Longest stints in IPL: ਇਸ ਵਾਰ ਮੈਦਾਨ ‘ਚ ਹਨ ਪਹਿਲੇ ਸੀਜਨ ਦੇ 7 ਖਿਡਾਰੀ, ਦੇਖੋ ਲੰਬੇ ਸਮੇਂ ਤੱਕ IPL ਖੇਡਣ ਵਾਲਿਆਂ ਦੀ ਲਿਸਟ
ਟੀਮ ਇੰਡੀਆ ਦੇ ਵਿਕਟਕੀਪਰ ਬੱਲੇਬਾਜ਼ ਦਿਨੇਸ਼ ਕਾਰਤਿਕ ਵੀ ਪਹਿਲੇ ਸੀਜ਼ਨ ਤੋਂ ਹੁਣ ਤੱਕ ਸਰਗਰਮ ਹਨ। ਇਨ੍ਹਾਂ 16 ਸਾਲਾਂ 'ਚ ਉਹ 6 ਟੀਮਾਂ ਦਾ ਹਿੱਸਾ ਸਨ। ਉਹ ਦਿੱਲੀ ਡੇਅਰਡੇਵਿਲਜ਼, ਕਿੰਗਜ਼ ਇਲੈਵਨ ਪੰਜਾਬ, ਮੁੰਬਈ ਇੰਡੀਅਨਜ਼, ਗੁਜਰਾਤ ਲਾਇਨਜ਼, ਕੋਲਕਾਤਾ ਨਾਈਟ ਰਾਈਡਰਜ਼ ਅਤੇ ਰਾਇਲ ਚੈਲੇਂਜਰਸ ਬੰਗਲੌਰ ਦੀਆਂ ਜਰਸੀ ਵਿੱਚ ਨਜ਼ਰ ਆਏ। ਕਾਰਤਿਕ ਨੇ ਹੁਣ ਤੱਕ 239 IPL ਮੈਚ ਖੇਡੇ ਹਨ ਅਤੇ 4486 ਦੌੜਾਂ ਬਣਾਈਆਂ ਹਨ। ਕਾਰਤਿਕ ਨੇ ਵਿਕਟ ਦੇ ਪਿੱਛੇ 177 ਸ਼ਿਕਾਰ ਕੀਤੇ ਹਨ।
Download ABP Live App and Watch All Latest Videos
View In Appਟੀਮ ਇੰਡੀਆ ਦੇ ਸਾਬਕਾ ਕਪਤਾਨ ਐਮਐਸ ਧੋਨੀ ਆਈਪੀਐਲ ਦੇ ਪਹਿਲੇ ਸੀਜ਼ਨ ਤੋਂ ਹੀ ਇਹ ਲੀਗ ਖੇਡ ਰਹੇ ਹਨ। 2008 ਤੋਂ 2015 ਤੱਕ, ਉਹ ਚੇਨਈ ਸੁਪਰ ਕਿੰਗਜ਼ ਦਾ ਹਿੱਸਾ ਸਨ। ਜਦੋਂ CSK 'ਤੇ ਪਾਬੰਦੀ ਲਗਾਈ ਗਈ ਸੀ, ਧੋਨੀ ਨੇ ਰਾਈਜ਼ਿੰਗ ਪੁਣੇ ਸੁਪਰਜਾਇੰਟਸ ਨਾਲ 2016 ਅਤੇ 2017 ਸੀਜ਼ਨ ਖੇਡਿਆ ਅਤੇ ਫਿਰ 2018 ਤੋਂ ਉਹ ਦੁਬਾਰਾ CSK ਨਾਲ ਜੁੜ ਗਏ। ਧੋਨੀ ਨੇ ਆਪਣੇ ਆਈਪੀਐਲ ਕਰੀਅਰ ਵਿੱਚ 244 ਮੈਚ ਖੇਡੇ ਅਤੇ 5054 ਦੌੜਾਂ ਬਣਾਈਆਂ। ਉਨ੍ਹਾਂ ਨੇ ਵਿਕਟ ਦੇ ਪਿੱਛੇ 182 ਸ਼ਿਕਾਰ ਵੀ ਕੀਤੇ।
ਵਿਰਾਟ ਕੋਹਲੀ IPL ਦੇ ਪਹਿਲੇ ਸੀਜ਼ਨ ਤੋਂ ਹੀ ਰਾਇਲ ਚੈਲੇਂਜਰਸ ਬੈਂਗਲੁਰੂ ਦਾ ਹਿੱਸਾ ਹਨ। ਉਨ੍ਹਾਂ ਨੇ 233 ਆਈਪੀਐਲ ਮੈਚਾਂ ਵਿੱਚ 7043 ਦੌੜਾਂ ਬਣਾਈਆਂ ਹਨ। ਉਹ ਆਈਪੀਐਲ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਹਨ। ਉਹ ਸਭ ਤੋਂ ਲੰਬੇ ਸਮੇਂ ਤੱਕ ਆਈਪੀਐਲ ਖੇਡਣ ਵਾਲੇ ਖਿਡਾਰੀਆਂ ਵਿੱਚੋਂ ਇੱਕ ਅਜਿਹਾ ਖਿਡਾਰੀ ਹੈ, ਜਿਸ ਨੂੰ ਹੁਣ ਤੱਕ ਇੱਕ ਵੀ ਆਈਪੀਐਲ ਟਰਾਫੀ ਨਹੀਂ ਮਿਲੀ ਹੈ।
