Hardik Pandya: ਹਾਰਦਿਕ ਪਾਂਡਿਆ ਨੇ 5ਵੇਂ ਟੀ-20 'ਚ ਲਈ ਹਾਰ ਦੀ ਜ਼ਿੰਮੇਵਾਰੀ, ਮੈਚ ਤੋਂ ਬਾਅਦ ਬੋਲੇ- ਕਈ ਵਾਰ ਹਾਰਨਾ...
ਉਸ ਦੀ ਧੀਮੀ ਬੱਲੇਬਾਜ਼ੀ ਟਰਨਿੰਗ ਪੁਆਇੰਟ ਸਾਬਤ ਹੋਈ, ਜਿਸ ਕਾਰਨ ਟੀਮ ਆਖਰੀ 10 ਓਵਰਾਂ ਵਿੱਚ ਟੀਮ ਲੈਅ ਗੁਆ ਬੈਠੀ।
Download ABP Live App and Watch All Latest Videos
View In Appਵੈਸਟਇੰਡੀਜ਼ ਨੇ ਇਹ ਮੈਚ ਅੱਠ ਵਿਕਟਾਂ ਨਾਲ ਜਿੱਤ ਕੇ ਲੜੀ 3-2 ਨਾਲ ਆਪਣੇ ਨਾਂਅ ਕੀਤੀ। ਪਾਂਡਿਆ ਦੀ ਅਗਵਾਈ 'ਚ ਇਹ ਪਹਿਲਾ ਮੌਕਾ ਹੈ ਜਦੋਂ ਭਾਰਤ ਨੇ ਟੀ-20 ਫਾਰਮੈਟ 'ਚ ਦੋ-ਪੱਖੀ ਸੀਰੀਜ਼ ਹਾਰੀ ਹੈ।
ਹਾਰਦਿਕ ਨੇ 18 ਗੇਂਦਾਂ ਵਿੱਚ 14 ਦੌੜਾਂ ਬਣਾਈਆਂ। ਉਸ ਨੇ ਮੈਚ ਤੋਂ ਬਾਅਦ ਕਿਹਾ, ਅਸੀਂ ਆਖਰੀ 10 ਓਵਰਾਂ ਵਿੱਚ ਚੰਗਾ ਪ੍ਰਦਰਸ਼ਨ ਨਹੀਂ ਕੀਤਾ। ਜਦੋਂ ਮੈਂ ਬੱਲੇਬਾਜ਼ੀ ਲਈ ਆਇਆ ਤਾਂ ਮੈਂ ਸੈਟਲ ਹੋਣ ਲਈ ਸਮਾਂ ਲਿਆ ਅਤੇ ਫਿਰ ਅੰਤ ਤੱਕ ਨਹੀਂ ਚੱਲ ਸਕਿਆ। ਮੈਂ ਫਾਇਦਾ ਨਹੀਂ ਉਠਾਇਆ।
ਹਾਰਦਿਕ ਨੇ ਧੀਮੀ ਪਿੱਚ 'ਤੇ ਪਹਿਲਾਂ ਬੱਲੇਬਾਜ਼ੀ ਕਰਨ ਦੇ ਆਪਣੇ ਫੈਸਲੇ ਦਾ ਬਚਾਅ ਕੀਤਾ। ਉਨ੍ਹਾਂ ਨੇ ਕਿਹਾ ਮੇਰਾ ਮੰਨਣਾ ਹੈ ਕਿ ਇੱਕ ਟੀਮ ਦੇ ਰੂਪ ਵਿੱਚ ਸਾਨੂੰ ਆਪਣੇ ਆਪ ਨੂੰ ਚੁਣੌਤੀ ਦੇਣੀ ਚਾਹੀਦੀ ਹੈ। ਅਸੀਂ ਇਨ੍ਹਾਂ ਮੈਚਾਂ ਤੋਂ ਸਿੱਖਦੇ ਹਾਂ। ਆਖਿਰਕਾਰ ਇੱਥੇ ਜਾਂ ਉੱਥੇ ਇੱਕ ਸੀਰੀਜ਼ ਮਾਅਨੇ ਨਹੀਂ ਰੱਖਦੀ ਪਰ ਟੀਚੇ ਲਈ ਵਚਨਬੱਧਤਾ ਮਹੱਤਵਪੂਰਨ ਹੈ।
ਪਾਂਡਿਆ ਨੇ ਅੱਗੇ ਕਿਹਾ, ਅਸੀ ਹੁਣ ਵਨਡੇ ਵਿਸ਼ਵ ਕੱਪ 'ਚ ਖੇਡਣਾ ਹੈ ਅਤੇ ਕਈ ਵਾਰ ਹਾਰਨਾ ਚੰਗਾ ਹੁੰਦਾ ਹੈ। ਇਸ ਨਾਲ ਤੁਸੀ ਬਹੁਤ ਕੁਝ ਸਿੱਖਦੇ ਹੋ। ਸਾਡੇ ਖਿਡਾਰੀਆਂ ਨੇ ਜਜ਼ਬਾ ਦਿਖਾਇਆ। ਜਿੱਤਣਾ ਅਤੇ ਹਾਰਨਾ ਖੇਡ ਦਾ ਹਿੱਸਾ ਹੈ ਅਤੇ ਅਸੀਂ ਅੱਗੇ ਜਾ ਰਹੇ ਹਾਂ। ਯਕੀਨੀ ਬਣਾਓ ਕਿ ਅਸੀਂ ਇਸ ਤੋਂ ਸਿੱਖ ਸਕਦੇ ਹਾਂ।
ਭਾਰਤੀ ਕਪਤਾਨ ਨੇ ਨੌਜਵਾਨ ਬੱਲੇਬਾਜ਼ ਯਸ਼ਸਵੀ ਜੈਸਵਾਲ ਅਤੇ ਤਿਲਕ ਵਰਮਾ ਦੀ ਤਾਰੀਫ਼ ਕੀਤੀ। ਉਸਨੇ ਕਿਹਾ, ਉਨ੍ਹਾਂ (ਜੈਸਵਾਲ ਅਤੇ ਤਿਲਕ) ਨੇ ਉਹ ਕਿਰਦਾਰ ਦਿਖਾਇਆ ਜੋ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਬਹੁਤ ਮਹੱਤਵਪੂਰਨ ਹੈ। ਹਰ ਨੌਜਵਾਨ ਖਿਡਾਰੀ ਵਿੱਚ ਬਹੁਤ ਵਿਸ਼ਵਾਸ ਹੁੰਦਾ ਹੈ। ਇਹ ਉਹ ਚੀਜ਼ ਹੈ ਜੋ ਮੈਂ ਅਕਸਰ ਦੇਖਦਾ ਹਾਂ। ਉਨ੍ਹਾਂ ਨੇ ਆਪਣਾ ਕੰਮ ਵਧੀਆ ਕੀਤਾ। ਮੈਂ ਉਨ੍ਹਾਂ ਦੇ ਪ੍ਰਦਰਸ਼ਨ ਤੋਂ ਖੁਸ਼ ਹਾਂ।