IND vs PAK: ਭਾਰਤ-ਪਾਕਿਸਤਾਨ ਮੈਚ ਵੇਖਣ ਨੂੰ ਲੈ ਫੈਨਜ਼ 'ਚ ਕ੍ਰੇਜ਼, ਕ੍ਰਿਕਟ ਪ੍ਰੇਮੀਆਂ ਨੇ Body 'ਤੇ ਕਰਵਾਇਆ ਪੇਂਟ
ਦੋਵਾਂ ਦੇਸ਼ਾਂ ਵਿਚਾਲੇ ਇਹ ਮਹਾਨ ਮੈਚ ਕੱਲ ਯਾਨੀ 14 ਅਕਤੂਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਦੁਪਹਿਰ 2 ਵਜੇ ਤੋਂ ਖੇਡਿਆ ਜਾਵੇਗਾ। ਏਸ਼ੀਆ ਕੱਪ ਦੀ ਹਾਰ ਦਾ ਗਮ ਭੁਲਾ ਕੇ ਪਾਕਿਸਤਾਨ ਦੀ ਟੀਮ ਭਲਕੇ ਜਿੱਤ ਦੇ ਇਰਾਦੇ ਨਾਲ ਮੈਦਾਨ ਵਿੱਚ ਉਤਰੇਗੀ। ਇਸ ਦੇ ਨਾਲ ਹੀ ਭਾਰਤ ਦਾ ਟੀਚਾ ਵੀ ਪਾਕਿਸਤਾਨ 'ਤੇ ਜਿੱਤ ਦੇ ਨਾਲ ਇਸ ਟੂਰਨਾਮੈਂਟ 'ਚ ਅੱਗੇ ਵਧਣਾ ਹੋਵੇਗਾ।
Download ABP Live App and Watch All Latest Videos
View In Appਦੋਵੇਂ ਟੀਮਾਂ ਵਿਸ਼ਵ ਕੱਪ ਵਿੱਚ ਸੱਤ ਵਾਰ ਆਹਮੋ-ਸਾਹਮਣੇ ਆ ਚੁੱਕੀਆਂ ਹਨ ਪਰ ਪਾਕਿਸਤਾਨ ਇੱਕ ਵੀ ਮੈਚ ਨਹੀਂ ਜਿੱਤ ਸਕਿਆ ਹੈ। ਦੋਵਾਂ ਟੀਮਾਂ ਦੇ ਨਾਲ-ਨਾਲ ਪ੍ਰਸ਼ੰਸਕ ਵੀ ਇਸ ਸ਼ਾਨਦਾਰ ਮੈਚ ਲਈ ਤਿਆਰ ਹਨ। ਇੰਟਰਨੈੱਟ 'ਤੇ ਕਈ ਵੀਡੀਓ ਸਾਹਮਣੇ ਆਏ ਹਨ, ਜਿਨ੍ਹਾਂ 'ਚ ਪ੍ਰਸ਼ੰਸਕ ਇਸ ਮੈਚ ਦੀ ਤਿਆਰੀ ਕਰਦੇ ਨਜ਼ਰ ਆ ਰਹੇ ਹਨ।
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ 'ਚ ਦੋਵਾਂ ਟੀਮਾਂ ਦੇ ਪ੍ਰਸ਼ੰਸਕ ਆਪਣੀ ਬਾਡੀ ਪੇਂਟ ਕਰਦੇ ਨਜ਼ਰ ਆ ਰਹੇ ਹਨ। ਆਪਣੇ ਦੇਸ਼ ਪ੍ਰਤੀ ਪਿਆਰ ਦਿਖਾਉਣ ਲਈ, ਪ੍ਰਸ਼ੰਸਕਾਂ ਨੇ ਆਪਣੇ ਸਰੀਰਾਂ 'ਤੇ ਆਪਣੇ ਦੇਸ਼ ਦੇ ਰਾਸ਼ਟਰੀ ਝੰਡੇ ਪੇਂਟ ਕੀਤੇ ਹਨ।
ਇਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਦੇ ਨਾਲ ਹੀ ਲੋਕ ਇਸ ਪੋਸਟ 'ਤੇ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ। ਦੱਸ ਦੇਈਏ ਕਿ 11 ਸਾਲ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਭਾਰਤ ਵਿੱਚ ਮੁਕਾਬਲਾ ਹੋਣ ਜਾ ਰਿਹਾ ਹੈ।
ਪਾਕਿਸਤਾਨ ਦੇ ਖੱਬੇ ਹੱਥ ਦੇ ਸਪਿਨਰ ਮੁਹੰਮਦ ਨਵਾਜ਼, ਲੈੱਗ ਸਪਿਨਰ ਸ਼ਾਦਾਬ ਖਾਨ ਅਤੇ ਅਸਥਾਈ ਲੈੱਗ ਸਪਿਨਰ ਇਫਤਿਖਾਰ ਅਹਿਮਦ ਨੇ 14 ਅਕਤੂਬਰ ਨੂੰ ਭਾਰਤ ਖਿਲਾਫ ਵਿਸ਼ਵ ਕੱਪ ਦੇ ਮਹੱਤਵਪੂਰਨ ਮੈਚ ਤੋਂ ਪਹਿਲਾਂ ਵੀਰਵਾਰ ਨੂੰ ਇੱਥੇ 'ਸਪਾਟ' ਗੇਂਦਬਾਜ਼ੀ ਦਾ ਅਭਿਆਸ ਕੀਤਾ।
ਇਨ੍ਹਾਂ ਤਿੰਨਾਂ ਸਪਿਨਰਾਂ ਨੇ ਮੁੱਖ ਨੈੱਟ 'ਤੇ ਬੱਲੇਬਾਜ਼ਾਂ ਨੂੰ ਗੇਂਦਬਾਜ਼ੀ ਨਹੀਂ ਕੀਤੀ, ਸਗੋਂ ਗੇਂਦਬਾਜ਼ੀ ਕੋਚ ਮੋਰਨੇ ਮੋਰਕਲ ਦੀ ਨਿਗਰਾਨੀ 'ਚ 'ਸਪਾਟ' ਗੇਂਦਬਾਜ਼ੀ 'ਤੇ ਧਿਆਨ ਦਿੱਤਾ।
ਇਸ ਤਰ੍ਹਾਂ ਦਾ ਅਭਿਆਸ ਪੁਰਾਣੇ ਸਮੇਂ ਵਿੱਚ ਕੀਤਾ ਜਾਂਦਾ ਸੀ, ਪਰ ਮੌਜੂਦਾ ਸਮੇਂ ਵਿਚ ਅਜਿਹਾ ਅਭਿਆਸ ਪ੍ਰਚਲਿਤ ਨਹੀਂ ਹੈ।