ਭਾਰਤ-ਨਿਊਜ਼ੀਲੈਂਡ ਵਨਡੇ 'ਚ ਜਵਾਗਲ ਸ਼੍ਰੀਨਾਥ ਨੇ ਲਈਆਂ ਸਭ ਤੋਂ ਜ਼ਿਆਦਾ ਵਿਕਟਾਂ, ਵੇਖੋ, ਟਾਪ-5 ਦੀ ਸੂਚੀ
ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਵਨਡੇ ਮੈਚ 'ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਦਾ ਰਿਕਾਰਡ ਜਵਾਗਲ ਸ਼੍ਰੀਨਾਥ ਦੇ ਨਾਂ ਦਰਜ ਹੋਇਆ ਹੈ। ਸ਼੍ਰੀਨਾਥ ਨੇ 30 ਮੈਚਾਂ 'ਚ 51 ਵਿਕਟਾਂ ਲਈਆਂ ਹਨ। ਇਸ ਦੌਰਾਨ ਉਸ ਦੀ ਗੇਂਦਬਾਜ਼ੀ ਔਸਤ 20.41 ਅਤੇ ਇਕਾਨਮੀ ਰੇਟ 3.93 ਰਿਹਾ ਹੈ।
Download ABP Live App and Watch All Latest Videos
View In Appਭਾਰਤ-ਨਿਊਜ਼ੀਲੈਂਡ ਵਿਚਾਲੇ ਵਨਡੇ ਮੈਚ 'ਚ ਅਨਿਲ ਕੁੰਬਲੇ ਦੂਜੇ ਸਭ ਤੋਂ ਸਫਲ ਗੇਂਦਬਾਜ਼ ਰਹੇ ਹਨ। ਇਸ ਸਾਬਕਾ ਭਾਰਤੀ ਗੇਂਦਬਾਜ਼ ਨੇ 31 ਮੈਚਾਂ 'ਚ 27.84 ਦੀ ਗੇਂਦਬਾਜ਼ੀ ਔਸਤ ਅਤੇ 4.11 ਦੀ ਇਕਾਨਮੀ ਰੇਟ ਨਾਲ 39 ਵਿਕਟਾਂ ਲਈਆਂ ਹਨ।
ਇਸ ਸੂਚੀ 'ਚ ਤੀਜੇ ਨੰਬਰ 'ਤੇ ਕੀਵੀ ਗੇਂਦਬਾਜ਼ ਟਿਮ ਸਾਊਥੀ ਹੈ। ਸਾਊਦੀ ਨੇ ਭਾਰਤ ਖਿਲਾਫ ਸਿਰਫ 24 ਵਨਡੇ ਮੈਚਾਂ 'ਚ 35 ਵਿਕਟਾਂ ਲਈਆਂ ਹਨ। ਇਸ ਦੌਰਾਨ ਉਨ੍ਹਾਂ ਦੀ ਗੇਂਦਬਾਜ਼ੀ ਔਸਤ 36.48 ਅਤੇ ਇਕਾਨਮੀ ਰੇਟ 6.15 ਰਿਹਾ ਹੈ।
ਇੱਥੇ ਇੱਕ ਵਾਰ ਫਿਰ ਭਾਰਤੀ ਗੇਂਦਬਾਜ਼ ਦਾ ਨਾਂ ਚੌਥੇ ਨੰਬਰ 'ਤੇ ਆਉਂਦਾ ਹੈ। ਮਹਾਨ ਆਲਰਾਊਂਡਰ ਕਪਿਲ ਦੇਵ ਨੇ ਨਿਊਜ਼ੀਲੈਂਡ ਖਿਲਾਫ 29 ਵਨਡੇ ਮੈਚਾਂ 'ਚ 27.60 ਦੀ ਗੇਂਦਬਾਜ਼ੀ ਔਸਤ ਅਤੇ 3.44 ਦੀ ਇਕਾਨਮੀ ਰੇਟ ਨਾਲ 33 ਵਿਕਟਾਂ ਲਈਆਂ ਹਨ।
ਇਸ ਸੂਚੀ 'ਚ ਪੰਜਵੇਂ ਨੰਬਰ 'ਤੇ ਨਿਊਜ਼ੀਲੈਂਡ ਦੇ ਸਾਬਕਾ ਤੇਜ਼ ਗੇਂਦਬਾਜ਼ ਕਾਇਲ ਮਿਲਸ ਹਨ। ਉਨ੍ਹਾਂ ਨੇ 29 ਮੈਚਾਂ ਵਿਚ 34.53 ਦੀ ਗੇਂਦਬਾਜ਼ੀ ਔਸਤ ਅਤੇ 4.89 ਦੀ ਇਕਾਨਮੀ ਰੇਟ ਨਾਲ 32 ਵਿਕਟਾਂ ਲਈਆਂ ਹਨ।