਬੀ ਤੋਂ ਫਾਫ ਹਰ ਮੈਚ ਵਿੱਚ ਓਪਨਿੰਗ ਕਰਦੇ ਨਜ਼ਰ ਆਉਣਗੇ। ਅਜਿਹੇ 'ਚ ਉਹ ਇਸ ਸਾਲ ਸਭ ਤੋਂ ਜ਼ਿਆਦਾ ਦੌੜਾਂ ਬਣਾ ਕੇ ਆਰੇਂਜ ਕੈਪ ਦੀ ਦੌੜ 'ਚ ਸ਼ਾਮਲ ਹੋ ਸਕਦਾ ਹੈ।
ਮਿਸ਼ੇਲ ਮਾਰਸ - ਮਿਸ਼ੇਲ ਮਾਰਸ ਦਿੱਲੀ ਕੈਪੀਟਲਸ ਤੋਂ ਓਪਨਿੰਗ ਜਾਂ ਨੰਬਰ-3 'ਤੇ ਬੱਲੇਬਾਜ਼ੀ ਕਰ ਸਕਦਾ ਹੈ। ਭਾਰਤੀ ਪਿੱਚਾਂ 'ਤੇ ਭਾਰਤ ਖਿਲਾਫ ਮਿਸ਼ੇਲ ਦੇ ਹਾਲੀਆ ਪ੍ਰਦਰਸ਼ਨ ਨੂੰ ਦੇਖਦੇ ਹੋਏ ਲੱਗਦਾ ਹੈ ਕਿ ਉਹ ਵੀ ਇਸ ਆਈਪੀਐੱਲ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾ ਕੇ ਆਰੇਂਜ ਕੈਪ ਦੀ ਦੌੜ 'ਚ ਸ਼ਾਮਲ ਹੋ ਸਕਦਾ ਹੈ।