ਟੀਮ ਇੰਡੀਆ ਦੇ ਇੱਕ ਹੋਰ ਵਿਕਟਕੀਪਰ ਬੱਲੇਬਾਜ਼ ਰਿਧੀਮਾਨ ਸਾਹਾ ਵੀ ਇਸ ਸੂਚੀ ਦਾ ਹਿੱਸਾ ਹਨ। ਸਾਹਾ ਆਈਪੀਐਲ 2008 ਵਿੱਚ ਕੇਕੇਆਰ ਦਾ ਹਿੱਸਾ ਸਨ। ਇਸ ਤੋਂ ਬਾਅਦ ਉਹ ਸੀਐਸਕੇ, ਕਿੰਗਜ਼-11 ਪੰਜਾਬ ਅਤੇ ਐਸਆਰਐਚ ਦਾ ਵੀ ਹਿੱਸਾ ਬਣ ਗਏ। ਇਸ ਸਮੇਂ ਉਹ ਗੁਜਰਾਤ ਟਾਈਟਨਸ ਦੀ ਤਰਫੋਂ ਸ਼ਾਨਦਾਰ ਪ੍ਰਦਰਸ਼ਨ ਕਰ ਰਹ ਹਨ। ਸਾਹਾ ਨੇ 155 IPL ਮੈਚਾਂ 'ਚ 2700 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਨੇ ਵਿਕਟ ਦੇ ਪਿੱਛੇ 107 ਸ਼ਿਕਾਰ ਵੀ ਬਣਾਏ।
ਇਸ ਸੂਚੀ 'ਚ ਗੱਬਰ ਦੇ ਨਾਂ ਨਾਲ ਮਸ਼ਹੂਰ ਸ਼ਿਖਰ ਧਵਨ ਵੀ ਸ਼ਾਮਲ ਹੈ। ਸ਼ਿਖਰ ਨੇ 16 ਸਾਲਾਂ 'ਚ 6 ਵੱਖ-ਵੱਖ ਫਰੈਂਚਾਇਜ਼ੀਜ਼ ਦੀ ਨੁਮਾਇੰਦਗੀ ਵੀ ਕੀਤੀ ਹੈ। ਸ਼ਿਖਰ ਨੇ ਕੁੱਲ 213 ਆਈਪੀਐਲ ਮੈਚ ਖੇਡੇ ਹਨ ਅਤੇ 6536 ਦੌੜਾਂ ਬਣਾਈਆਂ ਹਨ।
ਰੋਹਿਤ ਸ਼ਰਮਾ ਪਹਿਲੇ ਤਿੰਨ ਆਈਪੀਐਲ ਵਿੱਚ ਡੇਕਨ ਚਾਰਜਰਸ, ਹੈਦਰਾਬਾਦ ਦਾ ਹਿੱਸਾ ਸਨ। ਇਸ ਤੋਂ ਬਾਅਦ ਸਾਲ 2011 ਤੋਂ ਹੁਣ ਤੱਕ ਉਹ ਮੁੰਬਈ ਇੰਡੀਅਨਜ਼ ਨਾਲ ਜੁੜੇ ਹੋਏ ਹਨ। ਰੋਹਿਤ ਨੇ ਹੁਣ ਤੱਕ 237 IPL ਮੈਚਾਂ 'ਚ 6063 ਦੌੜਾਂ ਬਣਾਈਆਂ ਹਨ।
ਮਨੀਸ਼ ਪਾਂਡੇ ਆਈਪੀਐਲ ਦੇ ਪਹਿਲੇ ਸੀਜ਼ਨ ਵਿੱਚ ਮੁੰਬਈ ਇੰਡੀਅਨਜ਼ ਦਾ ਹਿੱਸਾ ਸਨ। ਇਸ ਤੋਂ ਬਾਅਦ ਉਹ 6 ਹੋਰ ਫ੍ਰੈਂਚਾਇਜ਼ੀ ਨਾਲ ਜੁੜ ਗਏ। ਮਨੀਸ਼ ਦੇ ਕੋਲ IPL ਵਿੱਚ 168 ਮੈਚ ਰਜਿਸਟਰਡ ਹਨ। ਉਨ੍ਹਾਂ ਨੇ ਕੁੱਲ 3781 ਦੌੜਾਂ ਬਣਾਈਆਂ ਹਨ। ਆਈਪੀਐਲ ਵਿੱਚ ਸੈਂਕੜਾ ਲਗਾਉਣ ਵਾਲੇ ਪਹਿਲੇ ਭਾਰਤੀ ਹੋਣ ਦਾ ਰਿਕਾਰਡ ਵੀ ਉਨ੍ਹਾਂ ਦੇ ਨਾਂ ਹੈ।