Ishant Sharma Birthday: ਪਾਕਿਸਤਾਨ 'ਤੇ ਕਹਿਰ ਬਣ ਟੁੱਟੇ ਸੀ ਇਸ਼ਾਂਤ ਸ਼ਰਮਾ, ਇੰਝ ਛੁਡਵਾਏ ਬੱਲੇਬਾਜ਼ਾਂ ਦੇ ਪਸੀਨੇ
ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਅੱਜ ਆਪਣਾ 34ਵਾਂ ਜਨਮਦਿਨ ਮਨਾ ਰਹੇ ਹਨ। ਇਸ਼ਾਂਤ ਸ਼ਰਮਾ ਭਾਰਤ ਦੇ ਅਹਿਮ ਗੇਂਦਬਾਜ਼ ਰਹੇ ਹਨ। ਇਸ਼ਾਂਤ ਉਨ੍ਹਾਂ ਭਾਰਤੀ ਕ੍ਰਿਕਟਰਾਂ ਵਿੱਚੋਂ ਇੱਕ ਹੈ, ਜਿਨ੍ਹਾਂ ਨੇ 100 ਤੋਂ ਵੱਧ ਟੈਸਟ ਮੈਚ ਖੇਡੇ ਹਨ।
Download ABP Live App and Watch All Latest Videos
View In Appਟੈਸਟ ਕ੍ਰਿਕਟ 'ਤੇ ਹਮੇਸ਼ਾ ਉਨ੍ਹਾਂ ਦਾ ਦਬਦਬਾ ਬਣਿਆ ਰਹਿੰਦਾ ਹੈ। ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ 'ਚ ਹੀ 5 ਵਿਕਟਾਂ ਲੈ ਕੇ ਪਾਕਿਸਤਾਨ ਨੂੰ ਟੈਸਟ ਮੈਚਾਂ 'ਚ ਪਸੀਨਾ ਛੂਡਵਾ ਦਿੱਤਾ ਸੀ।
2007 'ਚ ਆਪਣਾ ਟੈਸਟ ਡੈਬਿਊ ਕਰਨ ਵਾਲੇ ਇਸ਼ਾਂਤ ਸ਼ਰਮਾ ਨੇ ਪਾਕਿਸਤਾਨ ਖਿਲਾਫ ਘਰੇਲੂ ਟੈਸਟ ਸੀਰੀਜ਼ ਦੇ ਤੀਜੇ ਮੈਚ 'ਚ ਆਪਣੇ ਕਰੀਅਰ ਦੀ ਪਹਿਲੀ 5 ਵਿਕਟਾਂ ਲਈਆਂ। 2007 ਵਿੱਚ, ਪਾਕਿਸਤਾਨੀ ਟੀਮ ਨੇ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਲਈ ਭਾਰਤ ਦਾ ਦੌਰਾ ਕੀਤਾ ਸੀ।
ਸੀਰੀਜ਼ ਦੇ ਤੀਜੇ ਮੈਚ 'ਚ ਨੌਜਵਾਨ ਇਸ਼ਾਂਤ ਸ਼ਰਮਾ ਨੇ ਆਪਣੀ ਤੇਜ਼ ਗੇਂਦਬਾਜ਼ੀ ਦੇ ਜੌਹਰ ਦਿਖਾਏ। ਸੀਰੀਜ਼ ਦਾ ਤੀਜਾ ਮੈਚ ਬੈਂਗਲੁਰੂ ਦੇ ਐੱਮ ਚਿੰਨਾਸਵਾਮੀ ਸਟੇਡੀਅਮ 'ਚ ਖੇਡਿਆ ਗਿਆ।
ਟੀਮ ਇੰਡੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 626 ਦੌੜਾਂ ਬਣਾਈਆਂ ਸਨ। ਜਵਾਬ 'ਚ ਪਾਕਿਸਤਾਨ ਦੀ ਟੀਮ ਪਹਿਲੀ ਪਾਰੀ 'ਚ 537 ਦੌੜਾਂ ਹੀ ਬਣਾ ਸਕੀ। ਭਾਰਤ ਵੱਲੋਂ ਇਸ਼ਾਂਤ ਸ਼ਰਮਾ ਨੇ ਸਭ ਤੋਂ ਵੱਧ 5 ਵਿਕਟਾਂ ਲਈਆਂ।
ਭਾਰਤ ਲਈ ਇਸ਼ਾਂਤ ਨੇ 33.1 ਓਵਰਾਂ 'ਚ 118 ਦੌੜਾਂ ਦੇ ਕੇ 5 ਵਿਕਟਾਂ ਹਾਸਲ ਕੀਤੀਆਂ। ਹਾਲਾਂਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡਿਆ ਗਿਆ ਇਹ ਮੈਚ ਡਰਾਅ 'ਤੇ ਖਤਮ ਹੋਇਆ।