Lok Sabha Election 2024 Results
(Source: ABP Cvoter)
Rohit Sharma: ਕ੍ਰਿਕਟਰ ਤੋਂ ਹੀਰੋ ਬਣੇ ਰੋਹਿਤ ਸ਼ਰਮਾ, ਸਟਾਈਲਿਸ਼ ਅੰਦਾਜ਼ ਵੇਖ ਟਿੱਕੀਆਂ ਸਭ ਦੀਆਂ ਨਜ਼ਰਾਂ
ਮੁੰਬਈ ਇੰਡੀਅਨਜ਼ ਦੇ ਸਾਬਕਾ ਕਪਤਾਨ ਰੋਹਿਤ ਸ਼ਰਮਾ ਆਪਣੇ ਪ੍ਰਦਰਸ਼ਨ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਰੋਹਿਤ ਅਕਸਰ ਸੋਸ਼ਲ ਮੀਡੀਆ 'ਤੇ ਕੁਝ ਨਾ ਕੁਝ ਸ਼ੇਅਰ ਕਰਦੇ ਰਹਿੰਦੇ ਹਨ। ਉਨ੍ਹਾਂ ਹਾਲ ਹੀ 'ਚ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।
Download ABP Live App and Watch All Latest Videos
View In Appਇਨ੍ਹਾਂ ਤਸਵੀਰਾਂ 'ਚ ਰੋਹਿਤ ਕਾਫੀ ਕੂਲ ਨਜ਼ਰ ਆ ਰਹੇ ਹਨ। ਰੋਹਿਤ ਨੇ ਇਹ ਤਸਵੀਰਾਂ ਇੰਸਟਾਗ੍ਰਾਮ ਦੇ ਨਾਲ-ਨਾਲ ਐਕਸ ਅਕਾਊਂਟ 'ਤੇ ਵੀ ਸ਼ੇਅਰ ਕੀਤੀਆਂ ਹਨ।
ਉਸ ਦੀ ਫੋਟੋ ਨੂੰ ਇੰਸਟਾਗ੍ਰਾਮ 'ਤੇ ਬਹੁਤ ਘੱਟ ਸਮੇਂ 'ਚ 10 ਲੱਖ ਤੋਂ ਵੱਧ ਲੋਕਾਂ ਨੇ ਪਸੰਦ ਕੀਤਾ ਹੈ। ਇਸ ਦੇ ਨਾਲ ਹੀ ਕਈ ਪ੍ਰਸ਼ੰਸਕਾਂ ਨੇ ਤਾਰੀਫ 'ਚ ਕੁਮੈਂਟ ਵੀ ਕੀਤੇ ਹਨ।
ਰੋਹਿਤ ਨੇ ਕੁਝ ਦਿਨ ਪਹਿਲਾਂ ਆਪਣੀ ਪਤਨੀ ਅਤੇ ਬੇਟੀ ਨਾਲ ਇੱਕ ਫੋਟੋ ਵੀ ਸ਼ੇਅਰ ਕੀਤੀ ਸੀ। ਉਹ ਆਪਣੇ ਪਰਿਵਾਰ ਨਾਲ ਸੈਰ ਕਰਨ ਗਿਆ ਹੋਇਆ ਸੀ। ਖ਼ਬਰ ਲਿਖੇ ਜਾਣ ਤੱਕ ਇਨ੍ਹਾਂ ਤਸਵੀਰਾਂ ਨੂੰ 32 ਮਿਲੀਅਨ ਤੋਂ ਵੱਧ ਲੋਕ ਲਾਈਕ ਕਰ ਚੁੱਕੇ ਹਨ।
ਰੋਹਿਤ ਦੀ ਫੈਨ ਫਾਲੋਇੰਗ ਬਹੁਤ ਜ਼ਿਆਦਾ ਹੈ। ਇੰਸਟਾਗ੍ਰਾਮ 'ਤੇ ਕਰੀਬ 38 ਮਿਲੀਅਨ ਲੋਕ ਉਨ੍ਹਾਂ ਨੂੰ ਫਾਲੋ ਕਰਦੇ ਹਨ। ਹਾਲ ਹੀ ਵਿੱਚ ਕ੍ਰਿਕਟਰ ਨੇ ਆਈਪੀਐੱਲ ਵਿੱਚ ਆਪਣਾ 250ਵਾਂ ਮੈਚ ਪੂਰਾ ਕੀਤਾ।