Indian Players: ਈਸ਼ਾਨ ਕਿਸ਼ਨ ਤੋਂ ਸ਼੍ਰੇਅਸ ਅਈਅਰ ਤੱਕ, ਜਲਦ ਵਿਆਹ ਕਰਨਗੇ ਇਹ ਭਾਰਤੀ ਸਟਾਰ; ਜਾਣੋ ਕੌਣ ਕਿਸ ਦੀ ਗਰਲਫ੍ਰੈਂਡ ?
ਭਾਰਤੀ ਕ੍ਰਿਕਟ ਟੀਮ ਵਿੱਚ ਕਈ ਅਜਿਹੇ ਖਿਡਾਰੀ ਹਨ, ਜਿਨ੍ਹਾਂ ਦਾ ਵਿਆਹ ਨਹੀਂ ਹੋਇਆ ਹੈ। ਹਾਲਾਂਕਿ ਇਨ੍ਹਾਂ ਕ੍ਰਿਕਟਰਾਂ ਦੀਆਂ ਗਰਲਫ੍ਰੈਂਡਜ਼ ਨੂੰ ਲੈ ਕੇ ਅਕਸਰ ਖਬਰਾਂ ਆਉਂਦੀਆਂ ਰਹਿੰਦੀਆਂ ਹਨ। ਇਸ ਲਈ ਅਸੀਂ ਤੁਹਾਨੂੰ ਅਜਿਹੇ ਪੰਜ ਕ੍ਰਿਕਟਰਾਂ ਬਾਰੇ ਦੱਸਾਂਗੇ ਜੋ ਜਲਦੀ ਹੀ ਵਿਆਹ ਕਰ ਸਕਦੇ ਹਨ। ਜਾਣੋ ਉਨ੍ਹਾਂ ਦੀਆਂ ਗਰਲਫ੍ਰੈਂਡ ਕੌਣ ਹਨ।
Download ABP Live App and Watch All Latest Videos
View In AppIshan Kishan: ਭਾਰਤੀ ਕ੍ਰਿਕਟ ਟੀਮ ਦੇ ਸਟਾਰ ਵਿਕਟਕੀਪਰ ਬੱਲੇਬਾਜ਼ ਈਸ਼ਾਨ ਕਿਸ਼ਨ 26 ਸਾਲ ਦੇ ਹੋ ਚੁੱਕੇ ਹਨ ਅਤੇ ਅਜੇ ਤੱਕ ਉਨ੍ਹਾਂ ਦਾ ਵਿਆਹ ਨਹੀਂ ਹੋਇਆ ਹੈ। ਹਾਲਾਂਕਿ, ਈਸ਼ਾਨ ਦਾ ਨਾਂ ਮਾਡਲ ਅਦਿਤੀ ਹੁੰਡੀਆ ਨਾਲ ਜੁੜਿਆ ਹੋਇਆ ਹੈ। ਅਦਿਤੀ ਹੁੰਡੀਆ ਨੂੰ ਈਸ਼ਾਨ ਦੀ ਰੂਮਰਡ ਗਰਲਫਰੈਂਡ ਮੰਨਿਆ ਜਾਂਦਾ ਹੈ।
ਸ਼੍ਰੇਅਸ ਅਈਅਰ: ਟੀਮ ਇੰਡੀਆ ਦੇ ਸਟਾਰ ਮਿਡਲ ਆਰਡਰ ਬੱਲੇਬਾਜ਼ ਸ਼੍ਰੇਅਸ ਅਈਅਰ ਦੀ ਉਮਰ 29 ਸਾਲ ਹੈ ਅਤੇ ਉਨ੍ਹਾਂ ਨੇ ਅਜੇ ਤੱਕ ਵਿਆਹ ਨਹੀਂ ਕੀਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਅਈਅਰ ਦੀ ਰੂਮਰਡ ਗਰਲਫਰੈਂਡ ਦਾ ਨਾਂ ਤ੍ਰਿਸ਼ਾ ਕੁਲਕਰਨੀ ਹੈ। ਉਹ ਲਾਈਮਲਾਈਟ ਤੋਂ ਕਾਫੀ ਦੂਰ ਰਹਿੰਦੀ ਹੈ।
ਰਿਸ਼ਭ ਪੰਤ: ਖੱਬੇ ਹੱਥ ਦੇ ਬੱਲੇਬਾਜ਼ ਰਿਸ਼ਭ ਪੰਤ ਨੇ ਵੀ ਅਜੇ ਤੱਕ ਵਿਆਹ ਨਹੀਂ ਕੀਤਾ ਹੈ। ਪੰਤ ਦੀ ਉਮਰ 26 ਸਾਲ ਹੈ। ਉਨ੍ਹਾਂ ਦੀ ਰੂਮਰਡ ਗਰਲਫ੍ਰੈਂਡ ਦੀ ਗੱਲ ਕਰੀਏ ਤਾਂ ਉਸਦਾ ਨਾਮ ਈਸ਼ਾ ਨੇਗੀ ਨਾਲ ਜੁੜਿਆ ਹੈ। ਦੋਵਾਂ ਨੇ ਇੰਸਟਾਗ੍ਰਾਮ 'ਤੇ ਇਕ-ਦੂਜੇ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ।
Kuldeep Yadav: ਭਾਰਤੀ ਸਪਿਨਰ ਕੁਲਦੀਪ ਯਾਦਵ ਵਿਆਹ ਦੇ ਬਹੁਤ ਕਰੀਬ ਹਨ। ਟੀ-20 ਵਿਸ਼ਵ ਕੱਪ 2024 ਦਾ ਖਿਤਾਬ ਜਿੱਤਣ ਤੋਂ ਬਾਅਦ ਵਿਆਹ ਦੀ ਗੱਲ ਕਰਦੇ ਹੋਏ ਕੁਲਦੀਪ ਨੇ ਕਿਹਾ ਸੀ ਕਿ ਤੁਹਾਨੂੰ ਜਲਦੀ ਹੀ ਇਸ ਦੀ ਖਬਰ ਮਿਲ ਜਾਵੇਗੀ।
ਮੁਹੰਮਦ ਸਿਰਾਜ: ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਦੀ ਉਮਰ 30 ਸਾਲ ਹੈ। ਸਿਰਾਜ ਨੇ ਇਕ ਵਾਰ ਖੁਲਾਸਾ ਕੀਤਾ ਸੀ ਕਿ ਉਸ ਦੀ ਮੰਗਣੀ ਹੋ ਚੁੱਕੀ ਹੈ। ਹਾਲਾਂਕਿ ਉਸ ਦੀ ਮੰਗਣੀ ਕਿਸ ਨਾਲ ਅਤੇ ਕਦੋਂ ਹੋਈ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।