ਦਿੱਲੀ ਕੈਪੀਟਲਜ਼ ਦੇ ਗੇਂਦਬਾਜ਼ ਐਨਰਿਕ ਨੌਰਖੀਆ ਦੀ ਪਤਨੀ ਹੈ ਅਧਿਆਪਕ , ਖ਼ੂਬਸੂਰਤੀ ਦੇ ਮਾਮਲੇ 'ਚ ਕਿਸੇ ਤੋਂ ਘੱਟ ਨਹੀਂ
ਆਈਪੀਐਲ ਦੇ 16ਵੇਂ ਸੀਜ਼ਨ ਵਿੱਚ ਦਿੱਲੀ ਕੈਪੀਟਲਜ਼ ਦੀ ਟੀਮ ਦਾ ਹਿੱਸਾ ਰਹੇ ਦੱਖਣੀ ਅਫ਼ਰੀਕਾ ਦੇ ਤੇਜ਼ ਗੇਂਦਬਾਜ਼ ਐਨਰਿਕ ਨੌਰਖੀਆ ਦੀ ਨਿੱਜੀ ਜ਼ਿੰਦਗੀ ਬਾਰੇ ਗੱਲ ਕਰੀਏ ਤਾਂ ਉਨ੍ਹਾਂ ਦੀ ਪਤਨੀ ਮਿਚੇਲਾ ਕਲਿਊ ਪੇਸ਼ੇ ਤੋਂ ਅਧਿਆਪਕ ਹੈ।
Download ABP Live App and Watch All Latest Videos
View In Appਆਈਪੀਐਲ ਦੇ 16ਵੇਂ ਸੀਜ਼ਨ ਵਿੱਚ ਦਿੱਲੀ ਕੈਪੀਟਲਜ਼ ਦੀ ਟੀਮ ਦਾ ਸਫ਼ਰ ਭਲੇ ਹੀ ਚੰਗਾ ਨਾ ਰਿਹਾ ਹੋਵੇ ਪਰ ਟੀਮ ਦੇ ਤੇਜ਼ ਗੇਂਦਬਾਜ਼ ਐਨਰਿਕ ਨੌਰਖੀਆ ਨੇ ਆਪਣੀ ਗੇਂਦਬਾਜ਼ੀ ਨਾਲ ਸਾਰਿਆਂ ਨੂੰ ਜ਼ਰੂਰ ਪ੍ਰਭਾਵਿਤ ਕੀਤਾ ਹੈ।
ਮੁੰਬਈ ਇੰਡੀਅਨਜ਼ ਖਿਲਾਫ ਪਾਰੀ ਦੇ ਆਖਰੀ ਓਵਰ 'ਚ ਐਨਰਿਕ ਨੌਰਖੀਆ ਦੀ ਗੇਂਦਬਾਜ਼ੀ ਦੀ ਹਰ ਕੋਈ ਤਾਰੀਫ ਕਰ ਰਿਹਾ ਹੈ। ਦਿੱਲੀ ਦੀ ਟੀਮ ਭਾਵੇਂ ਨਾ ਜਿੱਤ ਸਕੀ ਪਰ ਐਨਰਿਕ ਦੀ ਗੇਂਦਬਾਜ਼ੀ ਨੇ ਮੈਚ ਨੂੰ ਰੋਮਾਂਚਕ ਜ਼ਰੂਰ ਬਣਾ ਦਿੱਤਾ।
ਦੱਖਣੀ ਅਫਰੀਕਾ ਦੇ ਬਾਕੀ ਖਿਡਾਰੀਆਂ ਵਾਂਗ ਐਨਰਿਕ ਨੌਰਖੀਆ ਵੀ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਹਨ।
ਮੌਜੂਦਾ ਸਮੇਂ 'ਚ ਵਿਸ਼ਵ ਕ੍ਰਿਕਟ 'ਚ ਸਭ ਤੋਂ ਤੇਜ਼ ਗੇਂਦਬਾਜ਼ਾਂ 'ਚੋਂ ਇਕ ਮੰਨੇ ਜਾਣ ਵਾਲੇ ਐਨਰਿਕ ਨੌਰਖੀਆ ਦੀ ਪਤਨੀ ਮਿਚੇਲਾ ਕਲਿਊ ਆਪਣੀ ਖੂਬਸੂਰਤੀ ਕਾਰਨ ਕਾਫੀ ਚਰਚਾ 'ਚ ਹੈ।
ਨੌਰਖੀਆ ਦੀ ਪਤਨੀ ਪੇਸ਼ੇ ਤੋਂ ਅਧਿਆਪਕ ਹੈ। ਮਿਸ਼ੇਲਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਉਸ ਦੇ ਇੰਸਟਾਗ੍ਰਾਮ 'ਤੇ ਕਰੀਬ 15 ਹਜ਼ਾਰ ਫਾਲੋਅਰਜ਼ ਹਨ।
ਐਨਰਿਕ ਨੌਰਖੀਆ ਨੇ ਮਿਚੇਲਾ ਨੂੰ ਲੰਬੇ ਸਮੇਂ ਤੱਕ ਡੇਟ ਕਰਨ ਤੋਂ ਬਾਅਦ ਸਾਲ 2019 ਵਿੱਚ ਵਿਆਹ ਕੀਤਾ ਸੀ। ਮਿਚੇਲਾ ਨੂੰ ਵੀ ਮੈਚ ਦੌਰਾਨ ਸਟੈਂਡਾਂ 'ਤੇ ਐਨਰਿਕ ਨੂੰ ਉਤਸ਼ਾਹਿਤ ਕਰਦੇ ਦੇਖਿਆ ਜਾਂਦਾ ਹੈ।