KL Rahul Reaction: ਆਸਟ੍ਰੇਲੀਆ ਨੂੰ 27 ਸਾਲ ਬਾਅਦ ਹਰਾਉਣ 'ਤੇ ਬੋਲੇ KL ਰਾਹੁਲ- ਗਰਮੀ 'ਚ ਖੇਡਣਾ ਸਰੀਰਕ ਤੌਰ 'ਤੇ ਚੁਣੌਤੀਪੂਰਨ
ਇਸ ਜਿੱਤ ਤੋਂ ਬਾਅਦ ਭਾਰਤੀ ਟੀਮ ਦੇ ਕਪਤਾਨ ਕੇਐਲ ਰਾਹੁਲ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਕੇਐਲ ਰਾਹੁਲ ਨੇ ਕਿਹਾ ਕਿ ਮੈਨੂੰ ਕਪਤਾਨੀ ਪਸੰਦ ਹੈ। ਇਹ ਪਹਿਲੀ ਵਾਰ ਨਹੀਂ ਹੈ, ਮੈਨੂੰ ਕਪਤਾਨੀ ਕਰਨਾ ਪਸੰਦ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਮੋਹਾਲੀ 'ਚ ਆਸਟ੍ਰੇਲੀਆ ਖਿਲਾਫ ਖੇਡਣ ਦਾ ਅਨੁਭਵ ਕਿਹੋ ਜਿਹਾ ਰਿਹਾ?
Download ABP Live App and Watch All Latest Videos
View In Appਕੇਐਲ ਰਾਹੁਲ ਨੇ ਕਿਹਾ ਕਿ ਹਾਲ ਹੀ ਵਿੱਚ ਉਹ ਏਸ਼ੀਆ ਕੱਪ ਦੌਰਾਨ ਕੋਲੰਬੋ ਵਿੱਚ ਖੇਡਿਆ ਸੀ। ਇਸ ਤੋਂ ਬਾਅਦ ਇੱਥੇ ਖੇਡਣਾ ਇੱਕ ਸੁਹਾਵਣਾ ਅਹਿਸਾਸ ਸੀ। ਹਾਲਾਂਕਿ, ਇੱਥੇ ਵੀ ਦੁਪਹਿਰ ਸਮੇਂ ਬਹੁਤ ਗਰਮੀ ਸੀ।
ਅਜਿਹੇ ਹਾਲਾਤ 'ਚ ਖੇਡਣਾ ਸਰੀਰਕ ਤੌਰ 'ਤੇ ਚੁਣੌਤੀਪੂਰਨ ਹੁੰਦਾ ਹੈ। ਪਰ ਅਸੀਂ ਆਪਣੀ ਫਿਟਨੈੱਸ 'ਤੇ ਕਾਫੀ ਕੰਮ ਕੀਤਾ ਹੈ, ਜੋ ਮੈਦਾਨ 'ਤੇ ਨਜ਼ਰ ਆਉਂਦਾ ਹੈ। ਭਾਰਤੀ ਕਪਤਾਨ ਨੇ ਕਿਹਾ ਕਿ ਅਸੀਂ 5 ਗੇਂਦਬਾਜ਼ਾਂ ਦੇ ਨਾਲ ਇਸ ਮੈਚ 'ਚ ਪ੍ਰਵੇਸ਼ ਕੀਤਾ। ਇਸ ਤਰ੍ਹਾਂ ਸਾਡੇ ਪੰਜਾਂ ਗੇਂਦਬਾਜ਼ਾਂ ਨੇ 10-10 ਓਵਰ ਗੇਦਬਾਜ਼ੀ ਕਰਨੀ ਸੀ।
ਇਸ ਤੋਂ ਬਾਅਦ ਭਾਰਤੀ ਕਪਤਾਨ ਨੇ ਟੀਮ ਦੀ ਬੱਲੇਬਾਜ਼ੀ 'ਤੇ ਆਪਣੇ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਨੇ ਕਿਹਾ ਕਿ ਸ਼ੁਭਮਨ ਗਿੱਲ ਦੇ ਆਊਟ ਹੋਣ ਤੋਂ ਬਾਅਦ ਸਥਿਤੀ ਥੋੜ੍ਹੀ ਮੁਸ਼ਕਿਲ ਸੀ ਪਰ ਮੇਰੇ ਅਤੇ ਸੂਰਿਆਕੁਮਾਰ ਯਾਦਵ ਵਿਚਾਲੇ ਚੰਗੀ ਸਾਂਝੇਦਾਰੀ ਰਹੀ।
ਮੈਂ ਆਪਣੇ ਆਪ ਨੂੰ ਚੁਣੌਤੀਪੂਰਨ ਸਥਿਤੀਆਂ ਵਿੱਚ ਪਰਖਣਾ ਚਾਹੁੰਦਾ ਸੀ। ਕੇਐਲ ਰਾਹੁਲ ਨੇ ਕਿਹਾ ਕਿ ਉਹ ਬੱਲੇਬਾਜ਼ੀ ਕਰਦੇ ਹੋਏ ਲਗਾਤਾਰ ਸੂਰਿਆਕੁਮਾਰ ਯਾਦਵ ਨਾਲ ਗੱਲ ਕਰਦੇ ਰਹੇ। ਸਾਨੂੰ ਪਤਾ ਸੀ ਕਿ ਕਦੋਂ ਸਟਰਾਈਕ ਰੋਟੇਟ ਕਰਨੀ ਹੈ ਅਤੇ ਕਦੋਂ ਵੱਡੇ ਸ਼ਾਟ ਲਈ ਜਾਣਾ ਹੈ।
ਉਨ੍ਹਾਂ ਕਿਹਾ ਕਿ ਇਹ ਇਕ ਅਜਿਹਾ ਵਿਭਾਗ ਹੈ ਜਿਸ 'ਤੇ ਸਾਡੇ ਲਗਭਗ ਸਾਰੇ ਬੱਲੇਬਾਜ਼ ਕੰਮ ਕਰ ਰਹੇ ਹਨ। ਉਸ ਨੇ ਇਹ ਵੀ ਕਿਹਾ ਕਿ ਅਸੀਂ ਆਖਰੀ ਓਵਰਾਂ ਤੱਕ ਖੇਡ ਨੂੰ ਲੈ ਕੇ ਜਾਣਾ ਚਾਹੁੰਦੇ ਸੀ।